ਸਿਡਨੀ-ਆਸਟ੍ਰੇਲਿਆਈ ਖ਼ੋਜੀਆਂ ਨੇ ਸ਼ਰਾਬ ਦੇ ਨਸ਼ੇ ਦਾ ਤੋੜ ਲੱਭਿਆ ਹੈ। ਵਿਗਿਆਨੀਆਂ ਨੇ ਇੱਕ ਅਜਿਹੀ ਦਵਾਈ ਦੀ ਪਛਾਣ ਕੀਤੀ ਹੈ ਜਿਹੜੀ ਸ਼ਰਾਬ ਨਾਲ ਦਿਮਾਗ਼ ਨੂੰ ਹੋਏ ਨੁਕਸਾਨ ਨੂੰ ਪੂਰਾ ਕਰ ਸਕਦੀ ਹੈ। ਇਸ ਦੀ ਪਛਾਣ ਡਿਪ੍ਰੈਸ਼ਨ-ਰੋਕੂ ਦਵਾਈ ਦੇ ਤੌਰ ਉੱਤੇ ਹੋਈ ਹੈ।


ਅਧਿਐਨ ਤੋਂ ਪਤਾ ਲੱਗਾ ਹੈ ਕਿ ਟੈਂਡੋਸਪਾਈਰੋਨ ਨਾਂ ਦੀ ਦਵਾਈ ਦਿਮਾਗ਼ ਦੀਆਂ ਕੋਸ਼ਕਾਵਾਂ ਨੂੰ ਮੁੜ ਬਣਾਉਣ ਵਿਚ ਮਦਦ ਕਰ ਸਕਦੀ ਹੈ। ਆਸਟ੍ਰੇਲੀਆ ਦੀ 'ਕੁਈਨਜ਼ਲੈਂਡ ਯੂਨੀਵਰਸਿਟੀ ਆਫ਼ ਟੈਕਨਾਲੋਜੀ' ਦੇ ਵਿਗਿਆਨੀ ਅਰਨਾਲਡ ਬੇਲਮਰ ਨੇ ਕਿਹਾ ਕਿ ਟੈਂਡੋਸਪਾਈਰੋਨ ਸਿਰਫ਼ ਚੀਨ ਤੇ ਜਾਪਾਨ 'ਚ ਮੁਹੱਈਆ ਹੈ।
ਆਮ ਤੌਰ 'ਤੇ ਇਸ ਨੂੰ ਸਾਧਾਰਨ ਰੂਪ 'ਚ ਵਰਤੋਂ ਵਿਚ ਲਿਆਂਦਾ ਜਾਂਦਾ ਹੈ ਅਤੇ ਚਿੰਤਾ ਦੂਰ ਕਰਨ 'ਚ ਕਾਫ਼ੀ ਅਸਰਦਾਰ ਹੈ। ਤਜਰਬੇ ਵਜੋਂ ਚੂਹਿਆਂ ਨੂੰ 2 ਹਫ਼ਤਿਆਂ ਲਈ ਟੈਂਡੋਸਪਾਈਰੋਨ ਦਵਾਈ ਦਿੱਤੀ ਗਈ। ਇਸ ਨਾਲ ਉਨ੍ਹਾਂ ਵਿਚ ਸ਼ਰਾਬ ਕਾਰਨ ਪੈਦਾ ਹੋਏ ਡਿਪ੍ਰੈਸ਼ਨ ਵਿਚ ਕਮੀ ਆਈ।