Cumin And Rock Sugar Water Benefits: ਭਾਰਤੀ ਰਸੋਈ ਵਿੱਚ ਵਰਤੇ ਜਾਣ ਵਾਲੇ ਮਸਾਲਿਆਂ ਵਿੱਚ ਬਹੁਤ ਸਾਰੇ ਚਿਕਿਤਸਕ ਗੁਣ ਹੁੰਦੇ ਹਨ। ਇਹ ਮਸਾਲੇ ਆਯੁਰਵੇਦ ਵਿੱਚ ਦਵਾਈ ਦੇ ਰੂਪ ਵਿੱਚ ਵਰਤੇ ਜਾਂਦੇ ਹਨ। ਜੀਰਾ ਵੀ ਇਨ੍ਹਾਂ ਮਸਾਲਿਆਂ ਵਿੱਚੋਂ ਇੱਕ ਹੈ। ਜੀਰੇ ਦੀ ਵਰਤੋਂ ਆਮ ਤੌਰ 'ਤੇ ਭੋਜਨ ਦਾ ਸੁਆਦ ਵਧਾਉਣ ਲਈ ਕੀਤੀ ਜਾਂਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਜੀਰਾ ਕੁਝ ਬਿਮਾਰੀਆਂ ਵਿੱਚ ਕਿਸੇ ਦਵਾਈ ਤੋਂ ਘੱਟ ਨਹੀਂ। 


ਦਰਅਸਲ ਜੀਰੇ ਵਿੱਚ ਐਂਟੀ-ਬੈਕਟੀਰੀਅਲ ਤੇ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ, ਜੋ ਸਰੀਰ ਨੂੰ ਕਈ ਗੰਭੀਰ ਬਿਮਾਰੀਆਂ ਤੋਂ ਬਚਾਉਣ ਦਾ ਕੰਮ ਕਰਦੇ ਹਨ। ਪੇਟ ਨਾਲ ਜੁੜੀਆਂ ਸਮੱਸਿਆਵਾਂ ਵਿੱਚ ਜੀਰੇ ਦਾ ਸੇਵਨ ਕਰਨਾ ਬਹੁਤ ਫਾਇਦੇਮੰਦ ਹੁੰਦਾ ਹੈ। ਸਵੇਰੇ ਉੱਠਣ ਤੋਂ ਬਾਅਦ ਜੀਰੇ ਤੇ ਮਿਸ਼ਰੀ ਵਾਲਾ ਪਾਣੀ ਪੀਣ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ। ਆਓ ਵਿਸਥਾਰ ਨਾਲ ਜਾਣਦੇ ਹਾਂ ਜੀਰੇ ਤੇ ਮਿਸ਼ਰੀ ਵਾਲਾ ਪਾਣੀ ਖਾਲੀ ਪੇਟ ਪੀਣ ਦੇ ਫਾਇਦੇ-



ਜੀਰੇ ਤੇ ਮਿਸ਼ਰੀ ਵਾਲਾ ਪਾਣੀ ਪੀਣ ਦੇ ਫਾਇਦੇ-
ਅਕਸਰ ਸਵੇਰੇ ਉੱਠਣ ਤੋਂ ਬਾਅਦ ਕੋਸਾ ਪਾਣੀ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ। ਸਵੇਰੇ ਉੱਠ ਕੇ ਪਾਣੀ ਪੀਣ ਨਾਲ ਤੁਹਾਡੇ ਸਰੀਰ 'ਚ ਮੌਜੂਦ ਜ਼ਹਿਰੀਲੇ ਤੱਤ ਬਾਹਰ ਨਿਕਲ ਜਾਂਦੇ ਹਨ ਤੇ ਬੀਮਾਰੀਆਂ ਦਾ ਖਤਰਾ ਘੱਟ ਹੁੰਦਾ ਹੈ ਪਰ ਜੇਕਰ ਤੁਸੀਂ ਸਵੇਰੇ ਮਿਸ਼ਰੀ ਤੇ ਜੀਰੇ ਵਾਲਾ ਪਾਣੀ ਪੀਂਦੇ ਹੋ, ਤਾਂ ਤੁਹਾਨੂੰ ਕਈ ਗੰਭੀਰ ਸਮੱਸਿਆਵਾਂ ਤੋਂ ਛੁਟਕਾਰਾ ਮਿਲੇਗਾ। 


