ਚੰਡੀਗੜ੍ਹ: ਨਵੇਂ ਅਧਿਐਨ 'ਚ ਪਾਇਆ ਗਿਆ ਹੈ ਕਿ ਬਲੂਬੇਰੀ ਸਿਰਕਾ ਨਾਲ ਯਾਦ ਸ਼ਕਤੀ ਸਬੰਧੀ ਕਾਰਜ ਸਮਰੱਥਾ ਪਹਿਲਾਂ ਵਾਂਗ ਦਰੁਸਤ ਕੀਤੀ ਜਾ ਸਕਦੀ ਹੈ। ਬਜ਼ੁਰਗਾਂ 'ਚ ਯਾਦ ਸ਼ਕਤੀ ਸਬੰਧੀ ਬਿਮਾਰੀ ਡਿਮੇਂਸ਼ੀਆ ਨਾਲ ਮੁਕਾਬਲੇ 'ਚ ਬਲੂਬੇਰੀ ਵਿਨੇਗਰ (ਸਿਰਕਾ) ਤੋਂ ਮਦਦ ਮਿਲ ਸਕਦੀ ਹੈ।
ਡਿਮੇਂਸ਼ੀਆ ਮਾਨਸਿਕ ਬਿਮਾਰੀ ਹੈ। ਇਸ ਵਿੱਚ ਵਿਅਕਤੀ ਦੀ ਯਾਦ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ। ਇਸ ਤਰ੍ਹਾਂ ਦੇ ਵਿਅਕਤੀ ਨੂੰ ਦੂਜਿਆਂ ਨੂੰ ਮਿਲਣ ਤੇ ਗੱਲ ਕਰਨ 'ਚ ਵੀ ਪ੍ਰੇਸ਼ਾਨੀ ਹੁੰਦੀ ਹੈ।
ਅਧਿਐਨਾਂ ਤੋਂ ਜਾਹਿਰ ਹੋ ਚੁੱਕਾ ਹੈ ਕਿ ਡਿਮੇਂਸੀਆ ਦੇ ਸਭ ਤੋਂ ਸਾਧਾਰਨ ਤਰ੍ਹਾਂ ਤੋਂ ਜਾਹਿਰ ਹੋ ਚੁੱਕਾ ਹੈ ਕਿ ਡਿਮੇਂਸ਼ੀਆ ਦੇ ਸਭ ਤੋਂ ਸਾਧਾਰਨ ਤਰ੍ਹਾਂ ਦੇ ਅਲਜ਼ਾਇਮਰ ਤੋਂ ਪੀੜਤ ਲੋਕਾਂ ਦੇ ਦਿਮਾਗ਼ 'ਚ ਸਿਗਨਲਿੰਗ ਕੰਪਾਉਂਡ ਐਸਿਟਿਲਕੋਲਾਇਨ ਤੇ ਇਸ ਦੇ ਰਿਸੈਪਟਰ ਹੇਠਲੇ ਪੱਧਰ 'ਤੇ ਪਹੁੰਚ ਜਾਂਦੇ ਹਨ।
ਐਸਿਟਿਲਕੋਲਾਇਨ ਰਿਸੈਪਟਰ ਦੇ ਰੁਕਣ ਨਾਲ ਸਿੱਖਣ ਤੇ ਯਾਦ ਸ਼ਕਤੀ ਦੀ ਕਾਰਜ ਸਮਰੱਥਾ ਵਿਗੜ ਜਾਂਦੀ ਹੈ। ਹਾਲਾਂਕਿ ਇਸ ਵਿਕਾਰ ਨੂੰ ਰੋਕਣ ਲਈ ਦਵਾਈਆਂ ਵਿਕਸਤ ਹੋ ਚੁੱਕੀਆਂ ਹਨ ਪਰ ਜ਼ਿਆਦਾ ਸਮੇਂ ਲਈ ਅਸਰਦਾਰ ਨਹੀਂ ਹਨ। ਇਹ ਲਿਵਰ ਲਈ ਨੁਕਸਾਨਦਾਇਕ ਵੀ ਹੋ ਸਕਦੀਆਂ ਹਨ।
ਉਪਰੋਕਤ ਗੱਲ ਨੂੰ ਧਿਆਨ 'ਚ ਰੱਖਦੇ ਹੋਏ ਦੱਖਣੀ ਕੋਰੀਆ ਦੀ ਕੋਨਕੁਕ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਸੁਰੱਖਿਅਤ ਬਦਲ 'ਤੇ ਗ਼ੌਰ ਕੀਤਾ। ਉਨ੍ਹਾਂ ਪਾਇਆ ਕਿ ਬਲੂਬੇਰੀ ਨਾਲ ਬਣਿਆ ਸਿਰਕਾ ਯਾਦ ਸ਼ਕਤੀ 'ਚ ਗਿਰਾਵਟ ਨੂੰ ਰੋਕ ਸਕਦਾ ਹੈ।