Glasses: ਚਸ਼ਮੇ 'ਤੇ ਪੈ ਗਏ ਸਕ੍ਰੈਚ? ਤਾਂ ਜਾਣ ਲਓ ਇਸ ਨੂੰ ਹਟਾਉਣ ਦੇ ਘਰੇਲੂ ਤਰੀਕੇ
Scratches on glasses: ਜਿਹੜੇ ਲੋਕ ਚਸ਼ਮਾ ਲਾਉਂਦੇ ਹਨ, ਉਨ੍ਹਾਂ ਨੂੰ ਪਤਾ ਹੈ ਕਿ ਚਸ਼ਮੇ ‘ਤੇ ਕਿੰਨੀ ਛੇਤੀ ਸਕਰੈਚ ਪੈ ਜਾਂਦੇ ਹਨ। ਜਿਸ ਕਰਕੇ ਦੇਖਣ ਵਿੱਚ ਵੀ ਪਰੇਸ਼ਾਨੀ ਹੁੰਦੀ ਹੈ। ਤੁਸੀਂ ਇਨ੍ਹਾਂ ਘਰੇਲੂ ਤਰੀਕਿਆਂ ਨਾਲ ਸਕਰੈਚ ਹਟਾ ਸਕਦੇ ਹੋ।
Continues below advertisement
scratches on glasses
Continues below advertisement
1/5
ਬੇਕਿੰਗ ਸੋਡਾ ਦਾ ਪੇਸਟ: ਇਕ ਚੱਮਚ ਬੇਕਿੰਗ ਸੋਡਾ ਅਤੇ ਥੋੜ੍ਹਾ ਪਾਣੀ ਮਿਲਾ ਕੇ ਪੇਸਟ ਬਣਾ ਲਓ। ਇਸ ਪੇਸਟ ਨੂੰ ਸਕਰੈਚ 'ਤੇ ਲਗਾਓ ਅਤੇ ਹੌਲੀ-ਹੌਲੀ ਰਗੜੋ। ਫਿਰ, ਸਾਫ਼ ਪਾਣੀ ਨਾਲ ਧੋਵੋ ਅਤੇ ਸੁੱਕੇ ਕੱਪੜੇ ਨਾਲ ਪੂੰਝ ਲਓ।
2/5
ਟੂਥਪੇਸਟ ਦੀ ਵਰਤੋਂ: ਸੂਤੀ ਕੱਪੜੇ 'ਤੇ ਬਿਨਾਂ-ਜੈੱਲ ਵਾਲਾ ਟੂਥਪੇਸਟ ਲਗਾਓ ਅਤੇ ਇਸ ਨੂੰ ਹੌਲੀ-ਹੌਲੀ ਰਗੜੋ। ਧਿਆਨ ਰੱਖੋ ਕਿ ਜ਼ਿਆਦਾ ਜ਼ੋਰ ਨਾਲ ਨਾ ਰਗੜਿਆ ਜਾਵੇ। ਫਿਰ ਪਾਣੀ ਨਾਲ ਧੋ ਕੇ ਪੂੰਝ ਲਓ।
3/5
ਕਾਰ ਵੈਕਸ: ਕੁਝ ਲੋਕ ਕਾਰ ਵੈਕਸ ਦੀ ਵਰਤੋਂ ਵੀ ਕਰਦੇ ਹਨ। ਥੋੜੀ ਜਿਹੀ ਕਾਰ ਵੈਕਸ ਲਓ ਅਤੇ ਸਕ੍ਰੈਚ 'ਤੇ ਲਗਾਓ, ਫਿਰ ਹਲਕਾ ਜਿਹਾ ਰਗੜੋ। ਇਦਾਂ ਕਰਨ ਨਾਲ ਸਕਰੈਚ ਘੱਟ ਨਜ਼ਰ ਆਉਣਗੇ।
4/5
ਪੈਟਰੋਲੀਅਮ ਜੈਲੀ: ਸਕ੍ਰੈਚ 'ਤੇ ਪੈਟਰੋਲੀਅਮ ਜੈਲੀ ਦੀ ਪਤਲੀ ਪਰਤ ਲਗਾਓ। ਇਸ ਨਾਲ ਸਕਰੈਚ ਘੱਟ ਨਜ਼ਰ ਆਉਣਗੇ ਅਤੇ ਬਾਅਦ ਵਿੱਚ ਇਸਨੂੰ ਸਾਫ਼ ਕੱਪੜੇ ਨਾਲ ਪੂੰਝ ਲਓ।
5/5
ਨਾਰੀਅਲ ਤੇਲ ਜਾਂ ਮੋਮ ਦੀ ਵਰਤੋਂ ਕਰੋ: ਪਲਾਸਟਿਕ ਲੈਂਸ ਲਈ ਨਾਰੀਅਲ ਦਾ ਤੇਲ ਜਾਂ ਮੋਮ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਨੂੰ ਸਕਰੈਚ 'ਤੇ ਲਗਾਓ ਅਤੇ ਫਿਰ ਕੱਪੜੇ ਨਾਲ ਪੂੰਝ ਲਓ।
Continues below advertisement
Published at : 07 Apr 2024 08:52 PM (IST)