Fridge Water Side Effects: ਗਰਮੀਆਂ ਆਉਂਦੇ ਹੀ ਲੋਕ ਪਾਣੀ ਦੀਆਂ ਬੋਤਲਾਂ ਨੂੰ ਫਰਿੱਜ ਵਿੱਚ ਰੱਖਣਾ ਸ਼ੁਰੂ ਕਰ ਦਿੰਦੇ ਹਨ ਤਾਂ ਜੋ ਇਹ ਪਾਣੀ ਠੰਢਾ ਹੋ ਜਾਵੇ ਅਤੇ ਫਿਰ ਪਿਆਸ ਲੱਗਣ ਉੱਤੇ ਇਸਨੂੰ ਬਾਹਰ ਕੱਢ ਕੇ ਪੀਣਾ ਸ਼ੁਰੂ ਕਰ ਦਿੰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਫਰਿੱਜ ਵਿਚੋਂ ਕੱਢ ਕੇ ਇਕਦਮ ਪਾਣੀ ਪੀਣਾ ਸਿਹਤ ਲਈ ਖਤਰਨਾਕ ਸਾਬਤ ਹੋ ਸਕਦਾ ਹੈ।
ਫਰਿੱਜ ਦਾ ਪਾਣੀ ਪੀਣਾ ਖਤਰਨਾਕ ਹੋ ਸਕਦਾ ਹੈ
ਅਪਰੈਲ ਮਹੀਨਾ ਸ਼ੁਰੂ ਹੋਇਆ ਹੈ ਪਰ ਕੜਾਕੇ ਦੀ ਗਰਮੀ ਨੇ ਲੋਕਾਂ ਦੀ ਹਾਲਤ ਤਰਸਯੋਗ ਕਰ ਦਿੱਤੀ ਹੈ। ਗਰਮੀਆਂ ਆਉਂਦੇ ਹੀ ਲੋਕ ਫਰਿੱਜ 'ਚੋਂ ਠੰਡਾ ਪਾਣੀ ਕੱਢ ਕੇ ਪੀਣਾ ਸ਼ੁਰੂ ਕਰ ਦਿੰਦੇ ਹਨ। ਫਰਿੱਜ ਤੋਂ ਕੱਢ ਕੇ ਇਕਦਮ ਠੰਡਾ ਪਾਣੀ ਪੀਣ ਨਾਲ ਸਿਹਤ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਜੇਕਰ ਤੁਹਾਡੀ ਵੀ ਅਜਿਹੀ ਆਦਤ ਹੈ ਤਾਂ ਅੱਜ ਹੀ ਬਦਲ ਲਓ। ਕਿਉਂਕਿ ਇਹ ਤੁਹਾਡੇ ਲਈ ਖਤਰਨਾਕ ਸਾਬਤ ਹੋ ਸਕਦਾ ਹੈ। ਫਰਿੱਜ ਦਾ ਠੰਡਾ ਪਾਣੀ ਪੀਣ ਨਾਲ ਨਾ ਸਿਰਫ ਮੋਟਾਪਾ ਵਧਦਾ ਹੈ ਸਗੋਂ ਕਈ ਬੀਮਾਰੀਆਂ ਦਾ ਖਤਰਾ ਵੀ ਵਧ ਜਾਂਦਾ ਹੈ।
ਹਾਰਟ ਲਈ ਖਤਰਨਾਕ ਹੋ ਸਕਦਾ ਹੈ ਠੰਢਾ ਪਾਣੀ
ਠੰਢਾ ਪਾਣੀ ਪੀਣ ਨਾਲ ਦਿਲ ਨੂੰ ਬਹੁਤ ਨੁਕਸਾਨ ਹੁੰਦਾ ਹੈ। ਇਸ ਕਾਰਨ ਖੂਨ ਦੀਆਂ ਨਾੜੀਆਂ ਸੁੰਗੜਨ ਲੱਗਦੀਆਂ ਹਨ ਅਤੇ ਖੂਨ ਦਾ ਵਹਾਅ ਵੀ ਹੌਲੀ ਹੋਣ ਲੱਗਦਾ ਹੈ। ਠੰਢਾ ਪਾਣੀ ਪੀਣ ਨਾਲ ਖੂਨ ਦੀਆਂ ਨਾੜੀਆਂ ਬਹੁਤ ਸਖਤ ਹੋ ਜਾਂਦੀਆਂ ਹਨ, ਜਿਸ ਨਾਲ ਸਮੱਸਿਆਵਾਂ ਵੱਧ ਜਾਂਦੀਆਂ ਹਨ।
ਮੋਟਾਪਾ ਵਧਾਉਂਦਾ ਹੈ ਠੰਢਾ ਪਾਣੀ
ਠੰਢਾ ਪਾਣੀ ਪੀਣ ਨਾਲ ਸਰੀਰ ਦੀ ਚਰਬੀ ਹੌਲੀ-ਹੌਲੀ ਪਿਘਲ ਜਾਂਦੀ ਹੈ। ਮੋਟਾਪਾ ਘੱਟ ਕਰਨ ਅਤੇ ਚਰਬੀ ਨੂੰ ਬਰਨ ਕਰਨ 'ਚ ਕਾਫੀ ਦਿੱਕਤ ਆਉਂਦੀ ਹੈ। ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਠੰਢਾ ਪਾਣੀ ਬਿਲਕੁਲ ਵੀ ਨਾ ਪੀਓ। ਸਾਧਾਰਨ ਜਾਂ ਕੋਸਾ ਪਾਣੀ ਪੀਓ।
ਠੰਢਾ ਪਾਣੀ ਪੀਣ ਨਾਲ ਪਾਚਨ ਕਿਰਿਆ ਖਰਾਬ ਹੁੰਦੀ ਹੈ।
ਠੰਢਾ ਪਾਣੀ ਪੀਣ ਨਾਲ ਪਾਚਨ ਕਿਰਿਆ ਪੂਰੀ ਤਰ੍ਹਾਂ ਖਰਾਬ ਹੋ ਜਾਂਦੀ ਹੈ। ਅਜਿਹੇ 'ਚ ਕੋਸ਼ਿਸ਼ ਕਰੋ ਕਿ ਫਰਿੱਜ ਦਾ ਠੰਡਾ ਪਾਣੀ ਨਾ ਪੀਓ। ਇਸ ਨਾਲ ਪਾਚਨ ਕਿਰਿਆ ਖਰਾਬ ਹੋ ਸਕਦੀ ਹੈ। ਕਬਜ਼ ਦੀ ਸ਼ਿਕਾਇਤ ਹੋ ਸਕਦੀ ਹੈ।