ਚੰਡੀਗੜ੍ਹ: ਅੰਡਾ ਸਿਹਤ ਨਾਲ ਭਰਪੂਰ ਹੁੰਦਾ ਹੈ। ਇਸ ਦੀ ਵਰਤੋਂ ਕਿਸੇ ਵੀ ਮੌਸਮ 'ਚ ਕੀਤੀ ਜਾ ਸਕਦੀ ਹੈ। ਹੁਣ ਘਬਰਾਓ ਨਾ ਅੰਡੇ ਦੀ ਵਰਤੋਂ ਕਿਸੇ ਵੀ ਰੂਪ 'ਚ ਕੀਤੀ ਜਾ ਸਕਦੀ ਹੈ।


ਅੰਡਾ ਖਾਓ ਅਤੇ ਸਿਹਤਮੰਦ ਰਹੋ-ਅੰਡਾ ਸਿਹਤ ਲਈ ਬਹੁਤ ਹੀ ਫ਼ਾਇਦੇਮੰਦ ਹੁੰਦਾ ਹੈ। ਇਸ 'ਚ ਪ੍ਰੋਟੀਨ, ਵਿਟਾਮਿਨ ਬੀ12, ਵਸਾ, ਫਾਸਫੋਰਸ, ਕੈਲਸ਼ੀਅਮ ਆਦਿ ਪਾਏ ਜਾਂਦੇ ਹਨ। ਕਈ ਲੋਕਾਂ ਦਾ ਮੰਨਣਾ ਹੈ ਕਿ ਅੰਡਾ ਨਹੀਂ ਖਾਣਾ ਚਾਹੀਦਾ ਹੈ ਕਿਉਂਕਿ ਇਸ ਦੀ ਤਾਸੀਰ ਗਰਮ ਹੁੰਦੀ ਹੈ। ਇਹ ਗੱਲ ਬਿਲਕੁਲ ਹੀ ਗ਼ਲਤ ਹੈ। ਆਓ ਜਾਣਦੇ ਹਾਂ ਅੰਡੇ ਦੇ ਫ਼ਾਇਦੇ।


ਭਾਰ ਘਟਾਉਣ 'ਚ ਹੈ ਮਦਦਗਾਰ-ਜਿਹੜੇ ਲੋਕ ਆਪਣਾ ਭਾਰ ਘਟਾਉਣ ਦੇ ਚੱਕਰ 'ਚ ਨਾਸ਼ਤਾ ਨਹੀਂ ਕਰਦੇ ਹਨ। ਉਨ੍ਹਾਂ ਦੇ ਮੁਕਾਬਲੇ ਰੋਜ਼ਾਨਾ ਨਾਸ਼ਤੇ 'ਚ ਅੰਡਾ ਖਾਣ ਵਾਲੇ ਲੋਕਾਂ ਦਾ ਭਾਰ ਜਲਦੀ ਹੀ ਕੰਟਰੋਲ ਹੁੰਦਾ ਹੈ। ਅੰਡੇ 'ਚ ਪਾਇਆ ਜਾਣ ਵਾਲੇ ਪ੍ਰੋਟੀਨ ਦੀ ਪ੍ਰਕਿਰਿਆ ਹੋਰ ਪ੍ਰੋਟੀਨਾਂ ਦੇ ਮੁਕਾਬਲੇ ਥੋੜ੍ਹੀ ਹੌਲੀ ਹੁੰਦੀ ਹੈ। ਅੰਡਾ ਖਾਣ ਨਾਲ ਪੇਟ ਭਰੇ ਰਹਿਣ ਦਾ ਅਹਿਸਾਸ ਹੁੰਦਾ ਹੈ।


ਬਲੱਡ ਪ੍ਰੈਸ਼ਰ ਘਟਾਏ ਅੰਡਾ- ਹਰ ਰੋਜ਼ ਨਾਸ਼ਤੇ 'ਚ ਅੰਡੇ ਦੀ ਵਰਤੋਂ ਤੁਹਾਨੂੰ ਬਲੱਡ ਪ੍ਰੈਸ਼ਰ ਦੇ ਖ਼ਤਰੇ ਤੋਂ ਬਚਾ ਸਕਦਾ ਹੈ। ਅੰਡੇ ਦੇ ਸਫ਼ੈਦ ਹਿੱਸੇ 'ਚ ਬਲੱਡ ਪ੍ਰੈਸ਼ਰ ਘਟਾਉਣ ਦੀ ਸਮਰੱਥਾ ਹੁੰਦੀ ਹੈ। ਅੰਡੇ ਦਾ ਸਫ਼ੈਦ ਹਿੱਸਾ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ 'ਚ ਮਦਦਗਾਰ ਹੁੰਦਾ ਹੈ।


ਵਾਲਾਂ ਲਈ ਹੈ ਫ਼ਾਇਦੇਮੰਦ- ਅੰਡੇ 'ਚ ਪ੍ਰੋਟੀਨ ਅਤੇ ਜ਼ਰੂਰੀ ਤੱਤ ਪਾਏ ਜਾਂਦੇ ਹਨ। ਇਸ 'ਚ ਹਾਈ ਸਲਫ਼ਰ, ਵਿਟਾਮਿਨ (ਏ, ਡੀ ਅਤੇ ਈ' ਅਤੇ ਮਿਨਰਲਸ ਪਾਏ ਜਾਂਦੇ ਹਨ ਜਿਹੜੇ ਵਾਲਾਂ ਨੂੰ ਸਿਹਤਮੰਦ ਰੱਖਦੇ ਹਨ। ਇਸ ਨਾਲ ਵਾਲਾਂ ਦਾ ਟੁੱਟਣਾ ਵੀ ਘੱਟ ਹੋ ਜਾਂਦਾ ਹੈ।


