ਨਵੀਂ ਦਿੱਲੀ: ਸਿਗਰਟ ਤੇ ਸ਼ਰਾਬ ਦੇ ਜ਼ਿਆਦਾ ਸੇਵਨ ਨਾਲ ਦਿਲ ਦੀ ਬੇਤਰਤੀਬੀ ਧੜਕਣ ਦਾ ਖ਼ਤਰਾ ਵਧ ਜਾਂਦਾ ਹੈ,  ਜੋ ਬਾਅਦ ਵਿੱਚ ਸਟ੍ਰੋਕ, ਡਿਮੈਂਸ਼ੀਆ, ਹਾਰਟ ਫੇਜ਼ ਤੇ ਹੋਰ ਗੰਭੀਰ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ।


 

ਕੀ ਹੈ ਨਵੀਂ ਖੋਜ 

ਜ਼ਿਆਦਾ ਸ਼ਰਾਬ ਪੀਣ ਵਾਲਿਆਂ ਨੂੰ ਐਟ੍ਰਿਅਲ ਫਾਈਬ੍ਰਿਲੇਸ਼ਨ ਨਾਂ ਦੀ ਅਲਾਮਤ ਹੋ ਜਾਂਦੀ ਹੈ, ਜਿਸ ਵਿੱਚ ਦਿਲ ਦੇ ਉੱਪਰੀ ਹਿੱਸੇ ਐਟਰੀਆ ਵਿੱਚ ਧੜਕਣ ਬੇਤਰਤੀਬੀ ਹੁੰਦੀ ਹੈ ਜਦੋਂਕਿ ਵੈਂਟਰੀਕਲਜ਼ ਵਿੱਚ ਖ਼ੂਨ ਪਹੁੰਚਾਉਣ ਲਈ ਇਸ ਥਾਂ ਧੜਕਣ ਦਾ ਤਰਤੀਬਵਾਰ ਹੋਣਾ ਲਾਜ਼ਮੀ ਹੈ।

ਡਾਕਟਰਾਂ ਦੀ ਰਾਏ

ਹਾਰਟ ਕੇਅਰ ਫਾਊਂਡੋਸ਼ਨ ਆਫ ਇੰਡੀਆ ਦੇ ਮੁਖੀ ਕੇਕੇ ਅਗਰਵਾਲ ਨੇ ਕਿਹਾ ਕਿ ਜ਼ਿਆਦਾ ਸ਼ਰਾਬ ਪੀਣ ਵਾਲਿਆਂ ਨੂੰ ਇਸ ਬਿਮਾਰੀ ਦਾ ਡਰ ਵਧੇਰੇ ਰਹਿੰਦਾ ਹੈ। ਇਸ ਹਾਲਤ ਵਿੱਚ ਐਟਰੀਆ ਵਾਲਾ ਹਿੱਸਾ ਅਨਿਯਮਿਤ ਰੂਪ ’ਚ ਸੁੰਗੜਦਾ ਹੈ। ਕਈ ਵਾਰ ਇਸ ਦੀ ਗਤੀ 400 ਤੋਂ 600 ਗੁਣਾ ਪ੍ਰਤੀ ਮਿੰਟ ਹੋ ਸਕਦੀ ਹੈ।

ਐਟਰੀਅਲ ਫਾਈਬਰੇਸ਼ਨ ਦੇ ਲੱਛਣ 

ਐਟਰੀਅਲ ਫਾਈਬਰੇਸ਼ਨ ਦੇ ਲੱਛਣਾਂ ਵਿੱਚ ਦਿਲ ਦੀ ਤੇਜ਼ੀ ਨਾਲ ਧੜਕਣਾ, ਜ਼ਿਆਦਾ ਚਿੰਤਾ ਮਹਿਸੂਸ ਹੋਣਾ, ਸਾਹ ਲੈਣ ’ਚ ਦਿੱਕਤ, ਥਕਾਵਟ, ਹਲ਼ਕਾਪਣ ਤੇ ਸਿੰਕੋਪ ਸ਼ਾਮਲ ਹਨ।

ਬਚਾਓ

ਡਾ. ਅਗਰਵਾਲ ਨੇ ਦੱਸਿਆ ਕਿ ਹੋਰ ਸਥਿਤੀਆਂ ਦੇ ਨਾਲ ਇਹ ਯਕੀਨੀ ਬਣਾਓ ਕਿ ਤੁਸੀਂ ਸਮੇਂ ਸਿਰ ਡਾਕਟਰ ਕੋਲ਼ ਜਾ ਰਹੇ ਹੋ ਜਾਂ ਨਹੀਂ। ਘੱਟ ਉਮਰ ਵਿੱਚ ਜੀਵਨ ਸ਼ੈਲੀ ’ਚ ਬਦਲਾਅ ਕਰਕੇ ਦਿਲ ਨੂੰ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਤੋਂ ਬਚਾਇਆ ਜਾ ਸਕਦਾ ਹੈ। ਬਚਪਨ ਤੋਂ ਹੀ ਅੱਗੇ ਜਾ ਕੇ ਲਾਭਦਾਇਕ ਸਾਬਤ ਹੋਣ ਵਾਲੀਆਂ ਆਦਤਾਂ ਅਪਨਾਉਣੀਆਂ ਚਾਹੀਦੀਆਂ ਹਨ।

ਉਪਰੋਕਤ ਵਿਚਾਰ ਮਾਹਿਰਾਂ ਦੇ ਦਾਅਵੇ ’ਤੇ ਦਿੱਤੇ ਗਏ ਹਨ। ABP ਸਾਂਝਾ ਇਸ ਦੀ ਪੁਸ਼ਟੀ ਨਹੀਂ ਕਰਦਾ। ਕਿਸੇ ਵੀ ਸੁਝਾਅ ’ਤੇ ਅਮਲ ਜਾਂ ਇਲਾਜ ਕਰਨ ਤੋਂ ਪਹਿਲਾਂ ਮਾਹਿਰਾਂ ਦੀ ਸਲਾਹ ਜ਼ਰੂਰ ਲਉ।