Guava Leaves Benefits In Monsoon: ਮਾਨਸੂਨ ਜਾਂ ਬਰਸਾਤ ਦਾ ਮੌਸਮ ਸਾਨੂੰ ਸਾਰਿਆਂ ਨੂੰ ਪਸੰਦ ਹੁੰਦਾ ਹੈ ਪਰ ਇਸ ਦੌਰਾਨ ਬਹੁਤ ਸਾਵਧਾਨ ਰਹਿਣ ਦੀ ਲੋੜ ਵੀ ਹੁੰਦੀ ਹੈ ਕਿਉਂਕਿ ਇਸ ਮੌਸਮ ਵਿੱਚ ਇਨਸਾਨ ਬਹੁਤ ਜਲਦੀ ਬਿਮਾਰ ਹੋ ਜਾਂਦਾ ਹੈ। ਇਸ ਮੌਸਮ 'ਚ ਲੋਕ ਇਨਫੈਕਸ਼ਨ ਤੇ ਹੋਰ ਕਈ ਬੀਮਾਰੀਆਂ ਦੀ ਲਪੇਟ 'ਚ ਆ ਜਾਂਦੇ ਹਨ। ਉਲਟੀ, ਦਸਤ ਤੇ ਪੇਟ ਨਾਲ ਸਬੰਧਤ ਕਈ ਹੋਰ ਸਮੱਸਿਆਵਾਂ ਘੇਰ ਲੈਂਦੀਆਂ ਹਨ।
ਕੀ ਤੁਸੀਂ ਜਾਣਦੇ ਹੋ ਅਮਰੂਦ ਦੇ ਪੱਤੇ ਬਰਸਾਤ ਦੇ ਦਿਨਾਂ 'ਚ ਹੋਣ ਵਾਲੀਆਂ ਕਈ ਸਮੱਸਿਆਵਾਂ ਲਈ ਰਾਮਬਾਣ ਸਾਬਤ ਹੋ ਸਕਦੇ ਹਨ। ਜੀ ਹਾਂ, ਤੁਸੀਂ ਇਹ ਸਹੀ ਪੜ੍ਹਿਆ ਹੈ। ਬਰਸਾਤ ਦੇ ਮੌਸਮ 'ਚ ਅਮਰੂਦ ਬਾਜ਼ਾਰ 'ਚ ਆਮ ਮਿਲਣ ਲੱਗ ਜਾਂਦਾ ਹੈ। ਇਹ ਫਲ ਖਾਣ 'ਚ ਜਿੰਨਾ ਸੁਆਦੀ ਹੈ, ਸਿਹਤ ਲਈ ਵੀ ਓਨਾ ਹੀ ਫਾਇਦੇਮੰਦ ਹੈ ਪਰ ਸ਼ਾਇਦ ਤੁਸੀਂ ਇਹ ਨਹੀਂ ਜਾਣਦੇ ਹੋਓਗੇ ਕਿ ਸਿਰਫ ਫਲ ਹੀ ਨਹੀਂ, ਇਸ ਦੇ ਪੱਤੇ ਵੀ ਸਿਹਤ ਲਈ ਕਈ ਤਰੀਕਿਆਂ ਨਾਲ ਫਾਇਦੇਮੰਦ ਹੁੰਦੇ ਹਨ, ਖਾਸ ਕਰਕੇ ਬਰਸਾਤ ਦੇ ਮੌਸਮ ਵਿੱਚ।
ਆਯੁਰਵੇਦ ਅਨੁਸਾਰ, "ਅਮਰੂਦ ਦੇ ਪੱਤੇ ਪੌਸ਼ਟਿਕਤਾ ਦੇ ਲਿਹਾਜ਼ ਨਾਲ ਫਲ ਨਾਲੋਂ ਵਧੇਰੇ ਪੌਸ਼ਟਿਕ ਹੁੰਦੇ ਹਨ। ਇਸ ਦੇ ਨਾਲ ਹੀ, ਇਨ੍ਹਾਂ ਵਿੱਚ ਬਹੁਤ ਸਾਰੇ ਔਸ਼ਧੀ ਗੁਣ ਹੁੰਦੇ ਹਨ। ਇਹ ਬਹੁਤ ਸਾਰੇ ਵਿਟਾਮਿਨ ਤੇ ਖਣਿਜ, ਬਾਇਓਐਕਟਿਵ ਮਿਸ਼ਰਣ, ਐਂਟੀਆਕਸੀਡੈਂਟ, ਐਂਟੀ-ਇੰਫਲੇਮੇਟਰੀ ਤੇ ਐਂਟੀ-ਬੈਕਟੀਰੀਅਲ ਗੁਣਾਂ ਨਾਲ ਭਰਪੂਰ ਹੁੰਦੇ ਹਨ।
