ਨਵੀਂ ਦਿੱਲੀ: ਮਾਈਗ੍ਰੇਨ ਪੀੜਤ ਲੋਕਾਂ ਲਈ ਇਹ ਖ਼ਬਰ ਰਾਹਤ ਵਾਲੀ ਹੈ, ਕਿਉਂਕਿ ਦੁਨੀਆ ਦੀ ਪਹਿਲੀ ਮਾਈਗ੍ਰੇਨ ਤੋਂ ਨਿਜਾਤ ਦਿਵਾਉਣ ਵਾਲੀ ਦਵਾਈ ਦੀ ਖੋਜ ਤੋਂ ਬਾਅਦ ਵਿਕਰੀ ਛੇਤੀ ਹੀ ਬਾਜ਼ਾਰਾਂ ਵਿੱਚ ਆ ਜਾਵੇਗੀ।

 

ਮਾਈਗ੍ਰੇਨ ਦਾ ਦਰਦ ਨਾ ਸਹਿਣਯੋਗ ਤੇ ਕਈ ਘੰਟਿਆਂ ਤੋਂ ਲੈ ਕੇ ਕਈ ਦਿਨ ਤਕ ਹੁੰਦਾ ਰਹਿੰਦਾ ਹੈ। ਅਮਰੀਕਾ ਨੇ ਇਸ ਦਰਦ ਤੋਂ ਰਾਹਤ ਦੇਣ ਲਈ ਦੁਨੀਆ ਦੀ ਪਹਿਲੀ ਦਵਾਈ ਨੂੰ ਵਿਕਰੀ ਲਈ ਪ੍ਰਵਾਨਗੀ ਵੀ ਦੇ ਦਿੱਤੀ ਹੈ।

ਫਾਰਮਾਸੂਟੀਕਲ ਫਰਮ ਨੋਵਾਰਟਿਸ ਤੇ ਅਮਜੈਨ ਵੱਲੋਂ ਤਿਆਰ ਇਹ ਦਵਾਈ ਆਪੇ ਲਾਏ ਜਾਣ ਵਾਲੀ ਟੀਕੇ ਦੇ ਰੂਪ ਵਿੱਚ ਪੇਸ਼ ਕੀਤੀ ਗਈ ਹੈ। ਇਸ ਦੀ ਪੂਰੇ ਮਹੀਨੇ ਦੀ ਖੁਰਾਕ ਦੀ ਕੀਮਤ 575 ਡਾਲਰ ਹੋਵੇਗੀ।

ਪੂਰੀ ਦੁਨੀਆ ਦੇ 15% ਲੋਕ ਮਾਈਗ੍ਰੇਨ ਤੋਂ ਪੀੜਤ ਹਨ। ਹਾਲਾਂਕਿ, ਕੰਪਨੀ ਨੇ ਭਾਰਤੀ ਬਾਜ਼ਾਰ ਵਿੱਚ ਇਸ ਦਵਾਈ ਨੂੰ ਉਤਾਰਨ ਬਾਰੇ ਹਾਲੇ ਤਕ ਕੋਈ ਠੋਸ ਯੋਜਨਾ ਤਿਆਰ ਨਹੀਂ ਕੀਤੀ ਹੈ।