Health Tips: ਇੱਕ ਵਿਅਕਤੀ ਦੀ ਚੰਗੀ ਸਿਹਤ ਦਾ ਉਸ ਦੀ ਨੀਂਦ ਨਾਲ ਨੇੜਲਾ ਸਬੰਧ ਹੈ। ਨੀਂਦ ਦੀ ਕਮੀ ਵਿਅਕਤੀ ਨੂੰ ਕਈ ਖਤਰਨਾਕ ਬਿਮਾਰੀਆਂ ਦਾ ਸ਼ਿਕਾਰ ਬਣਾ ਸਕਦੀ ਹੈ। ਜੇਕਰ ਤੁਹਾਨੂੰ ਵੀ ਅਜਿਹੀ ਸਮੱਸਿਆ ਹੈ ਤਾਂ ਇੱਕ ਵਾਰ ਆਪਣੀ ਥਾਲੀ 'ਚ ਪਰੋਸੀਆਂ ਗਈਆਂ ਚੀਜ਼ਾਂ 'ਤੇ ਜ਼ਰੂਰ ਨਜ਼ਰ ਮਾਰੋ। ਆਓ ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਚੀਜ਼ਾਂ ਬਾਰੇ ਦੱਸਦੇ ਹਾਂ ਜਿਨ੍ਹਾਂ ਨੂੰ ਖਾਣ ਨਾਲ ਤੁਹਾਨੂੰ ਨੀਂਦ ਉੱਡ ਸਕਦੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਸੌਣ ਤੋਂ ਪਹਿਲਾਂ ਇਨ੍ਹਾਂ ਚੀਜ਼ਾਂ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਕੈਫੀਨ ਇੱਕ ਅਜਿਹੀ ਇਨਗ੍ਰਿਡੀਏਂਟ ਹੈ ਜੋ ਤੁਹਾਡੀ ਨੀਂਦ ਦੇ ਪੈਟਰਨ ਨੂੰ ਗੰਭੀਰਤਾ ਨਾਲ ਪ੍ਰੇਸ਼ਾਨ ਕਰ ਸਕਦੀ ਹੈ। ਕੀ ਤੁਸੀਂ ਜਾਣਦੇ ਹੋ ਕਿ ਸੌਣ ਤੋਂ ਪਹਿਲਾਂ ਟਮਾਟਰ ਖਾਣਾ ਵੀ ਤੁਹਾਡੀ ਨੀਂਦ ਲਈ ਠੀਕ ਨਹੀਂ। ਅਜਿਹਾ ਇਸ ਲਈ ਹੈ ਕਿਉਂਕਿ ਟਮਾਟਰ ਐਸਿਡ ਰਿਫਲਕਸ ਦਾ ਕਾਰਨ ਬਣ ਸਕਦੇ ਹਨ ਤੇ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਨੂੰ ਵਧਾ ਸਕਦੇ ਹਨ। 'ਦ ਸਨ' ਦੀ ਰਿਪੋਰਟ ਮੁਤਾਬਕ ਟਮਾਟਰ ਤੁਹਾਡੀ ਬੇਚੈਨੀ ਨੂੰ ਵਧਾ ਸਕਦਾ ਹੈ ਤੇ ਫਿਰ ਇਸ ਗੱਲ ਦੀ ਬਹੁਤ ਘੱਟ ਸੰਭਾਵਨਾ ਹੈ ਕਿ ਤੁਸੀਂ ਪੂਰੀ ਤੇ ਆਰਾਮਦਾਇਕ ਨੀਂਦ ਲੈ ਸਕੋਗੇ। ਇਸ ਤੋਂ ਇਲਾਵਾ ਪਿਆਜ਼ ਵੀ ਅਜਿਹੀ ਚੀਜ਼ ਹੈ ਜੋ ਤੁਹਾਡੀ ਪਾਚਨ ਪ੍ਰਣਾਲੀ ਨੂੰ ਖਰਾਬ ਕਰ ਸਕਦੀ ਹੈ। 