ਚੰਡੀਗੜ੍ਹ: ਜ਼ਿਆਦਾਤਰ ਲੋਕ ਸਵੇਰ ਦੀ ਸ਼ੂਰਆਤ ਚਾਹ ਜਾਂ ਕੌਫੀ ਦੇ ਕੱਪ ਨਾਲ ਕਰਦੇ ਹਨ ਤੇ ਸੈਰ ਤੋਂ ਬਾਅਦ ਠੰਢਾ ਪਾਣੀ ਪੀਣਾ ਪਸੰਦ ਕਰਦੇ ਹਨ ਪਰ ਜੇਕਰ ਅਸੀਂ ਆਯੂਰਵੈਦ ਵਿੱਚ ਵਿਸ਼ਵਾਸ ਕਰਦੇ ਹਾਂ ਤਾਂ ਇਹ ਠੀਕ ਨਹੀਂ। ਸਵੇਰੇ ਗਰਮ ਪਾਣੀ ਪੀਣਾ ਸਿਹਤ ਲਈ ਬੜਾ ਫਾਇਦੇਮੰਦ ਹੈ। ਇਹ ਪਾਚਨ ਕਿਰਿਆ ਵਿੱਚ ਸੁਧਾਰ ਦੇ ਨਾਲ ਸਰੀਰ ਵਿੱਚੋਂ ਫਾਲਤੂ ਪਦਾਰਥਾਂ ਨੂੰ ਬਾਹਰ ਕੱਢਦਾ ਹੈ।


1. ਪਾਚਣ ਕਿਰਿਆ ਵਿੱਚ ਸੁਧਾਰ: ਪੇਟ ਦਰਦ ਤੇ ਕਮਜ਼ੋਰ ਪਾਚਣ ਕਿਰਿਆ ਵਾਲੇ ਲੋਕਾਂ ਲਈ ਗਰਮ ਪਾਣੀ ਫਾਇਦੇਮੰਦ ਹੈ। ਸਵੇਰੇ ਖਾਲੀ ਪੇਟ ਇੱਕ ਗਿਲਾਸ ਗਰਮ ਪਾਣੀ ਪੀਣ ਨਾਲ ਪਾਚਣ ਸ਼ਕਤੀ ਨੂੰ ਬੜਾਵਾ ਦੇਣ ਦੇ ਨਾਲ ਸਰੀਰ ਨੂੰ ਸਧਾਰਨ ਅਵਸਥਾ ਵਿੱਚ ਕੰਮ ਕਰਨ ਵਿੱਚ ਮਦਦ ਕਰਦਾ ਹੈ।


2. ਦਰਦ ਤੋਂ ਰਾਹਤ: ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਗਰਮ ਪਾਣੀ ਸਭ ਤੋਂ ਸ਼ਕਤੀਸ਼ਾਲੀ ਕੁਦਰਤੀ ਇਲਾਜ ਹੈ। ਇਹ ਮਾਸਿਕ ਧਰਮ ਦੇ ਦਰਦ ਨੂੰ ਘੱਟ ਕਰਦਾ ਹੈ। ਪੇਟ ਦੀਆਂ ਮਾਸਪੇਸ਼ੀਆਂ ਦੇ ਦਰਦ ਨੂੰ ਘੱਟ ਕਰਕੇ ਆਰਾਮ ਦਿੰਦਾ ਹੈ। ਇਸ ਤੋਂ ਇਲਾਵਾ ਗਰਮ ਪਾਣੀ ਕਈ ਤਰ੍ਹਾਂ ਦੇ ਦਰਦਾਂ ਤੋਂ ਰਾਹਤ ਦਿੰਦਾ ਹੈ ਜਿਵੇਂ ਪੱਠਿਆਂ ਦੇ ਦਰਦ। ਇਹ ਖੂਨ ਸੰਚਾਰ ਲਈ ਵੀ ਚੰਗਾ ਮੰਨਿਆ ਜਾਂਦਾ ਹੈ।


