ਚੰਡੀਗੜ੍ਹ: ਹੁਣ ਨਵੀਂ ਖੋਜ 'ਚ ਲਸਣ ਦੀ ਇੱਕ ਹੋਰ ਖ਼ੂਬੀ ਸਾਹਮਣੇ ਆਈ ਹੈ। ਲਸਣ ਤੋਂ ਕੱਢੇ ਗਏ ਕੰਪਾਉਂਡ ਤੇ ਫਲੋਰਾਈਨ ਦੇ ਮਿਸ਼ਰਣ ਨਾਲ ਪ੍ਰਭਾਵੀ ਦਵਾਈ ਬਣਾਈ ਜਾ ਸਕਦੀ ਹੈ। ਇਹ ਦਵਾਈ ਟਿਊਮਰ ਨੂੰ ਵਧਣ ਤੋਂ ਰੋਕ ਸਕਦੀ ਹੈ ਤੇ ਖ਼ੂਨ ਦਾ ਥੱਕਾ ਬਣਾਉਣ 'ਚ ਮਦਦਗਾਰ ਹੋ ਸਕਦੀ ਹੈ।
ਅਮਰੀਕਾ ਦੀ ਅਲਬਾਨੀ ਯੂਨੀਵਰਸਿਟੀ ਦੇ ਖੋਜੀਆਂ ਮੁਤਾਬਕ, ਸਦੀਆਂ ਤੋਂ ਕੁਦਰਤੀ ਦਵਾਈ ਵਜੋਂ ਲਸਣ ਦੀ ਵਰਤੋਂ ਕੀਤੀ ਜਾ ਰਹੀ ਹੈ। ਹੁਣ ਪਾਇਆ ਗਿਆ ਹੈ ਕਿ ਇਸ 'ਚ ਮੌਜੂਦ ਕੰਪਾਉਂਡ ਕਈ ਬਿਮਾਰੀਆਂ ਤੋਂ ਮੁਕਾਬਲੇ 'ਚ ਕੁਦਰਤੀ ਐਂਟੀਬਾਇਓਟਿਕ ਵਜੋਂ ਕੰਮ ਕਰ ਸਕਦੇ ਹਨ।
ਖੋਜੀਆਂ ਦਾ ਅਨੁਮਾਨ ਹੈ ਕਿ ਫਲੋਰਾਈਨ ਮਿਲਾਉਣ ਨਾਲ ਲਸਣ ਦੇ ਕੰਪਾਉਂਡ ਲਾਭਕਾਰੀ ਹੋ ਸਕਦੇ ਹਨ। ਫਲੋਰਾਈਨ ਪ੍ਰਤੀਕਿਰਿਆਸ਼ੀਲ ਤੱਤ ਹੈ ਜਿਸ ਦਾ ਦਵਾਈ ਉਦਯੋਗ 'ਚ ਵਿਆਪਕ ਇਸਤੇਮਾਲ ਹੁੰਦਾ ਹੈ। ਇਹ ਮਿਸ਼ਰਣ ਪ੍ਰੀਖਣ 'ਚ ਅਸਰਦਾਰ ਪਾਇਆ ਗਿਆ।
ਇਸ ਖੋਜ ਨਾਲ ਜੁੜੇ ਖੋਜੀ ਐਰਿਕ ਬਲਾਕ ਨੇ ਕਿਹਾ ਕਿ ਨਵੀਂ ਦਵਾਈ 'ਚ ਲਸਣ ਦੇ ਕੁਦਰਤੀ ਕੰਪਾਉਂਡ ਮਿਲਾਉਣ ਨਾਲ ਉਸ ਦੀ ਜੈਵਿਕ ਗਤੀਵਿਧੀ ਹੋਰ ਅਸਰਦਾਰ ਹੋ ਸਕਦੀ ਹੈ।