ਹਾਰਟ ਅਟੈਕ ਹੋਣ ‘ਤੇ ਸਿਰਫ਼ ਛਾਤੀ ‘ਚ ਦਰਦ ਹੀ ਹੋਵੇ, ਇਹ ਜ਼ਰੂਰੀ ਨਹੀਂ ਹੁੰਦਾ। ਕਈ ਵਾਰ ਹਾਰਟ ਅਟੈਕ ਦੇ ਲੱਛਣ ਬਹੁਤ ਆਮ ਅਤੇ ਰੋਜ਼ਾਨਾ ਵਾਲੀਆਂ ਸਮੱਸਿਆਵਾਂ ਵਰਗੇ ਲੱਗਦੇ ਹਨ, ਜਿਨ੍ਹਾਂ ਨੂੰ ਨਜ਼ਰਅੰਦਾਜ਼ ਕਰਨਾ ਇੱਕ ਦਿਨ ਭਾਰੀ ਪੈ ਸਕਦਾ ਹੈ। ਜਿਵੇਂ ਕਿ ਗੈਸ, ਫੁਲਾਉ ਜਾਂ ਅਪਚ - ਇਹ ਵੀ ਕਈ ਵਾਰ ਹਾਰਟ ਅਟੈਕ ਦੇ ਸਾਈਲੈਂਟ ਲੱਛਣ ਹੋ ਸਕਦੇ ਹਨ। ਇਹੀ ਨਹੀਂ, ਇਹ ਲੱਛਣ ਦਿਲ ਦੀ ਬਿਮਾਰੀ ਦੀ ਸ਼ੁਰੂਆਤ ਦਾ ਸੰਕੇਤ ਵੀ ਹੋ ਸਕਦੇ ਹਨ। ਕਾਰਡੀਓਲੋਜਿਸਟ ਡਾ. ਨਵੀਨ ਭਾਮਰੀ ਨੇ ਆਪਣੀ ਇੰਸਟਾਗ੍ਰਾਮ ਪੋਸਟ ‘ਚ ਦੱਸਿਆ ਹੈ ਕਿ ਇਨ੍ਹਾਂ ਲੱਛਣਾਂ ਨੂੰ ਕਦੇ ਵੀ ਅਣਡਿੱਠਾ ਨਾ ਕਰੋ ਅਤੇ ਸਮੇਂ ‘ਤੇ ਡਾਕਟਰ ਨੂੰ ਮਿਲਣਾ ਬਹੁਤ ਜ਼ਰੂਰੀ ਹੈ।

Continues below advertisement

 

Continues below advertisement

ਗੈਸ ਅਤੇ ਹਾਰਟ ਅਟੈਕ ਵਿੱਚ ਫਰਕ ਕਿਵੇਂ ਪਛਾਣੀਏ

ਭਾਰਤ ਵਿੱਚ ਗੈਸ ਦੀ ਸਮੱਸਿਆ ਬਹੁਤ ਆਮ ਹੈ। ਇਸਦੇ ਚਲਦਿਆਂ ਇਹ ਪਹਿਚਾਣਾ ਮੁਸ਼ਕਲ ਹੁੰਦਾ ਹੈ ਕਿ ਹਾਰਟ ਅਟੈਕ ਹੋ ਰਿਹਾ ਹੈ ਜਾਂ ਸਿਰਫ਼ ਗੈਸ ਬਣੀ ਹੈ। ਬਹੁਤ ਸਾਰੇ ਲੋਕਾਂ ਨੂੰ ਦੋਹਾਂ ਵਿੱਚ ਫਰਕ ਦੀ ਜਾਣਕਾਰੀ ਨਹੀਂ ਹੁੰਦੀ। ਡਾ. ਨਵੀਨ ਦੱਸਦੇ ਹਨ ਕਿ ਜੇ ਛਾਤੀ ਵਿੱਚ ਦਰਦ ਨਾ ਹੋਵੇ ਪਰ ਬਲੋਟਿੰਗ ਦੇ ਨਾਲ ਗੈਸ ਬਣ ਰਹੀ ਹੋਵੇ, ਤਾਂ ਲੋਕ ਅਕਸਰ ਗੁੰਝਲ ਵਿਚ ਪੈ ਜਾਂਦੇ ਹਨ, ਹਾਲਾਂਕਿ ਇਹ ਲੱਛਣ ਹਾਰਟ ਅਟੈਕ ਦੇ ਵੀ ਹੋ ਸਕਦੇ ਹਨ। ਇਸ ਲਈ ਜੇ ਕਿਸੇ ਨੂੰ ਰੋਜ਼ ਇਹ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਇਗਨੋਰ ਨਾ ਕਰੋ ਅਤੇ ਕਾਰਡੀਓਲੋਜਿਸਟ ਨਾਲ ਮਿਲੋ। ਡਕਾਰ ਆਉਣਾ, ਬਲੋਟਿੰਗ, ਛਾਤੀ ਵਿੱਚ ਭਾਰ ਮਹਿਸੂਸ ਹੋਣਾ - ਇਹ ਸਾਈਲੈਂਟ ਹਾਰਟ ਅਟੈਕ ਹੋ ਸਕਦਾ ਹੈ। ਖ਼ਾਸ ਤੌਰ ‘ਤੇ ਵੱਡੀ ਉਮਰ ਦੀਆਂ ਔਰਤਾਂ ਅਤੇ ਉਹ ਲੋਕ ਜਿਨ੍ਹਾਂ ਨੂੰ ਹਾਈ ਬਲਡ ਪ੍ਰੈਸ਼ਰ ਦੀ ਸਮੱਸਿਆ ਹੈ।

