ਆਰਥਿਕ ਔਕੜਾਂ ਕਰਦੀਆਂ ਬੰਦੇ ਨੂੰ ਛੇਤੀ ਬੁੱਢਾ
ਏਬੀਪੀ ਸਾਂਝਾ | 01 Oct 2016 12:26 PM (IST)
ਨਿਊਯਾਰਕ: ਇੱਕ ਅਧਿਐਨ 'ਚ ਪਤਾ ਲੱਗਾ ਹੈ ਕਿ ਜੀਵਨ 'ਚ ਲਗਾਤਾਰ ਵਿੱਤੀ ਔਖਿਆਈਆਂ ਕਾਰਨ ਨੌਜਵਾਨਾਂ 'ਚ ਸਮੇਂ ਤੋਂ ਪਹਿਲਾਂ ਬੁੱਢੇ ਹੋਣ ਦਾ ਖ਼ਤਰਾ ਵਧ ਸਕਦਾ ਹੈ। ਮਿਆਮੀ ਯੂਨੀਵਰਸਿਟੀ ਦੀ ਮੁੱਖ ਖੋਜਕਾਰ ਅਦਿਨਾ ਜੇਕੀ ਅੱਲ ਹਜੋਰੀ ਨੇ ਕਿਹਾ ਕਿ ਉਮਰ ਗਤੀਸ਼ੀਲ ਹੈ ਤੇ ਹਰ ਵਿਅਕਤੀ ਉਮਰ ਦੇ ਬਦਲਾਅ ਦੇ ਨਾਲ-ਨਾਲ ਤਜਰਬਾ ਹਾਸਲ ਕਰਦਾ ਹੈ। ਹਜੋਰੀ ਨੇ ਕਿਹਾ ਕਿ ਅਧਿਐਨ ਤੋਂ ਪਤਾ ਲੱਗਾ ਹੈ ਕਿ ਆਰਥਿਕ ਰੂਪ ਨਾਲ ਕਮਜ਼ੋਰ ਆਬਾਦੀ 'ਚ ਆਰਥਿਕ ਔਖਿਆਈ ਤੇ ਸਮੇਂ ਤੋਂ ਪਹਿਲਾਂ ਬੁਢਾਪਾ ਲਿਆਉਣ 'ਚ ਅਹਿਮ ਯੋਗਦਾਨ ਦਿੰਦੀ ਹੈ। ਖੋਜਕਾਰਾਂ ਨੇ ਅਧਿਐਨ ਕਰਕੇ ਪਾਇਆ ਕਿ ਅਜਿਹੇ ਵਿਅਕਤੀ ਜੋ ਹਰ ਵੇਲੇ ਗ਼ਰੀਬੀ 'ਚ ਰਹੇ, ਉਨ੍ਹਾਂ ਨੇ ਕਦੀ ਗ਼ਰੀਬੀ ਨਾਲ ਨਾ ਰਹੇ ਵਿਅਕਤੀਆਂ ਦੀ ਤੁਲਨਾ 'ਚ ਵਧੀਆ ਪ੍ਰਦਰਸ਼ਨ ਕੀਤਾ। ਇਸੇ ਤਰ੍ਹਾਂ ਦੇ ਨਤੀਜੇ ਖੋਜਕਾਰਾਂ ਨੂੰ ਵਿੱਤੀ ਔਖਿਆਈਆਂ ਦਾ ਸਾਹਮਣਾ ਕਰਨ ਵਾਲਿਆਂ 'ਚ ਵੀ ਦੇਖਣ ਨੂੰ ਮਿਲੇ।