ਬਾਰਸ਼ ਦੇ ਮੌਸਮ ਵਿੱਚ ਹੋਣ ਵਾਲੀਆਂ ਕਈ ਆਮ ਸਮੱਸਿਆਵਾਂ ਨੂੰ ਦੂਰ ਕਰਨ ਲਈ ਅਮਰੂਦ ਦੇ ਪੱਤੇ ਰਾਮਬਾਣ ਹਨ। ਇਹ ਦੂਸ਼ਿਤ ਭੋਜਨ ਤੇ ਪਾਣੀ, ਜ਼ਹਿਰੀਲੇ ਪਦਾਰਥ, ਮਾਨਸਿਕ ਤਣਾਅ ਤੇ ਕਮਜ਼ੋਰ ਪਾਚਨ ਕਾਰਨ ਹੋਣ ਵਾਲੀਆਂ ਸਮੱਸਿਆਵਾਂ ਨੂੰ ਠੀਕ ਕਰਨ ਵਿੱਚ ਮਦਦ ਕਰਦਾ ਹੈ। ਆਯੁਰਵੈਦਿਕ ਮਾਹਿਰਾਂ ਨੇ ਮਾਨਸੂਨ ਵਿੱਚ ਅਮਰੂਦ ਦੇ ਪੱਤੇ ਖਾਣ ਦੇ ਫਾਇਦੇ ਤੇ ਇਸ ਦੇ ਸੇਵਨ ਦੀ ਵਿਧੀ ਬਾਰੇ ਵਿਸਥਾਰ ਵਿੱਚ ਦੱਸਿਆ ਹੈ।
ਮਾਨਸੂਨ ਵਿੱਚ ਅਮਰੂਦ ਦੇ ਪੱਤੇ ਖਾਣ ਦੇ ਫਾਇਦੇ ਤੇ ਸੇਵਨ ਦਾ ਤਰੀਕਾ
ਮਾਹਿਰਾਂ ਅਨੁਸਾਰ, "ਬਰਸਾਤ ਦੇ ਮੌਸਮ ਵਿੱਚ ਉਲਟੀ, ਦਸਤ, ਜਾਂ ਪਾਣੀ ਵਰਗਾ ਮਲ ਆਉਣਾ ਆਮ ਸਮੱਸਿਆ ਹੈ। ਅਮਰੂਦ ਦੇ ਪੱਤੇ ਦਸਤ ਨੂੰ ਕੰਟਰੋਲ ਕਰਨ ਲਈ ਲਾਭਦਾਇਕ ਹੁੰਦੇ ਹਨ, ਕਿਉਂਕਿ ਇਹ ਕੁਦਰਤੀ ਤੌਰ 'ਤੇ ਵਾਤ ਨੂੰ ਸੰਤੁਲਨ ਕਰਨ ਵਾਲੇ ਹੁੰਦੇ ਹਨ। ਦਸਤ ਹੋਣ 'ਤੇ ਇਸ ਨੂੰ ਇੱਕ ਪੂਰਕ ਵਜੋਂ ਵਰਤਿਆ ਜਾ ਸਕਦਾ ਹੈ। ਇਹ ਬਾਰਸ਼ ਦੇ ਮੌਸਮ ਵਿੱਚ ਦਸਤ ਦੀ ਸਮੱਸਿਆ ਦਾ ਹੱਲ ਕਰਦੇ ਹਨ। ਅਜਿਹੀ ਸਮੱਸਿਆ ਹੋਣ 'ਤੇ ਅਮਰੂਦ ਦੇ 3-4 ਤਾਜ਼ੇ ਪੱਤੇ ਲੈ ਕੇ ਉਨ੍ਹਾਂ ਨੂੰ ਸਿੱਧੇ ਚਬਾ ਕੇ ਕੋਸੇ ਪਾਣੀ ਨਾਲ ਨਿਗਲ ਲਓ।