 

ਕਾਰਡੀਓਲੋਜਿਸਟ ਕੋਲ ਕਦੋਂ ਜਾਣਾ ਚਾਹੀਦਾ ਹੈ

ਪੇਟ ਵਿੱਚ ਗੈਸ ਬਣਨਾ ਅਤੇ ਅਪਚ ਹੋਣਾ ਸਧਾਰਨ ਤੌਰ ‘ਤੇ ਨੁਕਸਾਨਦਾਇਕ ਨਹੀਂ ਹੁੰਦਾ, ਪਰ ਇਸ ਤਰ੍ਹਾਂ ਦੇ ਲੱਛਣਾਂ ਨੂੰ ਲਗਾਤਾਰ ਅਣਡਿੱਠਾ ਕਰਨਾ ਸਹੀ ਨਹੀਂ ਹੈ। ਸਾਈਲੈਂਟ ਹਾਰਟ ਅਟੈਕ ਹੋਣ ‘ਤੇ ਛਾਤੀ ਵਿੱਚ ਦਰਦ ਨਹੀਂ ਹੁੰਦਾ, ਸਿਰਫ਼ ਬਲੋਟਿੰਗ, ਹਲਕੀ ਬੇਚੈਨੀ ਜਾਂ ਘਬਰਾਹਟ ਮਹਿਸੂਸ ਹੁੰਦੀ ਹੈ। ਕਈ ਵਾਰ ਛਾਤੀ ਵਿੱਚ ਅਜੀਬ ਭਾਰ ਮਹਿਸੂਸ ਹੁੰਦਾ ਹੈ। ਜੇ ਇਸ ਤਰ੍ਹਾਂ ਦੇ ਲੱਛਣ ਮਹਿਸੂਸ ਹੋਣ, ਤਾਂ ਸਮੇਂ ‘ਤੇ ਇਲਾਜ ਮਿਲ ਜਾਣਾ ਜਾਨ ਬਚਾਉਣ ਵਾਲਾ ਹੋ ਸਕਦਾ ਹੈ।

ਇਸ ਤਰ੍ਹਾਂ ਦੇ ਲੋਕਾਂ ਨੂੰ ਹੋਣਾ ਚਾਹੀਦਾ ਹੈ ਅਲਰਟ

ਖ਼ਾਸ ਤੌਰ ‘ਤੇ ਉਹ ਲੋਕ ਜਿਨ੍ਹਾਂ ਨੂੰ ਹਾਈ ਬਲਡ ਪ੍ਰੈਸ਼ਰ, ਡਾਇਬਟੀਜ਼ ਹੈ ਜਾਂ ਫੈਮਿਲੀ ਵਿੱਚ ਦਿਲ ਦੀ ਬਿਮਾਰੀ ਹੈ, ਉਹਨਾਂ ਨੂੰ ਅਲਰਟ ਰਹਿਣਾ ਚਾਹੀਦਾ ਹੈ। ਅਚਾਨਕ ਪੇਟ ਵਿੱਚ ਅਪਚ ਹੋਣਾ ਜਾਂ ਛਾਤੀ ਵਿੱਚ ਬਲੋਟਿੰਗ ਅਤੇ ਗੈਸ ਦੇ ਲੱਛਣ ਮਹਿਸੂਸ ਹੋਣ ‘ਤੇ ਫੌਰਨ ਸਹੀ ਚੈਕਅੱਪ ਨਾਲ ਸੰਕਟਾਂ ਤੋਂ ਬਚਿਆ ਜਾ ਸਕਦਾ ਹੈ।

 

 

Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।