ਨਵੀਂ ਦਿੱਲੀ: ਭਾਰਤ ਵਿੱਚ ਔਰਤਾਂ 'ਤੇ ਹੋਣ ਵਾਲੇ ਅੱਤਿਆਚਾਰ ਬਾਰੇ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਹਾਲ ਹੀ ਵਿੱਚ ਆਈ ਰਿਸਰਚ ਮੁਤਾਬਕ, ਭਾਰਤੀ ਮਹਿਲਾਵਾਂ ਅਮਰੀਕੀ ਮਹਿਲਾਵਾਂ ਦੇ ਮੁਕਾਬਲੇ ਪਤੀ ਜਾਂ ਸੈਕਸੂਅਲ ਪਾਰਟਨਰ ਦੇ ਹਮਲੇ ਤੋਂ ਬਾਅਦ ਮਾਰ ਜਾਂਦੀਆਂ ਹਨ।


ਕੀ ਕਹਿੰਦੀ ਰਿਸਰਚ:

ਰਿਸਰਚ ਮੁਤਾਬਕ, ਜਿਨ੍ਹਾਂ ਮਹਿਲਾਵਾਂ ਦੇ ਸੈਕਸੂਅਲ ਪਾਰਟਨਰ ਉਨ੍ਹਾਂ ਤੇ ਘਰੇਲੂ ਹਿੰਸਾ ਜਾਂ ਫਿਰ ਸੈਕਸ ਦੇ ਦੌਰਾਨ ਹਿੰਸਾ ਕਰਦੇ ਹਨ, ਉਸ ਵਿੱਚ 40 ਫੀਸਦੀ ਮਹਿਲਾਵਾਂ ਦੀ ਇਲਾਜ ਵਿੱਚ ਦੇਰੀ ਹੋਣ ਨਾਲ ਮੌਤ ਹੋਣ ਦੀ ਸੰਭਾਵਨਾ ਰਹਿੰਦੀ ਹੈ।

ਕਿਸ ਨੇ ਕੀਤੀ ਰਿਸਰਚ:

ਮੁੰਬਈ ਦੇ ਟਾਟਾ ਇੰਸਟੀਟਿਊਟ ਆਫ ਸੋਸ਼ਲ ਸਾਇੰਸਜ਼,ਅਮਰੀਕਾ ਵਿੱਚ ਯੂਨੀਵਰਸਿਟੀ ਆਫ ਪੀਟਰਸਬਰਗ ਨੇ ਸਰੀਰਕ ਹਮਲੇ ਦੀ ਸ਼ਿਕਾਰ ਭਾਰਤੀ ਤੇ ਅਮਰੀਕੀ ਮਹਿਲਾਵਾਂ ਦੀ ਹੋਣ ਵਾਲੀ ਮੌਤ ਦੇ ਅੰਕੜਿਆਂ ਵਿੱਚ ਬਹੁਤ ਜ਼ਿਆਦਾ ਅੰਤਰ ਪਾਇਆ।

ਰਿਸਰਚ ਦੇ ਨਤੀਜੇ:

ਰਿਸਰਚ ਵਿੱਚ ਇਹ ਗੱਲ ਸਾਹਮਣੇ ਆਈ ਕਿ ਭਾਰਤੀ ਮਹਿਲਾਵਾਂ ਆਪਣੇ ਸੈਕਸੂਅਲ ਪਾਰਟਨਰ ਵਾਲੀ ਕੀਤੀ ਗਈ ਹਿੰਸਾ ਦੇ ਬਾਅਦ ਮੈਡੀਕਲ ਟਰੀਟਮੈਂਟ ਨਹੀਂ ਲੈਂਦੀਆਂ। ਮਤਲਬ 4 ਵਿੱਚੋਂ ਇੱਕ ਮਹਿਲਾ ਹੀ ਟਰੀਟਮੈਂਟ ਲੈਂਦੀ ਹੈ.ਟਰੀਟਮੈਂਟ ਨਾ ਲੈਣ ਦਾ ਵੱਡਾ ਕਾਰਨ ਇਲਾਜ ਮਹਿੰਗਾ ਹੋਣਾ ਵੀ ਹੈ। ਇਸ ਰਿਸਰਚ ਵਿੱਚ ਕੋਲਕਾਤਾ, ਮੁੰਬਈ ਤੇ ਦਿੱਲੀ ਦੇ ਹਸਪਤਾਲ ਦੇ ਮਰੀਜ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ। ਬ੍ਰਿਟਿਸ਼ ਮੈਡੀਕਲ ਜਰਨਲ ਗਲੋਬਲ ਹੈਲਥ ਵਿੱਚ ਇਹ ਰਿਸਰਚ ਪਬਲਿਸ਼ ਹੋਈ ਸੀ।

ਨੋਟ- ਇਹ ਰਿਸਰਚ ਦੇ ਦਾਅਵੇ ਤੇ ਹੈ। ਏਬੀਪੀ ਨਿਊਜ਼ ਇਸ ਦੀ ਪੁਸ਼ਟੀ ਨਹੀਂ ਕਰਦਾ। ਤੁਸੀਂ ਕਿਸੇ ਵੀ ਸੁਝਾਅ ਤੇ ਅਮਲ ਜਾਂ ਇਲਾਜ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਲੈਣੀ ਜ਼ਰੂਰ ਲੈ ਲੈਣ।