Health Tips: ਸਾਵਣ ਦਾ ਮਹੀਨਾ ਚੱਲ ਰਿਹਾ ਹੈ, ਜਿਸ ਦੌਰਾਨ ਲੋਕ ਭਗਵਾਨ ਸ਼ਿਵ ਨੂੰ ਖੁਸ਼ ਕਰਨ ਲਈ ਵਰਤ ਰੱਖਦੇ ਹਨ। ਤੁਸੀਂ ਸਾਰਿਆਂ ਨੇ ਕਦੇ ਨਾ ਕਦੇ ਸੁਣਿਆ ਹੋਵੇਗਾ ਕਿ ਵਰਤ ਰੱਖਣ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ। ਬੇਸ਼ੱਕ ਇਸ ਨੂੰ ਧਰਮ ਤੇ ਆਸਥਾ ਨਾਲ ਜੋੜ ਕੇ ਦੇਖਿਆ ਜਾਂਦਾ ਹੈ ਪਰ ਵਿਗਿਆਨ ਨੇ ਵੀ ਵਰਤ ਰੱਖਣ ਦੇ ਫ਼ਾਇਦਿਆਂ ਬਾਰੇ ਦੱਸਿਆ ਹੈ।



ਵਰਤ ਦੌਰਾਨ ਇੱਕ ਨਿਸ਼ਚਿਤ ਸਮੇਂ ਲਈ ਭੋਜਨ ਜਾਂ ਕੁਝ ਪੀਣ ਤੋਂ ਦੂਰੀ ਬਣਾਈ ਰੱਖਣੀ ਹੁੰਦੀ ਹੈ। ਕੁਝ ਲੋਕ ਵਰਤ ਦੌਰਾਨ ਸਿਰਫ ਫਲ ਖਾਂਦੇ ਹਨ, ਕੁਝ ਲੋਕ ਇੱਕ ਸਮੇਂ ਦਾ ਖਾਣਾ ਖਾਂਦੇ ਹਨ ਤੇ ਕੁਝ ਲੋਕ ਪਾਣੀ ਵੀ ਨਹੀਂ ਪੀਂਦੇ। ਹਾਲਾਂਕਿ, ਅਸੀਂ ਤੁਹਾਨੂੰ ਦੱਸਾਂਗੇ ਕਿ ਤੁਹਾਡੀ ਸਿਹਤ ਲਈ ਵਰਤ ਰੱਖਣ ਦੇ ਕੀ ਫਾਇਦੇ ਹਨ।



ਸਰੀਰ ਨੂੰ ਡੀਟੌਕਸ ਕਰਨਾ
ਵਰਤ ਰੱਖਣ ਨਾਲ ਸਾਡਾ ਸਰੀਰ ਡੀਟੌਕਸ ਹੋ ਜਾਂਦਾ ਹੈ। ਜੀ ਹਾਂ, ਤੁਸੀਂ ਬਿਲਕੁਲ ਸਹੀ ਪੜ੍ਹਿਆ। ਇੱਕ ਰਿਸਰਚ ਮੁਤਾਬਕ ਜੇਕਰ ਵਰਤ ਦੌਰਾਨ ਭੋਜਨ ਦੀ ਬਜਾਏ ਤਰਲ ਚੀਜ਼ਾਂ ਨੂੰ ਸ਼ਾਮਲ ਕੀਤਾ ਜਾਵੇ ਤਾਂ ਸਰੀਰ ਠੀਕ ਤਰ੍ਹਾਂ ਨਾਲ ਡੀਟੌਕਸ ਹੋ ਜਾਂਦਾ ਹੈ। ਇਸ ਨਾਲ ਚਮੜੀ ਤੇ ਪੇਟ ਨਾਲ ਸਬੰਧਤ ਰੋਗ ਘੱਟ ਹੁੰਦੇ ਹਨ।


ਭਾਰ ਘਟਾਉਣ 'ਚ ਫਾਇਦੇਮੰਦ
ਮਾੜੀ ਜੀਵਨ ਸ਼ੈਲੀ ਤੇ ਖੁਰਾਕ ਕਾਰਨ ਜ਼ਿਆਦਾਤਰ ਲੋਕਾਂ ਲਈ ਮੋਟਾਪਾ ਇੱਕ ਸਮੱਸਿਆ ਬਣਦਾ ਜਾ ਰਿਹਾ ਹੈ। ਜੇਕਰ ਸਮੇਂ ਸਿਰ ਮੋਟਾਪੇ ਦਾ ਧਿਆਨ ਨਾ ਰੱਖਿਆ ਜਾਵੇ ਤਾਂ ਕਈ ਸਰੀਰਕ ਸਮੱਸਿਆਵਾਂ ਹੋ ਸਕਦੀਆਂ ਹਨ। ਵਰਤ ਰੱਖਣ ਨਾਲ ਭਾਰ ਨੂੰ ਕੰਟਰੋਲ ਕਰਨ 'ਚ ਵੀ ਮਦਦ ਮਿਲਦੀ ਹੈ। ਦੱਸ ਦੇਈਏ ਕਿ ਰੁਕ-ਰੁਕ ਕੇ ਵਰਤ ਰੱਖਣ ਨਾਲ ਚਰਬੀ ਨੂੰ ਘੱਟ ਕੀਤਾ ਜਾ ਸਕਦਾ ਹੈ।


ਕੋਲੈਸਟ੍ਰੋਲ ਘਟਾਉਣਾ
ਸ਼ਾਇਦ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਵਰਤ ਰੱਖਣ ਨਾਲ ਕੋਲੈਸਟ੍ਰੋਲ ਦੀ ਸਮੱਸਿਆ ਤੋਂ ਵੀ ਰਾਹਤ ਮਿਲ ਸਕਦੀ ਹੈ। ਇਸ ਨਾਲ ਖਰਾਬ ਕੋਲੈਸਟ੍ਰੋਲ ਦਾ ਖਤਰਾ ਘੱਟ ਹੋ ਜਾਂਦਾ ਹੈ। ਇੱਕ ਦਿਨ ਦੇ ਅੰਤਰਾਲ ਵਿੱਚ ਵਰਤ ਰੱਖ ਕੇ ਕੋਲੈਸਟ੍ਰੋਲ ਨੂੰ ਘੱਟ ਕੀਤਾ ਜਾ ਸਕਦਾ ਹੈ।


ਚਮੜੀ ਲਈ ਫਾਇਦੇਮੰਦ
ਵਰਤ ਰੱਖਣ ਨਾਲ ਸਰੀਰ ਦਾ ਡੀਟੌਕਸੀਫਾਈ ਹੁੰਦਾ ਹੈ। ਜਦੋਂ ਸਰੀਰ ਨੂੰ ਡੀਟੌਕਸ ਕੀਤਾ ਜਾਂਦਾ ਹੈ ਤਾਂ ਸਰੀਰ ਵਿੱਚ ਮੌਜੂਦ ਜ਼ਹਿਰੀਲੇ ਤੱਤ ਬਾਹਰ ਆ ਜਾਂਦੇ ਹਨ। ਇਸ ਨਾਲ ਚਮੜੀ ਮੁਲਾਇਮ ਹੋਣ ਦੇ ਨਾਲ-ਨਾਲ ਚਮਕਦਾਰ ਵੀ ਹੋ ਜਾਂਦੀ ਹੈ।