ਨਿਊਯਾਰਕ: ਅਮਰੀਕੀ ਖੋਜਕਰਤਾਵਾਂ ਵੱਲੋਂ ਵਿਕਸਤ ਬਾਇਓ ਇੰਜੀਨੀਅਰਿੰਗ ਜ਼ੈਲ ਦੀ ਸਿਰਫ਼ ਇੱਕ ਖ਼ੁਰਾਕ ਬੱਚਿਆਂ 'ਚ ਆਮ ਹੋਣ ਵਾਲੀ ਕੰਨ ਦੀ ਇਨਫੈਕਸ਼ਨ ਦੇ ਇਲਾਜ ਲਈ ਦਿੱਤੇ ਜਾਣ ਵਾਲੇ ਪੂਰੇ ਐਂਟੀ ਬਾਇਓ ਟਿਕ ਕੋਰਸ ਦਾ ਕੰਮ ਕਰ ਸਕਦੀ ਹੈ। ਇੱਕ ਖੋਜ 'ਚ ਇਹ ਗੱਲ ਸਾਹਮਣੇ ਆਈ ਹੈ।


ਕੰਨ 'ਚ ਹੋਣ ਵਾਲੀ ਇਹ ਇਨਫੈਕਸ਼ਨ ਬੇਹੱਦ ਆਮ ਹੈ, ਜਿਸ ਨੂੰ ਓਟੀਟਿਸ ਮੇਡੀਆ ਵੀ ਕਹਿੰਦੇ ਹਨ, ਜੋ ਅਕਸਰ ਵਿਸ਼ਾਣੂ ਜਾਂ ਜੀਵਾਣੂ ਕਾਰਨ ਹੁੰਦੀ ਹੈ।

ਅਮਰੀਕਾ ਦੇ ਮੈਸਾਚੂਸੈਟਸ ਬਾਲ ਹੈਲਥ ਸੈਂਟਰ 'ਚ ਕੈਮੀਕਲ ਇੰਜੀਨੀਅਰ ਰੋਂਗ ਯਾਂਗ ਨੇ ਕਿਹਾ,''ਕੰਨ 'ਚ ਇਨਫੈਕਸ਼ਨ ਦੇ ਇਲਾਜ ਲਈ ਮੂੰਹ ਰਾਹੀਂ ਲਈ ਜਾਣ ਵਾਲੀ ਇਸ ਜ਼ੈਲ ਦੇ ਜ਼ਰੀਏ ਕੋਈ ਬੱਚਿਆਂ ਦਾ ਡਾਕਟਰ ਇੱਕ ਵਾਰ 'ਚ ਹੀ ਪੂਰੇ ਐਂਟੀ ਬਾਇਓ ਟਿਕ ਕੋਰਸ ਦੇ ਬਰਾਬਰ ਇਲਾਜ ਦੇ ਸਕਦਾ ਹੈ।''