ਜੀਰੇ ਦੀ ਵਰਤੋਂ ਆਮ ਤੌਰ 'ਤੇ ਰਸੋਈ ਵਿੱਚ ਮਸਾਲੇ ਦੇ ਤੌਰ 'ਤੇ ਕੀਤੀ ਜਾਂਦੀ ਹੈ। ਜੀਰੇ 'ਚ ਮੌਜੂਦ ਗੁਣ ਪੇਟ ਨਾਲ ਜੁੜੀਆਂ ਸਮੱਸਿਆਵਾਂ 'ਚ ਬਹੁਤ ਫਾਇਦੇਮੰਦ ਮੰਨੇ ਜਾਂਦੇ ਹਨ। ਦੂਜੇ ਪਾਸੇ ਮਿਸ਼ਰੀ ਵੀ ਕਈ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦੀ ਹੈ। ਮਿਸ਼ਰੀ ਵਿੱਚ ਮੌਜੂਦ ਗੁਣਾਂ ਦੇ ਕਾਰਨ, ਇਸ ਨੂੰ ਆਯੁਰਵੇਦ ਵਿੱਚ ਅੰਮ੍ਰਿਤ ਮੰਨਿਆ ਜਾਂਦਾ ਹੈ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਜੀਰਾ ਤੇ ਮਿਸ਼ਰੀ ਦਾ ਪਾਣੀ ਪੀਣ ਨਾਲ ਤੁਹਾਡਾ ਪੇਟ ਪੂਰੀ ਤਰ੍ਹਾਂ ਸਾਫ਼ ਹੁੰਦਾ ਹੈ ਤੇ ਸਰੀਰ ਨੂੰ ਤਾਕਤ ਮਿਲਦੀ ਹੈ।


ਰੋਜ਼ਾਨਾ ਸਵੇਰੇ ਖਾਲੀ ਪੇਟ ਜੀਰੇ ਤੇ ਮਿਸ਼ਰੀ ਵਾਲਾ ਪਾਣੀ ਪੀਣ ਨਾਲ ਸਰੀਰ ਨੂੰ ਇਹ ਫਾਇਦੇ-



1. ਪੇਟ ਨਾਲ ਜੁੜੀਆਂ ਸਮੱਸਿਆਵਾਂ 'ਚ ਲਾਭ 
ਸਵੇਰੇ ਖਾਲੀ ਪੇਟ ਜੀਰੇ ਤੇ ਮਿਸ਼ਰੀ ਵਾਲਾ ਪਾਣੀ ਪੀਣ ਨਾਲ ਪੇਟ ਸਬੰਧੀ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਜੀਰੇ ਤੇ ਮਿਸ਼ਰੀ ਵਿੱਚ ਮੌਜੂਦ ਗੁਣ ਪੇਟ ਵਿੱਚ ਗੈਸ, ਬਦਹਜ਼ਮੀ ਤੇ ਕਮਜ਼ੋਰ ਪਾਚਨ ਪ੍ਰਣਾਲੀ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ ਵਿੱਚ ਮਦਦ ਕਰਦੇ ਹਨ। ਰੋਜ਼ ਸਵੇਰੇ ਖਾਲੀ ਪੇਟ ਇੱਕ ਗਲਾਸ ਜੀਰੇ ਤੇ ਮਿਸ਼ਰੀ ਵਾਲਾ ਪਾਣੀ ਪੀਣ ਨਾਲ ਪੇਟ ਨਾਲ ਸਬੰਧਤ ਬਿਮਾਰੀਆਂ ਦਾ ਖ਼ਤਰਾ ਨਹੀਂ ਰਹਿੰਦਾ।


2. ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦਾ
ਸਰੀਰ ਵਿੱਚ ਮੌਜੂਦ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ ਲਈ ਜੀਰੇ ਤੇ ਮਿਸ਼ਰੀ ਵਾਲਾ ਪਾਣੀ ਪੀਣ ਨਾਲ ਲਾਭ ਹੁੰਦਾ ਹੈ। ਜੀਰੇ ਤੇ ਮਿਸ਼ਰੀ ਵਾਲਾ ਪਾਣੀ ਸਰੀਰ ਨੂੰ ਡੀਟੌਕਸ ਕਰਨ ਦਾ ਕੰਮ ਕਰਦਾ ਹੈ। ਤੁਸੀਂ ਸਵੇਰੇ ਖਾਲੀ ਪੇਟ ਇਸ ਦਾ ਸੇਵਨ ਕਰ ਸਕਦੇ ਹੋ। ਇਸ ਨੂੰ ਪੀਣ ਨਾਲ ਕਿਡਨੀ ਤੇ ਲੀਵਰ ਸਾਫ਼ ਹੋ ਜਾਂਦੇ ਹਨ।



