ਚੰਡੀਗੜ੍ਹ: ਅੱਜ ਅਸੀਂ ਤੁਹਾਨੂੰ ਉਨ੍ਹਾਂ ਕੁਦਰਤੀ ਨਿਆਮਤਾਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੇ ਸੇਵਨ ਨਾਲ ਤੁਹਾਡੀ ਬੱਚੇ ਪੈਦਾ ਕਰਨ ਦੀ ਸਮਰੱਥਾ ਵਿੱਚ ਵਾਧਾ ਹੋ ਸਕਦਾ ਹੈ।
ਆਯੂਰਵੇਦ ਵਿੱਚ ਅਸੀਂ ਮੁੱਢ ਕਦੀਮ ਤੋਂ ਇਹ ਮੰਨਦੇ ਆਏ ਹਾਂ ਕਿ ਐਵੋਕੈਡੋ ਵਿੱਚ ਤੁਹਾਡੀ ਪ੍ਰਜਣਨ ਸਮਰੱਥਾ ਵਧਾਉਣ ਦੀ ਕਾਬਲੀਅਤ ਹੁੰਦੀ ਹੈ ਕਿਉਂਕਿ ਇਸ ‘ਚ Vitamin-E ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ ਇਸ ਵਿੱਚ ਖਣਿਜ, ਹੋਰ ਵਾਇਟਾਮਿਨ, ਪ੍ਰੋਟੀਨ, ਕਾਰਬੋਹਾਈਡਰੇਟਸ ਤੇ ਫਾਈਬਰ ਵੀ ਮੌਜੂਦ ਹੁੰਦੇ ਹਨ।
ਕੱਦੂ: ਕੱਦੂ ਭਾਵ ਸਬਜ਼ੀ ਵਾਲਾ ਸੀਤਾਫਲ। ਇਹ ਸਿਰਫ਼ ਪ੍ਰਜਣਨ ਜਾਂ ਬੱਚਾ ਪੈਦਾ ਕਰਨ ਦੀ ਸਮਰੱਥਾ ਵਧਾਉਣ ਲਈ ਹੀ ਨਹੀਂ ਸਗੋਂ ਕਈ ਹੋਰ ਸਮੱਸਿਆਵਾਂ ‘ਚ ਵੀ ਲਾਭਕਾਰੀ ਹੈ। ਇਸ ‘ਚ ਬੀਟਾ ਕੈਰੋਟੀਨ ਜ਼ਿਆਦਾ ਮਾਤਰਾ ‘ਚ ਹੋਣ ਨਾਲ ਇਹ ਸ਼ੁਕਰਾਣੂ ਦੀ ਕੁਆਲਿਟੀ ਵਧਾਉਣ ‘ਚ ਵੀ ਮਦਦਗਾਰ ਹੋ ਸਕਦਾ ਹੈ।
ਚਕੰਦਰ: ਵਧਦੀ ਉਮਰ ਕਾਰਨ ਆ ਰਹੀ ਪ੍ਰਜਣਨ ਦੀ ਸਮਰੱਥਾ ‘ਚ ਸਮੱਸਿਆਵਾਂ ਨੂੰ ਲੈ ਕੇ ਬਹੁਤ ਲਾਭਕਾਰੀ ਹੈ। ਇਸ ‘ਚ ਨਾਈਟ੍ਰੇਟ ਹੋਣ ਕਾਰਨ ਵੀ ਇਹ ਖ਼ੂਨ ਦੇ ਸੰਚਾਰ ਨੂੰ ਠੀਕ ਕਰਦਾ ਹੈ। ਔਰਤਾਂ ਲਈ ਇਸ ਦਾ ਜੂਸ ਵੀ ਬਹੁਤ ਫ਼ਾਇਦੇਮੰਦ ਹੁੰਦਾ ਹੈ।
ਅੰਡੇ: ਸਭ ਤੋਂ ਪੋਸ਼ਕ ਤੱਤ ਪਦਾਰਥ ‘ਚੋਂ ਇੱਕ ਅੰਡਾ ਹੈ ਜਿਸ ਨੂੰ ਤੁਸੀਂ ਪ੍ਰਜਣਨ ਸਮਰੱਥਾ ਵਧਾਉਣ ਲਈ ਲੈ ਸਕਦੇ ਹੋ। ਇਸ ‘ਚ ਕੋਲੀਨ ਬਹੁਤ ਜ਼ਿਆਦਾ ਹੁੰਦਾ ਹੈ ਜੋ ਭਰੂਣ ਵਿਕਸਿਤ ਹੋਣ ‘ਚ ਬਹੁਤ ਮਦਦਗਾਰ ਹੁੰਦਾ ਹੈ।
ਅਖਰੋਟ: ਪੋਸ਼ਕ ਤੇ ਖਣਿਜ ਤੱਤਾਂ ਨਾਲ ਭਰਪੂਰ ਫਲ ਅਖਰੋਟ ਵੀ ਪ੍ਰਜਣਨ ਸਮਰੱਥਾ ਵਧਾਉਣ ‘ਚ ਸਹਾਇਕ ਹੈ। ਇਸ ‘ਚ ਛਾਤੀ ਦਾ ਕੈਂਸਰ ਰੋਕਣ ਦੀ ਵੀ ਸਮਰੱਥਾ ਹੁੰਦੀ ਹੈ।