3.ਭਾਰ ਘਟਾਉਣਾ: ਜੇਕਰ ਤੁਸੀਂ ਡਾਈਟ 'ਤੇ ਹੋ ਤਾਂ ਸਵੇਰੇ ਗਰਮ ਪਾਣੀ ਪੀਣ ਨਾਲ ਭਾਰ ਘਟਾਉਣ ਵਿੱਚ ਮਦਦ ਮਿਲਦੀ ਹੈ। ਗਰਮ ਪਾਣੀ ਸਰੀਰ ਦਾ ਤਾਪਮਾਨ ਵਿੱਚ ਤੇਜ਼ ਕਰਦਾ ਹੈ ਤੇ metabolism ਨੂੰ ਵਧਾ ਦਿੰਦਾ ਹੈ। ਇਸ ਤਰੀਕੇ ਨਾਲ ਸਰੀਰ ਦੀ ਕੈਲੋਰੀ ਸਾੜ ਦਿੰਦਾ ਹੈ ਤੇ ਤੁਹਾਨੂੰ ਗੁਰਦੇ ਤੇ ਸਰੀਰ ਦੇ ਅੰਗਾਂ ਨੂੰ ਫਾਇਦਾ ਦਿੰਦਾ ਹੈ।


4. ਸੰਚਾਰ ਵਿੱਚ ਸੁਧਾਰ: ਗਰਮ ਪਾਣੀ ਪੀਣ ਨਾਲ ਸਰੀਰ ਵਿੱਚੋਂ ਜ਼ਹਿਰਲੇ ਪਦਾਰਥ ਬਾਹਰ ਨਿਕਲਦੇ ਹਨ। ਇਸ ਨਾਲ ਇਹ ਸਰੀਰ ਦੇ ਸੰਚਾਰ ਵਿੱਚ ਸੁਧਾਰ ਕਰਦਾ ਹੈ।


5. ਬੁਢਾਪੇ ਦੀ ਰਫਤਾਰ ਨੂੰ ਹੌਲੀ ਕਰਦਾ: ਸਮੇਂ ਤੋਂ ਪਹਿਲਾਂ ਬੁੱਢਾ ਹੋਣਾ ਹਰ ਔਰਤ ਲਈ ਮਾੜੇ ਸੁਫਨੇ ਵਾਂਗ ਹੈ ਪਰ ਚੰਗੀ ਗੱਲ ਇਹ ਹੈ ਕਿ ਗਰਮ ਪਾਣੀ ਲੈਣ ਨਾਲ ਇਸ ਨੂੰ ਰੋਕਿਆ ਜਾ ਸਕਦਾ ਹੈ। ਸਰੀਰ ਵਿੱਚ ਜ਼ਹਿਰਾਂ ਦੀ ਮੌਜੂਦਗੀ ਨਾਲ ਉਮਰ ਵਧਣ ਦੀ ਪ੍ਰਕ੍ਰਿਆ ਤੇਜ਼ ਹੋ ਜਾਂਦੀ ਹੈ ਪਰ ਜੇਕਰ ਗਰਮ ਪਾਣੀ ਦਾ ਸੇਵਨ ਕੀਤਾ ਜਾਵੇ ਤਾਂ ਸਰੀਰ ਜ਼ਹਿਰਾਂ ਤੋਂ ਮੁਕਤ ਹੋ ਜਾਂਦਾ ਹੈ। ਇਸ ਨਾਲ ਉਮਰ ਵਧਣ ਦੀ ਗਤੀ ਧੀਮੀ ਪੈ ਜਾਂਦਾ ਹੈ ਤੇ ਚਿਮੜੀ ਵਿੱਚ ਲਚਕਤਾ ਵਧਾ ਦਿੰਦਾ ਹੈ।



ਇਹ ਵੀ ਪੜ੍ਹੋ: PSTET 2021 Registration: ਪੰਜਾਬ TET ਪ੍ਰੀਖਿਆ ਲਈ ਰਜਿਸਟ੍ਰੇਸ਼ਨ ਦੀ ਆਖਰੀ ਤਾਰੀਖ 'ਚ ਹੋਇਆ ਵਾਧਾ, ਜਾਣੋ ਪ੍ਰੀਖਿਆ ਦੀ ਤਾਰੀਖ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904