ਵਾਸ਼ਿੰਗਟਨ: ਭਾਰਤੀ ਮੂਲ ਦੇ ਸਰਜਨ ਦੀ ਅਗਵਾਈ ਵਿੱਚ ਦੁਨੀਆ ਵਿੱਚ ਰੋਬੋਟ ਰਾਹੀਂ ਪਹਿਲੀ ਸਰਜਰੀ ਕੀਤੀ ਗਈ। ਇਸ ਆਪ੍ਰੇਸ਼ਨ ਰਾਹੀਂ ਮਰੀਜ਼ ਦੀ ਗਰਦਨ 'ਚੋਂ ਰਸੌਲ਼ੀ ਨੂੰ ਸਫ਼ਲਤਾਪੂਰਵਕ ਕੱਢਿਆ ਗਿਆ। ਕਾਰਡੋਮਾ ਦੀ ਰਸੌਲੀ ਕੈਂਸਰ ਦਾ ਹੀ ਬੇਹੱਦ ਗੁੰਝਲਦਾਰ ਰੂਪ ਹਿੰਦਾ ਹੈ। ਕਾਰਡੋਮਾ ਟਿਊਮਰ ਬਹੁਤ ਹੌਲੀ-ਹੌਲੀ ਗੰਭੀਰ ਰੂਪ ਅਖ਼ਤਿਆਰ ਕਰ ਲੈਂਦਾ ਹੈ। ਖ਼ਤਰਨਾਕ ਗੱਲ ਇਹ ਹੈ ਕਿ ਕਈ ਸਾਲਾਂ ਤਕ ਇਸ ਦੇ ਲੱਛਣ ਵੀ ਨਹੀਂ ਪਤਾ ਲੱਗਦੇ।


 

ਸੜਕ ਦੁਰਘਟਨਾ ਕਰਕੇ ਟੁੱਟਿਆ ਮਰੀਜ਼ ਦਾ 'ਦੁੱਖ'

ਅਮਰੀਕਾ ਦੇ 27 ਸਾਲਾ ਦੇ ਨੋਆ ਪਨਿਰਕੌਫ 2016 ਵਿੱਚ ਇੱਕ ਕਾਰ ਹਾਦਸੇ ਦੌਰਾਨ ਜ਼ਖ਼ਮੀ ਹੋ ਗਏ ਸਨ। ਥੋੜ੍ਹੀ ਜਿਹੀ ਸੱਟ ਤੋਂ ਬਾਅਦ ਉਨ੍ਹਾਂ ਦੀ ਗਰਦਨ ਵਿੱਚ ਕਾਫੀ ਦਰਦ ਰਹਿਣ ਲੱਗਿਆ। ਥੋੜ੍ਹੀ ਚਿਰ ਬਾਅਦ ਐਕਸ ਰੇਅ ਕਰਵਾਇਆ ਤਾਂ ਗਰਦਣ ਦੀ ਸੱਟ ਦਾ ਪਤਾ ਲੱਗਾ। ਪਰ ਇਹ ਜ਼ਖ਼ਮ ਦੁਰਘਟਨਾ ਕਾਰਨ ਨਹੀਂ ਸੀ ਹੋਏ। ਇਸ ਤੋਂ ਬਾਅਦ ਉਸ ਥਾਂ ਦੀ ਬਾਇਓਪਸੀ ਕੀਤੀ ਗਈ, ਜਿਸ ਵਿੱਚ ਕਾਰਡੋਮਾ ਨਾਲ ਪੀੜਤ ਹੋਣ ਬਾਰੇ ਪਤਾ ਲੱਗਾ।