ਦਿਲ ਨੂੰ ਰੱਖੇ ਸਿਹਤਮੰਦ-ਅੰਡਾ ਦਿਲ ਦੇ ਰੋਗੀਆਂ ਦੇ ਲਈ ਵੀ ਬਹੁਤ ਫ਼ਾਇਦੇਮੰਦ ਹੈ। ਇਸ ਨਾਲ ਉਨ੍ਹਾਂ ਦਾ ਕਲੈਸਟਰੋਲ, ਬਲੱਡ ਪ੍ਰੈਸ਼ਰ ਅਤੇ ਸਰੀਰ ਦਾ ਭਾਰ ਠੀਕ ਰਹਿੰਦਾ ਹੈ ਜਿਹੜਾ ਦਿਲ ਦੇ ਖ਼ਤਰੇ ਨੂੰ ਵਧਾ ਦਿੰਦਾ ਹੈ। ਗਰਮੀ ਹੋਵੇ ਜਾਂ ਸਰਦੀ ਕਿਸੇ ਵੀ ਮੌਸਮ 'ਚ ਅੰਡਾ ਦਿਲ ਲਈ ਨੁਕਸਾਨ ਨਹੀਂ ਪਹੁੰਚਾਉਂਦਾ ਹੈ।


ਕਲੈਸਟਰੋਲ ਵਧਾਉਂਦਾ ਹੈ-ਸਾਡੇ ਸਰੀਰ 'ਚ ਖ਼ਰਾਬ ਅਤੇ ਚੰਗੇ ਦੋ ਤਰ੍ਹਾਂ ਦੇ ਕਲੈਸਟਰੋਲ ਹੁੰਦੇ ਹਨ। ਅੰਡਾ ਚੰਗੇ ਕਲੈਸਟਰੋਲ ਨੂੰ ਵਧਾਉਣ 'ਚ ਸਾਡੀ ਮਦਦ ਕਰਦਾ ਹੈ। ਮੇਟਾਬੋਲਿਕ ਦਾ ਸਾਹਮਣਾ ਕਰ ਲੋਕਾਂ 'ਚ ਕਲੈਸਟਰੋਲ ਠੀਕ ਹੋ ਜਾਂਦਾ ਹੈ।


ਅੱਖਾਂ ਲਈ ਹੈ ਫ਼ਾਇਦੇਮੰਦ- ਅੱਖਾਂ ਲਈ ਅੰਡਾ ਬਹੁਤ ਹੀ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਰੋਜ਼ ਇੱਕ ਅੰਡਾ ਖਾਣ ਨਾਲ ਅੱਖਾਂ ਨੂੰ ਫ਼ਾਇਦਾ ਪਹੁੰਚਦਾ ਹੈ।


ਛਾਤੀ ਦੇ ਕੈਂਸਰ ਨੂੰ ਕਰੇ ਘੱਟ- ਅੰਡਾ ਛਾਤੀ ਕੈਂਸਰ ਦੇ ਇਲਾਜ 'ਚ ਬਹੁਤ ਮਦਦਗਾਰ ਹੈ। ਜੇਕਰ ਔਰਤਾਂ ਹਰ ਰੋਜ਼ ਅੰਡਿਆਂ ਦੀ ਵਰਤੋਂ ਕਰਦੀਆਂ ਹਨ ਤਾਂ ਉਨ੍ਹਾਂ 'ਚ ਛਾਤੀ ਕੈਂਸਰ ਦਾ ਖ਼ਤਰਾ ਘੱਟ ਜਾਂਦਾ ਹੈ।


ਤਣਾਅ ਭਜਾਓ- ਅੰਡੇ 'ਚ ਮੌਜੂਦ ਵਿਟਾਮਿਨ ਬੀ 12 ਤਣਾਅ ਨੂੰ ਘੱਟ ਕਰਦਾ ਹੈ ਅਤੇ ਤੁਹਾਡੇ ਮੂਡ ਨੂੰ ਵਧੀਆ ਬਣਾਉਂਦਾ ਹੈ। ਇਸ ਤੋਂ ਇਲਾਵਾ ਅੰਡਾ ਸਾਨੂੰ ਸਰੀਰਕ ਅਤੇ ਮਾਨਸਿਕ ਰੂਪ ਨਾਲ ਸਿਹਤਮੰਦ ਰੱਖਦਾ ਹੈ।


ਪੋਸ਼ਕ ਤੱਤਾਂ ਦਾ ਹੈ ਖ਼ਜ਼ਾਨਾ- ਅੰਡੇ 'ਚ ਮੌਜੂਦ ਕੋਲਾਈਨ ਦਿਮਾਗ਼ ਲਈ ਬਹੁਤ ਹੀ ਫ਼ਾਇਦੇਮੰਦ ਹੁੰਦਾ ਹੈ। ਅੰਡੇ ਖਾਣ ਨਾਲ ਦਿਮਾਗ਼ ਨੂੰ ਜ਼ਰੂਰੀ ਤੱਤ ਮਿਲਦੇ ਹਨ ਅਤੇ ਕੰਮ ਕਰਨ ਦੀ ਸਮਰੱਥਾ 'ਚ ਵੀ ਵਾਧਾ ਹੁੰਦਾ ਹੈ।



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904