3. ਜਿਗਰ ਨੂੰ ਸਿਹਤਮੰਦ ਬਣਾਉਂਦਾ
ਭੋਜਨ ਵਿੱਚ ਗੜਬੜੀ ਕਾਰਨ ਤੁਹਾਡੀ ਪਾਚਨ ਪ੍ਰਣਾਲੀ ਕਮਜ਼ੋਰ ਹੋ ਜਾਂਦੀ ਹੈ। ਪਾਚਨ ਤੰਤਰ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਜੀਰੇ ਤੇ ਮਿਸ਼ਰੀ ਵਾਲਾ ਪਾਣੀ ਪੀਣਾ ਫਾਇਦੇਮੰਦ ਹੁੰਦਾ ਹੈ। ਇਸ ਨੂੰ ਪੀਣ ਨਾਲ ਤੁਹਾਡੇ ਲੀਵਰ 'ਚ ਜਮ੍ਹਾਂ ਹੋਈ ਗੰਦਗੀ ਬਾਹਰ ਨਿਕਲ ਜਾਂਦੀ ਹੈ ਤੇ ਲੀਵਰ ਸਿਹਤਮੰਦ ਰਹਿੰਦਾ ਹੈ।


4. ਇਮਿਊਨਿਟੀ ਵਧਾਉਣ 'ਚ ਫਾਇਦੇਮੰਦ
ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਣ ਲਈ ਜੀਰੇ ਤੇ ਮਿਸ਼ਰੀ ਵਾਲਾ ਪਾਣੀ ਪੀਣਾ ਚਾਹੀਦਾ ਹੈ। ਇਸ 'ਚ ਮੌਜੂਦ ਗੁਣ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਣ ਤੇ ਬੀਮਾਰੀਆਂ ਤੋਂ ਬਚਣ 'ਚ ਮਦਦ ਕਰਦੇ ਹਨ।


5. ਚਮੜੀ ਦੀ ਚਮਕ ਵਧਾਉਂਦਾ
ਸਰੀਰ ਵਿੱਚ ਜ਼ਹਿਰੀਲੇ ਪਦਾਰਥ ਜਮ੍ਹਾਂ ਹੋਣ ਕਾਰਨ ਤੁਹਾਡੀ ਚਮੜੀ ਵੀ ਨੀਰਸ ਹੋ ਜਾਂਦੀ ਹੈ। ਸਵੇਰੇ ਖਾਲੀ ਪੇਟ ਜੀਰੇ ਤੇ ਮਿਸ਼ਰੀ ਵਾਲਾ ਪਾਣੀ ਪੀਣ ਨਾਲ ਤੁਹਾਡੇ ਸਰੀਰ ਵਿੱਚ ਮੌਜੂਦ ਜ਼ਹਿਰੀਲੇ ਤੱਤ ਬਾਹਰ ਨਿਕਲ ਜਾਂਦੇ ਹਨ ਤੇ ਚਮੜੀ ਦੀ ਚਮਕ ਵਧਦੀ ਹੈ।


ਜੀਰੇ ਤੇ ਮਿਸ਼ਰੀ ਵਾਲਾ ਪਾਣੀ ਕਿਵੇਂ ਬਣਾਉਣਾ?
ਜੀਰੇ ਤੇ ਮਿਸ਼ਰੀ ਵਾਲਾ ਪਾਣੀ ਤਿਆਰ ਕਰਨ ਲਈ, ਇੱਕ ਗਲਾਸ ਸਾਫ਼ ਪਾਣੀ ਲਓ ਤੇ ਇਸ ਵਿੱਚ ਇੱਕ ਚਮਚ ਜੀਰਾ ਪਾਓ। ਹੁਣ ਇਸ 'ਚ ਇਕ ਚਮਚ ਮਿਸ਼ਰੀ ਮਿਕਸ ਕਰੋ। ਇਸ ਪਾਣੀ ਨੂੰ ਰਾਤ ਭਰ ਢੱਕ ਕੇ ਰੱਖੋ। ਤੁਸੀਂ ਇਸ ਨੂੰ ਛਾਣ ਕੇ ਸਵੇਰੇ ਪੀ ਸਕਦੇ ਹੋ। ਇਸ ਪਾਣੀ ਨੂੰ ਨਿਯਮਤ ਤੌਰ 'ਤੇ ਪੀਣ ਨਾਲ ਤੁਹਾਡੇ ਸਰੀਰ ਵਿੱਚ ਕਈ ਬਿਮਾਰੀਆਂ ਦਾ ਖਤਰਾ ਘੱਟ ਹੋ ਜਾਂਦਾ ਹੈ।