'ਦ ਸਲੀਪਿੰਗ ਐਸੋਸੀਏਸ਼ਨ' ਦਾ ਕਹਿਣਾ ਹੈ ਕਿ ਪਿਆਜ਼ ਪੇਟ 'ਚ ਗੈਸ ਬਣਾਉਣ ਦਾ ਕੰਮ ਕਰਦਾ ਹੈ। ਇਹ ਗੈਸ ਤੁਹਾਡੇ ਪੇਟ ਦੇ ਪ੍ਰੈਸ਼ਰ ਨੂੰ ਪ੍ਰਭਾਵਿਤ ਕਰਦੀ ਹੈ, ਜਿਸ ਕਾਰਨ ਐਸਿਡ ਗਲੇ ਵੱਲ ਵਧਦਾ ਹੈ। ਖ਼ਾਸਕਰ ਜਦੋਂ ਤੁਸੀਂ ਸਿੱਧੇ ਲੇਟਦੇ ਹੋ। ਹੈਰਾਨੀ ਦੀ ਗੱਲ ਹੈ ਕਿ ਕੱਚੇ ਜਾਂ ਪਕਾਏ ਹੋਏ ਪਿਆਜ਼ ਦੋਵੇਂ ਹੀ ਅਜਿਹੀਆਂ ਸਮੱਸਿਆਵਾਂ ਪੈਦਾ ਕਰ ਸਕਦੇ ਹਨ। ਚਾਕਲੇਟ-ਦਰਦ ਨਿਵਾਰਕ ਤੋਂ ਸਾਵਧਾਨ ਰਹੋਪਿਆਜ਼ ਜਾਂ ਟਮਾਟਰ ਵਰਗੀਆਂ ਚੀਜ਼ਾਂ ਦੇ ਨਾਲ, ਅਲਕੋਹਲ ਤੇ ਕੈਫੀਨ ਦੀ ਮਾਤਰਾ ਦੀ ਨਿਗਰਾਨੀ ਕਰਨਾ ਵੀ ਜ਼ਰੂਰੀ ਹੈ। ਖਾਸ ਕਰਕੇ ਜਦੋਂ ਤੁਸੀਂ ਖਾਣਾ ਖਾਣ ਤੋਂ ਬਾਅਦ ਸੌਣ ਦੀ ਯੋਜਨਾ ਬਣਾ ਰਹੇ ਹੋ। ਇਹ ਵੀ ਧਿਆਨ ਵਿੱਚ ਰੱਖੋ ਕਿ ਕੈਫੀਨ ਜੋ ਤੁਹਾਡੇ ਸੌਣ ਦੇ ਪੈਟਰਨ ਨੂੰ ਪ੍ਰਭਾਵਤ ਕਰਦੀ ਹੈ, ਕਈ ਤਰ੍ਹਾਂ ਦੇ ਭੋਜਨ ਤੇ ਪੀਣ ਵਾਲੇ ਪਦਾਰਥਾਂ ਵਿੱਚ ਪਾਈ ਜਾਂਦੀ ਹੈ। ਕੈਫੀਨ ਚਾਹ, ਕੌਫੀ ਅਤੇ ਕਈ ਤਰ੍ਹਾਂ ਦੇ ਫਿਜ਼ੀ ਡਰਿੰਕਸ ਵਿੱਚ ਪਾਈ ਜਾਂਦੀ ਹੈ। ਇਹ ਚਾਕਲੇਟ ਤੇ ਦਰਦ ਨਿਵਾਰਕ ਵਿੱਚ ਵੀ ਪਾਇਆ ਜਾ ਸਕਦਾ ਹੈ। 7 ਘੰਟੇ ਤੋਂ ਘੱਟ ਨੀਂਦ ਲੈਣ ਵਾਲਿਆਂ ਨੂੰ ਖ਼ਤਰਾ ਹੁੰਦਾਨੀਂਦ ਦੀ ਕਮੀ ਨਾਲ ਸਾਡੇ ਸਰੀਰ ਦੇ ਨਾਲ-ਨਾਲ ਦਿਮਾਗ ਦੇ ਕੰਮਕਾਜ 'ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ। ਜੋ ਲੋਕ ਦਿਨ ਵਿੱਚ ਸੱਤ ਘੰਟੇ ਤੋਂ ਘੱਟ ਸੌਂਦੇ ਹਨ, ਉਨ੍ਹਾਂ ਦਾ ਭਾਰ ਕੰਟਰੋਲ ਨਹੀਂ ਹੁੰਦਾ ਅਤੇ ਉਹ ਆਮ ਲੋਕਾਂ ਨਾਲੋਂ ਜਲਦੀ ਮੋਟੇ ਹੋ ਜਾਂਦੇ ਹਨ। ਨੀਂਦ ਦੀ ਕਮੀ ਨਾਲ ਸਰੀਰ ਵਿੱਚ ਲੇਪਟਿਨ (ਭੁੱਖ ਨੂੰ ਦਬਾਉਣ ਵਾਲਾ ਰਸਾਇਣ) ਦਾ ਪੱਧਰ ਘੱਟ ਜਾਂਦਾ ਹੈ ਤੇ ਘਰੇਲਿਨ (ਭੁੱਖ ਦਾ ਹਾਰਮੋਨ) ਦਾ ਪੱਧਰ ਵੱਧ ਜਾਂਦਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin