ਨਵੀਂ ਦਿੱਲੀ: ਦੁਨੀਆ ਭਰ 'ਚ ਕਈ ਅਜੀਬੋ-ਗਰੀਬ ਕਿੱਸੇ ਸੁਣਨ ਨੂੰ ਮਿਲਦੇ ਹਨ। ਇਨ੍ਹਾਂ 'ਤੇ ਪਹਿਲੀ ਵਾਰ 'ਚ ਯਕੀਨ ਵੀ ਨਹੀਂ ਹੁੰਦਾ ਪਰ ਹੁੰਦੇ ਸੱਚ ਹਨ। ਅੱਜ ਅਸੀਂ ਤੁਹਾਨੂੰ ਕੁਝ ਅਜਿਹਾ ਹੀ ਕਿੱਸਾ ਸੁਣਾਉਣ ਜਾ ਰਹੇ ਹਾਂ।
ਇੱਕ ਪ੍ਰੈਗਨੈਂਟ ਡਾਕਟਰ ਆਪਣੀ ਮਰੀਜ਼ ਦੀ ਡਿਲੀਵਰੀ ਕਰਵਾਉਣ ਲੇਬਰ ਰੂਮ 'ਚ ਗਈ ਪਰ ਉੱਥੇ ਡਾਕਟਰ ਦੀ ਹੀ ਡਿਲੀਵਰੀ ਹੋ ਗਈ। ਦਰਅਸਲ 28 ਸਾਲ ਦੀ ਐਮਿਲੀ ਜੈਕਬ ਨੇ 28 ਅਗਸਤ ਨੂੰ ਯੂਨੀਵਰਸਿਟੀ ਆਫ ਆਓਵਾ ਹਸਪਤਾਲ ਤੇ ਕਨੀਨਕ 'ਚ ਆਪਣੇ ਮੁੰਡੇ ਜੈਟ ਜੈਕਬ ਦਾ ਵੈਲਕਮ ਕੀਤਾ।
ਐਮਿਲੀ ਜੈਕਬ ਨੇ ਦੱਸਿਆ ਕਿ ਜਦ ਉਹ ਆਪਣੀ ਮਰੀਜ਼ ਦੀ ਡਿਲੀਵਰੀ ਕਰਵਾ ਰਹੀ ਸੀ ਤਾਂ ਉਸ ਨੂੰ ਲੱਗਿਆ ਕਿ ਉਸ ਦਾ ਦਰਦ ਵੀ ਵਧ ਰਿਹਾ ਹੈ। ਉਸ ਦੇ ਸਰੀਰ 'ਚੋਂ ਵੀ ਡਿਲੀਵਰੀ ਦੌਰਾਨ ਨਿਕਲਣ ਵਾਲਾ ਫਲੂਡ ਨਿਕਲਣ ਲੱਗ ਪਿਆ। ਡਾਕਟਰਾਂ ਨੂੰ ਲੱਗਿਆ ਕਿ ਇਹ ਮਰੀਜ਼ ਦੇ ਸਰੀਰ 'ਚੋਂ ਨਿਕਲ ਰਿਹਾ ਹੈ। ਐਮਿਲੀ ਜਦੋਂ ਲੇਬਰ ਰੂਮ 'ਚੋਂ ਬਾਹਰ ਆਈ ਤਾਂ ਉਸ ਨੂੰ ਪਤਾ ਲੱਗਿਆ ਕਿ ਇਹ ਫਲੂਡ ਉਸੇ ਦੇ ਸਰੀਰ 'ਚੋਂ ਨਿਕਲ ਰਿਹਾ ਸੀ।
ਕੁਝ ਸਮਾਂ ਤਾਂ ਐਮਿਲੀ ਘਬਰਾ ਗਈ ਪਰ ਉਹ ਆਪਣੀ ਮਰੀਜ਼ ਨੂੰ ਇਹ ਦੱਸ ਕੇ ਚਲੀ ਗਈ ਕਿ ਦੂਜੇ ਮਰੀਜ਼ ਨੂੰ ਵੇਖ ਕੇ ਆਉਂਦੀ ਹਾਂ। ਉਸ ਤੋਂ ਬਾਅਦ ਜਦੋਂ ਐਮਿਲੀ ਨੇ ਆਪਣੀ ਜਾਂਚ ਕਰਵਾਈ ਤਾਂ ਪਤਾ ਲੱਗਾ ਕਿ ਉਸ ਦੀ ਡਿਲੀਵਰੀ ਵੀ ਕਿਸੇ ਵਕਤ ਹੋ ਸਕਦੀ ਹੈ। ਡਾਕਟਰ ਜੈਕਬ ਦੇ ਨਾਲ ਕੰਮ ਕਰ ਰਹੀ ਡਾਕਟਰ ਕੈਲੀ ਵੀ ਇਸ ਗੱਲ ਤੋਂ ਹੈਰਾਨ ਸੀ ਕਿ ਉਨ੍ਹਾਂ ਦੀ ਡਿਲੀਵਰੀ ਮਹੀਨਾ ਪਹਿਲਾਂ ਹੋ ਰਹੀ ਸੀ ਪਰ ਡਾਕਟਰ ਜੈਕਬ ਇਨ੍ਹਾਂ ਹਾਲਾਤ 'ਚ ਵੀ ਆਪਣੀ ਮਰੀਜ਼ ਦਾ ਧਿਆਨ ਰੱਖ ਰਹੀ ਸੀ।