child wear diaper: ਗਰਮੀਆਂ ਸ਼ੁਰੂ ਹੁੰਦੇ ਹੀ ਲੋਕਾਂ ਮੌਸਮੀ ਬਿਮਾਰੀਆਂ ਦੀ ਲਪੇਟ ਵਿੱਚ ਆ ਜਾਂਦੇ ਹਨ। ਗਰਮੀਆਂ ਵਿੱਚ ਘਬਰਾਹਟ, ਬੇਚੈਨੀ, ਉਲਟੀਆਂ ਸਭ ਆਮ ਸਮੱਸਿਆਵਾਂ ਹਨ। ਗਰਮੀਆਂ 'ਚ ਕੱਪੜੇ ਪਹਿਨਣ ਸਮੇਂ ਵੀ ਧਿਆਨ ਰੱਖਣਾ ਚਾਹੀਦਾ ਹੈ। ਜਦੋਂ ਅਸੀਂ ਤੰਗ ਕੱਪੜੇ ਪਾਉਂਦੇ ਹਾਂ ਤਾਂ ਪਸੀਨੇ ਕਾਰਨ ਚਮੜੀ ਲਾਲ ਹੋ ਜਾਂਦੀ ਹੈ ਅਤੇ ਖੁਜਲੀ ਵੀ ਸ਼ੁਰੂ ਹੋ ਜਾਂਦੀ ਹੈ। ਇਸ ਲਈ ਗਰਮੀਆਂ ਦੇ ਵਿੱਚ ਛੋਟੇ ਬੱਚਿਆਂ ਦਾ ਵੀ ਖਾਸ ਖਿਆਲ ਰੱਖਣਾ ਪੈਂਦਾ ਹੈ। ਕਿਉਂਕਿ ਉਹ ਤਾਂ ਬੋਲ ਕੇ ਦੱਸ ਨਹੀਂ ਸਕਦੇ ਕਿ ਉਨ੍ਹਾਂ ਨੂੰ ਕੀ ਦਿੱਕਤ ਆ ਰਹੀ ਹੈ। ਛੋਟੇ ਬੱਚਿਆਂ ਦੀ ਗੱਲ ਕਰੀਏ ਤਾਂ ਗਰਮੀਆਂ ਦੌਰਾਨ ਕਈ ਮਾਵਾਂ ਅਜਿਹੀਆਂ ਹੁੰਦੀਆਂ ਹਨ ਜੋ ਆਪਣੇ ਬੱਚਿਆਂ ਨੂੰ ਰੋਜ਼ਾਨਾ ਡਾਇਪਰ ਪਹਿਨਾਉਂਦੀਆਂ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਗਰਮੀਆਂ 'ਚ ਡਾਇਪਰ ਪਹਿਨਣ ਨਾਲ ਬੱਚਿਆਂ ਨੂੰ ਪਰੇਸ਼ਾਨੀ ਹੋ ਸਕਦੀ ਹੈ। ਅੱਜ ਇਸ ਰਿਪੋਰਟ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਗਰਮੀਆਂ ਵਿੱਚ ਡਾਇਪਰ ਪਹਿਨਣਾ ਬੱਚਿਆਂ ਲਈ ਖਤਰਨਾਕ ਹੋ ਸਕਦਾ ਹੈ।



ਡਾਇਪਰ ਪਹਿਨਣ ਦੇ ਨੁਕਸਾਨ (Disadvantages of wearing diapers)


ਗਰਮੀਆਂ ਵਿੱਚ ਔਰਤਾਂ ਬਾਹਰ ਜਾਣ ਸਮੇਂ ਆਪਣੇ ਬੱਚਿਆਂ ਨੂੰ ਡਾਇਪਰ ਪਹਿਨਾਉਂਦੀਆਂ ਹਨ। ਪਰ ਅਜਿਹਾ ਕਰਨਾ ਬੱਚੇ ਦੀ ਸਿਹਤ ਲਈ ਗਲਤ ਮੰਨਿਆ ਜਾਂਦਾ ਹੈ। ਗਿੱਲੇ ਜਾਂ ਗੰਦੇ ਡਾਇਪਰ ਕਾਰਨ ਚਮੜੀ ਵਿਚ ਨਮੀ ਬਣੀ ਰਹਿੰਦੀ ਹੈ, ਜਿਸ ਕਾਰਨ ਬੱਚਿਆਂ ਦੀ ਚਮੜੀ 'ਤੇ ਧੱਫੜ ਅਤੇ ਖੁਸ਼ਕੀ ਪੈਦਾ ਹੋ ਸਕਦੀ ਹੈ। ਇਸ ਤੋਂ ਇਲਾਵਾ ਗਿੱਲੇ ਜਾਂ ਗੰਦੇ ਡਾਇਪਰ ਨਾਲ ਬੈਕਟੀਰੀਆ ਹੋ ਸਕਦਾ ਹੈ ਜਿਸ ਨਾਲ ਪਿਸ਼ਾਬ ਨਾਲੀ ਦੀ ਲਾਗ ਹੋ ਸਕਦੀ ਹੈ।