ਪਨਿਰਕੌਫ ਨੇ ਕਿਹਾ ਕਿ ਉਹ ਕਾਫੀ ਖੁਸ਼ਨਸੀਬ ਹੈ ਕਿ ਉਸ ਨੂੰ ਇਸ ਬਿਮਾਰੀ ਬਾਰੇ ਪਹਿਲਾਂ ਹੀ ਪਤਾ ਲੱਗ ਗਿਆ। ਕਾਰਡੋਮਾ ਦੇ ਇਲਾਜ ਲਈ ਸਰਜਰੀ ਹੀ ਸਭ ਤੋਂ ਸਹੀ ਵਿਕਲਪ ਹੁੰਦੀ ਹੈ। ਜੇਕਰ ਇਹ ਨਾ ਹੋ ਸਕਦੇ ਤਾਂ ਪ੍ਰੋਟੋਨ ਥੈਰੇਪੀ ਦੂਜਾ ਵਿਕਲਪ ਹੋ ਸਕਦੀ ਹੈ। ਕਾਰਡੋਮਾ ਨਾਂਅ ਦੀ ਅਜੀਬੋ-ਗਰੀਬ ਬਿਮਾਰੀ ਹਰ ਸਾਲ 10 ਲੱਖ ਲੋਕਾਂ ਵਿੱਚੋਂ ਕਿਸੇ ਇੱਕ ਨੂੰ ਹੁੰਦੀ ਹੈ।

ਕਿਵੇਂ ਹੋਈ ਰੋਬੋਟ ਨਾਲ ਸਰਜਰੀ

ਅਮਰੀਕਾ ਦੇ ਪੇਨਸਿਲਵੇਨਿਆ ਯੂਨੀਵਰਸਿਟੀ ਦੇ ਹਸਪਤਾਲ ਵਿੱਚ ਸਹਾਇਕ ਪ੍ਰੋਫੈਸਰ ਨੀਲ ਮਲਹੋਤਰਾ ਦੀ ਅਗਵਾਈ ਵਾਲੀ ਟੀਮ ਨੇ ਰੋਬੋਟ ਨਾਲ ਪਿਛਲੇ ਸਾਲ ਅਗਸਤ ਵਿੱਚ ਪਨਿਰਕੌਫ ਦੀ ਸਰਜਰੀ ਕੀਤੀ। ਤਿੰਨ ਹਿੱਸਿਆਂ ਵਿੱਚ ਕੀਤੀ ਸਰਜਰੀ ਦੇ ਦੂਜੇ ਪੜਾਅ ਮੌਕੇ ਰੋਬੋਟ ਦੀ ਵਰਤੋਂ ਕੀਤੀ ਗਈ।

ਪਹਿਲੇ ਪੜਾਅ ਦੀ ਸਫਲਤਾ ਤੋਂ ਬਾਅਦ ਸਰਜੀਕਲ ਰੋਬੋਟ ਰਾਹੀਂ ਡਾਕਟਰਾਂ ਦੀ ਟੀਮ ਨੇ ਮਰੀਜ਼ ਦੇ ਮੂੰਹ ਤੇ ਗਰਦਨ ਨੂੰ ਸਾਫ ਕੀਤਾ ਤਾਂ ਕਿ ਮਲਹੋਤਰਾ ਟਿਊਮਰ ਤੇ ਰੀੜ੍ਹ ਦੀ ਹੱਡੀ ਦੇ ਹਿੱਸੇ ਨੂੰ ਕੱਢ ਸਕਣ। ਆਖ਼ਰੀ ਪੜਾਅ ਵਿੱਚ ਰੀੜ੍ਹ ਦੀ ਹੱਡੀ ਨੂੰ ਉਸ ਦੀ ਥਾਂ 'ਤੇ ਮੁੜ ਸਥਾਪਤ ਕੀਤਾ ਗਿਆ। ਸਰਜਰੀ ਤੋਂ ਨੌਂ ਮਹੀਨੇ ਬਾਅਦ ਪਨਿਰਕੌਫ ਆਪਣੇ ਕੰਮਕਾਜ 'ਤੇ ਪਰਤ ਗਿਆ ਹੈ।