ਅੱਜਕੱਲ੍ਹ ਦੀਆਂ ਖਾਣ-ਪੀਣ ਦੀਆਂ ਆਦਤਾਂ ਕਰਕੇ ਲੋਕਾਂ ਨੂੰ ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਹੋਣ ਲੱਗ ਪਈਆਂ ਹਨ। ਪਰ ਕੀ ਤੁਹਾਨੂੰ ਪਤਾ ਹੈ ਕਿ ਕਈ ਵਾਰ ਲੋਕਾਂ ਨੂੰ ਗੈਸ ਦੀ ਸਮੱਸਿਆ ਹੋ ਜਾਂਦੀ ਹੈ ਅਤੇ ਉਨ੍ਹਾਂ ਦਾ ਦਰਦ ਵੱਧ ਜਾਂਦਾ ਹੈ। ਜੇਕਰ ਤੁਹਾਨੂੰ ਵੀ ਗੈਸ ਦੀ ਸਮੱਸਿਆ ਹੈ ਤਾਂ ਇਹ ਖਬਰ ਤੁਹਾਡੇ ਲਈ ਹੈ।
ਪੇਟ 'ਚ ਲਗਾਤਾਰ ਗੈਸ ਬਣਨਾ ਖਤਰਨਾਕ ਬਿਮਾਰੀ ਹੋ ਸਕਦੀ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਜੇਕਰ ਪੇਟ ਵਿੱਚ ਗੈਸ ਦੀ ਸਮੱਸਿਆ ਹੋਣ ‘ਤੇ ਤੁਰੰਤ ਇਲਾਜ ਨਾ ਕਰਵਾਇਆ ਤਾਂ ਤੁਹਾਨੂੰ ਕਈ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਹ ਵੀ ਪੜ੍ਹੋ: Glasses: ਚਸ਼ਮੇ 'ਤੇ ਪੈ ਗਏ ਸਕ੍ਰੈਚ? ਤਾਂ ਜਾਣ ਲਓ ਇਸ ਨੂੰ ਹਟਾਉਣ ਦੇ ਘਰੇਲੂ ਤਰੀਕੇ
ਅੱਜ ਸਹੀ ਖਾਣ-ਪੀਣ ਨਾ ਹੋਣ ਕਰਕੇ ਲੋਕਾਂ ਨੂੰ ਗੈਸ ਦੀ ਸਮੱਸਿਆ ਹੋਣਾ ਆਮ ਗੱਲ ਹੋ ਗਈ ਹੈ। ਜ਼ਿਆਦਾ ਫਾਸਟ ਫੂਡ ਅਤੇ ਵੱਧ ਤਲਿਆ ਹੋਇਆ ਖਾਣ ਨਾਲ ਕਈ ਬਿਮਾਰੀਆਂ ਦਾ ਡਰ ਬਣਿਆ ਰਹਿੰਦਾ ਹੈ। ਇਸ ਦੇ ਨਾਲ ਹੀ ਪੇਟ ਵਿੱਚ ਵਾਰ-ਵਾਰ ਗੈਸ ਬਣਨੀ ਸ਼ੁਰੂ ਹੋ ਜਾਂਦੀ ਹੈ।
ਜੇਕਰ ਲਗਾਤਾਰ ਗੈ, ਬਣ ਰਹੀ ਹੈ ਤਾਂ ਇਸ ਨਾਲ ਪਥਰੀ ਹੋਣ ਦੀ ਸੰਭਾਵਨਾ ਵੀ ਹੋ ਸਕਦੀ ਹੈ। ਇੰਨਾ ਹੀ ਨਹੀਂ ਲਗਾਤਾਰ ਜੰਕ ਫੂਡ ਖਾਣ ਨਾਲ ਫੂਡ ਪਾਇਜ਼ਨਿੰਗ ਵੀ ਹੋ ਸਕਦੀ ਹੈ।
ਹਾਰਟ ਅਟੈਕ ਦਾ ਖਤਰਾ
ਕਈ ਵਾਰ ਗੈਸ ਬਣਨ ਕਰਕੇ ਉਲਟੀ ਜਾਂ ਦਸਤ ਹੋਣੇ ਸ਼ੁਰੂ ਹੋ ਜਾਂਦੇ ਹਨ। ਜੇਕਰ ਲੰਬੇ ਸਮੇਂ ਤੱਕ ਗੈਸ ਬਣੀ ਰਹਿੰਦੀ ਹੈ ਤਾਂ ਇਸ ਦਾ ਸਿੱਧਾ ਅਸਰ ਹਾਰਟ ‘ਤੇ ਪੈਂਦਾ ਹੈ। ਇਨ੍ਹਾਂ ਸਾਰੀਆਂ ਚੀਜ਼ਾਂ ਤੋਂ ਬਚਣ ਲਈ ਤੁਹਾਨੂੰ ਸਿਹਤਮੰਦ ਚੀਜ਼ਾਂ ਖਾਣ ਦੀ ਲੋੜ ਹੁੰਦੀ ਹੈ।
ਇਸ ਤੋਂ ਇਲਾਵਾ ਆਪਣੀ ਰੂਟੀਨ ਵਿੱਚ ਸੁਧਾਰ ਕਰਨਾ ਚਾਹੀਦਾ ਹੈ। ਜੇਕਰ ਤੁਹਾਡਾ ਪੇਟ ਭਾਰੀ ਅਤੇ ਥੋੜਾ ਜਿਹਾ ਖਾਣਾ ਖਾਣ ‘ਤੇ ਭਰ ਜਾਂਦਾ ਹੈ ਜਾਂ ਪੇਟ ਫੁੱਲਣ ਦੀ ਸਮੱਸਿਆ ਹੈ ਅਤੇ ਪੇਟ ਵਿੱਚ ਲਗਾਤਾਰ ਗੈਸ ਬਣ ਰਹੀ ਹੈ ਤਾਂ ਇਸ ਦਾ ਤੁਰੰਤ ਇਲਾਜ ਕਰਾ ਲੈਣਾ ਚਾਹੀਦਾ ਹੈ। ਤੁਰੰਤ ਇਲਾਜ ਨਾ ਕਰਵਾਉਣ ‘ਤੇ ਕਈ ਬਿਮਾਰੀਆਂ ਵੀ ਹੋ ਸਕਦੀਆਂ ਹਨ।
ਇਹ ਵੀ ਪੜ੍ਹੋ: Chapati Making Practice: ਰੋਟੀ ਬਣਾਉਣ ਵੇਲੇ ਭੁੱਲ ਕੇ ਵੀ ਨਾ ਕਰੋ ਆਹ ਗਲਤੀ, ਸਿਹਤ ਨੂੰ ਹੋ ਸਕਦਾ ਨੁਕਸਾਨ