ਗਰਮੀਆਂ ਵਿੱਚ ਛੋਟੇ ਬੱਚਿਆਂ ਨੂੰ ਡਾਇਪਰ ਪਹਿਨਣ ਨਾਲ ਉਨ੍ਹਾਂ ਦੀ ਚਮੜੀ ਵਿੱਚ ਜਲਣ ਹੋ ਜਾਂਦੀ ਹੈ। ਇਸ ਕਾਰਨ ਉਹ ਲਗਾਤਾਰ ਰੋਂਦੇ ਰਹਿੰਦੇ ਹਨ ਅਤੇ ਪਰੇਸ਼ਾਨ ਰਹਿੰਦੇ ਹਨ। ਡਾਇਪਰ ਕਾਰਨ ਹਵਾ ਨਹੀਂ ਪਹੁੰਚ ਪਾਉਂਦੀ, ਜਿਸ ਕਾਰਨ ਬੱਚਿਆਂ ਨੂੰ ਗਰਮੀਆਂ ਵਿਚ ਜ਼ਿਆਦਾ ਗਰਮੀ ਮਹਿਸੂਸ ਹੁੰਦੀ ਹੈ ਅਤੇ ਪਸੀਨਾ ਵੀ ਆ ਸਕਦਾ ਹੈ।


ਮਾਪੇ ਇਨ੍ਹਾਂ ਗੱਲਾਂ ਦਾ ਧਿਆਨ ਜ਼ਰੂਰ ਰੱਖਣ



  • ਜਿਵੇਂ ਹੀ ਗਰਮੀਆਂ ਆਉਂਦੀਆਂ ਹਨ, ਬੱਚਿਆਂ ਨੂੰ ਡਾਇਪਰ ਪਹਿਨਣ ਦੀ ਗਿਣਤੀ ਘੱਟ ਕਰਨੀ ਚਾਹੀਦੀ ਹੈ। ਇਸ ਨਾਲ ਬੱਚਿਆਂ ਦੀ ਚਮੜੀ ਸਿਹਤਮੰਦ ਰਹੇਗੀ।

  • ਜੇਕਰ ਤੁਸੀਂ ਕਿਤੇ ਬਾਹਰ ਜਾਂਦੇ ਹੋ ਅਤੇ ਤੁਹਾਡੇ ਬੱਚੇ ਨੂੰ ਡਾਇਪਰ ਪਹਿਨਣਾ ਪੈਂਦਾ ਹੈ, ਤਾਂ ਹਰ ਦੋ-ਤਿੰਨ ਘੰਟੇ ਬਾਅਦ ਬੱਚੇ ਦਾ ਡਾਇਪਰ ਬਦਲਣ ਦੀ ਕੋਸ਼ਿਸ਼ ਕਰੋ, ਖਾਸ ਕਰਕੇ ਗਰਮੀਆਂ ਵਿੱਚ।

  • ਇਸ ਤੋਂ ਇਲਾਵਾ ਜਦੋਂ ਵੀ ਤੁਸੀਂ ਡਾਇਪਰ ਖਰੀਦਦੇ ਹੋ ਤਾਂ ਉਸ ਦਾ ਆਕਾਰ ਥੋੜ੍ਹਾ ਵੱਡਾ ਰੱਖੋ। ਢਿੱਲਾ ਡਾਇਪਰ ਹਵਾ ਨੂੰ ਲੰਘਣ ਦਿੰਦੇ ਹਨ।

  • ਜਦੋਂ ਵੀ ਤੁਸੀਂ ਡਾਇਪਰ ਬਦਲਦੇ ਹੋ, ਬੱਚੇ ਦੀ ਚਮੜੀ ਨੂੰ ਚੰਗੀ ਤਰ੍ਹਾਂ ਸਾਫ਼ ਕਰੋ ਅਤੇ ਸੁਕਾਓ।

  • ਬੱਚੇ ਦੇ ਡਾਇਪਰ ਨੂੰ ਵਿਚਕਾਰੋਂ ਠੀਕ ਕਰਦੇ ਰਹੋ ਤਾਂ ਕਿ ਉਸ ਨੂੰ ਹਵਾ ਮਿਲ ਸਕੇ।

  • ਡਾਇਪਰ ਰੈਸ਼ ਕਰੀਮ ਨੂੰ ਘੱਟ ਮਾਤਰਾ ਵਿੱਚ ਵਰਤੋ, ਕੋਸ਼ਿਸ਼ ਕਰੋ ਕਿ ਗਰਮੀਆਂ ਵਿੱਚ ਆਪਣੇ ਬੱਚੇ ਨੂੰ ਢਿੱਲੇ ਅਤੇ ਸੂਤੀ ਕੱਪੜੇ ਪਾਉਣ।

  • ਡਾਇਪਰ ਦੇ ਕਾਰਨ ਬੱਚਿਆਂ ਦੇ ਸਕੀਨ ਸੰਬੰਧੀ ਕਈ ਸਮੱਸਿਆਵਾਂ ਹੋ ਸਕਦੀਆਂ ਹਨ, ਜੇਕਰ ਚਮੜੀ ਲਾਲ ਜਾਂ ਖਾਰਸ਼ ਹੋ ਜਾਂਦੀ ਹੈ ਤਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।


Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।