ਨਵੀਂ ਦਿੱਲੀ: ਸ਼ੂਗਰ ਦੇ ਮਰੀਜ਼ ਹੁਣ ਰੋਜ਼ਾਨਾ ਬੇਝਿਜਕ ਆਂਡੇ ਖਾ ਸਕਦੇ ਹਨ। ਅਜਿਹਾ ਕਰਨ ਨਾਲ ਉਨ੍ਹਾਂ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਜਾਣੋ ਕੀ ਕਹਿੰਦੀ ਹੈ ਖੋਜ-


 

 

ਇੱਕ ਨਵੀਂ ਖੋਜ ਵਿੱਚ ਪਤਾ ਲੱਗਾ ਹੈ ਕਿ ਹਫ਼ਤੇ ਵਿੱਚ 12 ਤਕ ਆਂਡੇ ਖਾਣ ਨਾਲ ਟਾਈਪ 2 ਸ਼ੂਗਰ ਦੇ ਮਰੀਜ਼ਾਂ ਨੂੰ ਦਿਲ ਦੀਆਂ ਬਿਮਾਰੀਆਂ ਦਾ ਕੋਈ ਖ਼ਤਰਾ ਨਹੀਂ ਹੈ।

ਦਰਅਸਲ ਆਂਡਿਆਂ ਵਿੱਚ ਕੋਲੈਸਟਰੋਲ ਦਾ ਪੱਧਰ ਜ਼ਿਆਦਾ ਹੁੰਦਾ ਹੈ ਜਿਸ ਕਰਕੇ ਸ਼ੂਗਰ ਜੇ ਮਰੀਜ਼ਾਂ ਨੂੰ ਆਮ ਤੌਰ ’ਤੇ ਆਂਡਿਆਂ ਤੋਂ ਦੂਰ ਰਹਿਣ ਲਈ ਕਿਹਾ ਜਾਂਦਾ ਹੈ।

ਅਮਰੀਕਨ ਜਰਨਲ ਆਫ਼ ਕਲੀਨਿਕਲ ਨਿਊਟ੍ਰੀਸ਼ਨ ਵੱਚ ਪ੍ਰਕਾਸ਼ਿਤ ਖੋਜ ਦੇ ਹਵਾਲੇ ਦੱਸਿਆ ਗਿਆ ਹੈ ਕਿ ਆੰਡਿਆਂ ਦਾ ਖ਼ੂਨ ਦੇ ਕੋਲੈਸਟਰੋਲ ਦੇ ਪੱਧਰ ’ਤੇ ਕੋਈ ਅਸਰ ਨਹੀਂ ਹੁੰਦਾ।

 

ਇਸ ਖੋਜ ਦੇ ਸਹਿ ਲੇਖਕ ਤੇ ਸਿਡਨੀ ਯੂਨੀਵਰਸਿਟੀ ਦੇ ਨਿਕੋਲਸ ਫੁਲਰ ਨੇ ਕਿਹਾ ਕਿ ਸ਼ੂਗਰ ਦੇ ਪਿਛਲੀ ਅਵਸਥਾ ਤੇ ਟਾਈਪ 2 ਸ਼ੂਗਰ ਦੇ ਮਰੀਜ਼ਾਂ ਦੇ ਖਾਣਪੀਣ ਦੀ ਸ਼ੈਲੀ ਵਿੱਚ ਆਂਡੇ ਸ਼ਾਮਲ ਹਨ ਤਾਂ ਇਨ੍ਹਾਂ ਨੂੰ ਖਾਣ ਤੋਂ ਪਰਹੇਜ਼ ਨੇ ਕੀਤਾ ਜਾਵੇ।

ਉਨ੍ਹਾਂ ਕਿਹਾ ਕਿ ਆਂਡੇ ਪ੍ਰੋਟੀਨ ਤੇ ਸੂਖਮ ਪੌਸ਼ਟਿਕ ਤੱਤਾਂ ਦਾ ਵਧੀਆ ਸਰੋਤ ਹੈ ਤੇ ਇਨ੍ਹਾਂ ਦੇ ਕਈ ਫਾਇਦੇ ਵੀ ਹੁੰਦੇ ਹਨ। ਇਹ ਅੱਖਾਂ ਤੇ ਦਿਲ ਲਈ ਵੀ ਚੰਗੇ ਹੁੰਦੇ ਹਨ। ਇਹ ਖ਼ੂਨ ਦੀਆਂ ਨਾੜੀਆਂ ਨੂੰ ਵੀ ਸਿਹਤਮੰਦ ਰੱਖਣ ਵਿੱਚ ਮਦਦ ਕਰਦੇ ਹਨ। ਗਰਭ ਅਵਸਥਾ ਵਿੱਚ ਵੀ ਆਂਡੇ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ।

ਉਕਤ ਖ਼ਬਰ ਖੋਜ ਦੇ ਆਧਾਰ ’ਤੇ ਹੈ। 'ABP ਸਾਂਝਾ' ਇਸ ਦੀ ਪੂਰੀ ਪੁਸ਼ਟੀ ਨਹੀਂ ਕਰਦਾ। ਕਿਸੇ ਵੀ ਸੁਝਾਅ ’ਤੇ ਅਮਲ ਕਰਨ ਤੋਂ ਪਹਿਲਾਂ ਕਿਸੇ ਮਾਹਿਰ ਦੀ ਸਲਾਹ ਜ਼ਰੂਰ ਲਓ।