ਚੰਡੀਗੜ੍ਹ : ਚਾਹ ਵਿਚ ਹੇਠ ਲਿਖੇ ਪਦਾਰਥ ਹੁੰਦੇ ਹਨ :
ਕੈਫੀਨ : ਇਹ ਤਾਜ਼ਗੀ ਪ੍ਰਦਾਨ ਕਰਦਾ ਹੈ।
ਖਣਿਜ : ਚਾਹ ਵਿਚ ਮੈਗਨੀਸ਼ੀਅਮ, ਪੋਟਾਸ਼ੀਅਮ ਅਤੇ ਮੈਗਨੀਜ਼ ਪਾਏ ਜਾਂਦੇ ਹਨ, ਜੋ ਸਿਹਤ ਲਈ ਲਾਭਦਾਇਕ ਹੁੰਦੇ ਹਨ।
ਵਿਟਾਮਿਨ 'ਸੀ' : ਰੋਗਾਂ ਨਾਲ ਲੜਨ ਦੀ ਸਮਰੱਥਾ ਵਧਾਉਂਦਾ ਹੈ ਅਤੇ ਨਾਲ ਹੀ ਮਸੂੜਿਆਂ ਲਈ ਵੀ ਲਾਭਦਾਇਕ ਹੈ।
• ਫਲੇਵੋਨਾਈਡਸ : ਇਹ ਕੋਲੈਸਟ੍ਰੋਲ ਦੀ ਮਾਤਰਾ ਨੂੰ ਕਾਬੂ ਕਰਕੇ ਦਿਲ ਸਬੰਧੀ ਰੋਗਾਂ ਨੂੰ ਦੂਰ ਰੱਖਦੇ ਹਨ ਅਤੇ ਬਲੱਡ ਪ੍ਰੈਸ਼ਰ ਨੂੰ ਘੱਟ ਕਰਦੇ ਹਨ।
• ਟੈਨਿਨ : ਸਵਾਦ ਨੂੰ ਵਧਾਉਂਦਾ ਹੈ ਅਤੇ ਨਾਲ ਹੀ ਪੇਟ ਲਈ ਵੀ ਲਾਭਦਾਇਕ ਹੈ।
• ਫਲੋਰਾਈਡ : ਦੰਦਾਂ ਅਤੇ ਮਸੂੜਿਆਂ ਲਈ ਲਾਭਦਾਇਕ ਹੈ।
• ਐਪੀਗੇਲੋਕੇਚਿੰਗੇਲੇਟ : ਇਹ ਸਰਦੀ, ਜ਼ੁਕਾਮ ਤੋਂ ਰਾਹਤ ਦਿਵਾਉਂਦਾ ਹੈ।
ਇਸ ਤੋਂ ਬਿਨਾਂ ਚਾਹ ਨਾਲ ਸਰੀਰ ਦਾ ਕੈਂਸਰ ਤੋਂ ਬਚਾਅ ਹੁੰਦਾ ਹੈ। ਚਾਹ ਜਿਥੇ ਦਿਮਾਗ ਅਤੇ ਸਰੀਰ ਵਿਚ ਤਾਜ਼ਗੀ ਪੈਦਾ ਕਰਦੀ ਹੈ, ਉਥੇ ਚਾਹ ਵਿਚ ਮੌਜੂਦ ਕੈਫੀਨ ਤਣਾਅ ਨੂੰ ਵੀ ਘੱਟ ਕਰਦੀ ਹੈ।