ਚੰਡੀਗੜ੍ਹ : ਅਖਰੋਟ ਖਾਣਾ ਤੁਹਾਡੇ ਮਨ ਨੂੰ ਖ਼ੁਸ਼ ਰੱਖ ਸਕਦਾ ਹੈ। ਇਹ ਦਾਅਵਾ ਵਿਗਿਆਨੀਆਂ ਦੇ ਇਕ ਗਰੁੱਪ ਨੇ ਕੀਤਾ, ਜਿਨ੍ਹਾਂ ਪਾਇਆ ਕਿ ਅਖਰੋਟਾਂ ਨਾਲ ਰੌਂਅ ਠੀਕ ਹੁੰਦਾ ਹੈ, ਖ਼ਾਸ ਤੌਰ ’ਤੇ ਨੌਜਵਾਨਾਂ ਵਿੱਚ। ਮਨੁੱਖਾਂ ਉਤੇ ਕੀਤੀ ਇਹ ਆਪਣੀ ਤਰ੍ਹਾਂ ਦੀ ਪਹਿਲੀ ਖੋਜ ਹੈ, ਜਿਸ ਵਿੱਚ ਖੋਜਾਰਥੀਆਂ ਨੇ ਅਖਰੋਟ ਖਾਣ ਦੇ ਰੌਂਅ (ਮੂਡ) ਉਤੇ ਅਸਰ ਦਾ ਪਤਾ ਲਾਇਆ।
ਨਿਊ ਮੈਕਸਿਕੋ ਯੂਨੀਵਰਸਿਟੀ ਦੇ ਪ੍ਰੋਫੈਸਰ ਪੀਟਰ ਪ੍ਰੀਬਿਸ ਨੇ ਕਿਹਾ ਕਿ ਅਖਰੋਟਾਂ ਬਾਰੇ ਪਿਛਲੇ ਸਮੇਂ ਵਿੱਚ ਹੋਈਆਂ ਖੋਜਾਂ ਵਿੱਚ ਇਸ ਦੇ ਦਿਲ ਦੀਆਂ ਬਿਮਾਰੀਆਂ, ਸ਼ੂਗਰ ਤੇ ਮੋਟਾਪੇ ਵਰਗੇ ਸਿਹਤ ਕਾਰਕਾਂ ਉਤੇ ਲਾਭਦਾਇਕ ਅਸਰ ਦਿਖਾਏ ਗਏ, ਜਦੋਂ ਕਿ ਸਾਡੀ ਖੋਜ ਵੱਖਰੀ ਸੀ ਕਿਉਂਕਿ ਸਾਡਾ ਧਿਆਨ ਸਹਿਜ ਬੋਧ ਉਤੇ ਕੇਂਦਰਤ ਸੀ। ਖੋਜ ਦੌਰਾਨ ਅਖਰੋਟ ਖਾਣ ਦੇ ਪੁਰਸ਼ਾਂ ਤੇ ਔਰਤਾਂ ਦੇ ਰੌਂਅ ਉਤੇ ਅਸਰ ਦਾ ਪਤਾ ਲਾਇਆ ਗਿਆ।
ਖੋਜ ਵਿੱਚ ਸ਼ਾਮਲ ਸਾਰੇ 64 ਵਿਦਿਆਰਥੀ 18 ਤੋਂ 25 ਸਾਲ ਵਿਚਕਾਰ ਉਮਰ ਗਰੁੱਪ ਦੇ ਸਨ। ਇਨ੍ਹਾਂ ਵਿੱਚ ਗੋਰੇ, ਅਫਰੀਕੀ ਅਮਰੀਕੀ, ਸਪੇਨੀ ਅਤੇ ਏਸ਼ਿਆਈ ਵਿਦਿਆਰਥੀ ਸ਼ਾਮਲ ਸਨ। ਇਨ੍ਹਾਂ ਵਿਦਿਆਰਥੀਆਂ ਨੂੰ ਅੱਠ ਹਫ਼ਤਿਆਂ ਤੱਕ ਅਖਰੋਟਾਂ ਵਾਲੀ ਬਨਾਨਾ ਬ੍ਰੈੱਡ (ਕੇਲਿਆਂ ਨਾਲ ਤਿਆਰ ਬ੍ਰੈੱਡ) ਦਿੱਤੀ ਗਈ ਅਤੇ ਅੱਠ ਹਫ਼ਤਿਆਂ ਤੱਕ ਬਿਨਾਂ ਅਖਰੋਟਾਂ ਵਾਲੀ ਬਨਾਨਾ ਬ੍ਰੈੱਡ ਦਿੱਤੀ ਗਈ।
ਅਖਰੋਟਾਂ ਨੂੰ ਬ੍ਰੈੱਡਾਂ ਦੇ ਆਟੇ ਵਿੱਚ ਚੰਗੀ ਤਰ੍ਹਾਂ ਗੁੰਨਿਆ ਗਿਆ ਸੀ ਤਾਂ ਕਿ ਦੋਵਾਂ ਤਰ੍ਹਾਂ ਦੀ ਬ੍ਰੈੱਡ ਦਾ ਸੁਆਦ ਤੇ ਦਿੱਖ ਇਕੋ ਤਰ੍ਹਾਂ ਲੱਗੇ। ਅਖਰੋਟਾਂ ਵਾਲੀ ਬ੍ਰੈੱਡ ਖਾਣ ਵਾਲੇ ਵਿਦਿਆਰਥੀਆਂ ਨੂੰ ਰੋਜ਼ਾਨਾ ਅੱਧਾ ਕੱਪ ਅਖਰੋਟ ਵੀ ਖਾਣ ਲਈ ਦਿੱਤੇ ਗਏ।ਅੱਠ ਹਫ਼ਤਿਆਂ ਮਗਰੋਂ ਵਿਦਿਆਰਥੀਆਂ ਦੇ ਰੌਂਅ ਦਾ ਅਨੁਮਾਨ ਲਾਇਆ ਗਿਆ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin