ਗਰਭ-ਅਵਸਥਾ ‘ਚ ਘਬਰਾਹਟ ਤੇ ਉਲਟੀ ਤੋਂ ਛੁਟਕਾਰਾ ਪਾਓ !
ਏਬੀਪੀ ਸਾਂਝਾ | 20 Sep 2016 02:38 PM (IST)
ਚੰਡੀਗੜ੍ਹ: ਗਰਭ-ਅਵਸਥਾ ਦੌਰਾਨ ਔਰਤਾਂ ਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਲਟੀਆਂ ਆਉਣਾ, ਚੱਕਰ ਆਉਣਾ, ਭਾਰ ਵਧਣਾ ਆਦਿ। ਇਸ ਦੇ ਕਾਰਨ ਗਰਭਵਤੀ ਔਰਤ ਦੀ ਹਾਲਤ ਖ਼ਰਾਬ ਹੋ ਜਾਂਦੀ ਹੈ। ਇਸ ਸਮੇਂ ਖਾਣ-ਪੀਣ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਹੈ। ਗਰਭ-ਅਵਸਥਾ ਦੇ ਪਹਿਲੇ ਕੁੱਝ ਮਹੀਨੇ ਬਹੁਤ ਹੀ ਮੁਸ਼ਕਿਲ ਭਰੇ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਲਟੀਆਂ ਅਤੇ ਜੀਅ ਮਚਲਾਉਣ ਦੀਆਂ ਤਕਲੀਫ਼ਾਂ ਦੇ ਕੁੱਝ ਘਰੇਲੂ ਨੁਸਖ਼ੇ। ਅਦਰਕ ਐਂ ਇਸ ਸਮੱਸਿਆ ਦੇ ਲਈ ਅਦਰਕ ਬਹੁਤ ਹੀ ਵਧੀਆ ਹੈ। ਤਾਜ਼ੇ ਅਦਰਕ ਨੂੰ ਨਮਕ ਦੇ ਨਾਲ ਜਾਂ ਫਿਰ ਇਸ ਦੇ ਰਸ ਨੂੰ ਨਿੰਬੂ ਦੇ ਰਸ ਦੇ ਨਾਲ ਮਿਲਾ ਕੇ ਪੀਣ ਨਾਲ ਜਲਦੀ ਫ਼ਾਇਦਾ ਮਿਲੇਗਾ। ਇਸ ਨਾਲ ਘਬਰਾਹਟ ਤੋਂ ਆਰਾਮ ਤਾਂ ਮਿਲੇਗਾ ਹੀ ਸਿਰਦਰਦ ਤੋਂ ਵੀ ਆਰਾਮ ਮਿਲੇਗਾ। ਜ਼ੀਰਾ ਐਂ ਜ਼ੀਰੇ ‘ਚ ਸ਼ਹਿਦ ਅਤੇ ਇਮਲੀ ਨੂੰ ਬਰਾਬਰ ਮਾਤਰਾ ‘ਚ ਮਿਲਾਓ ਅਤੇ ਰੋਜ਼ ਸਵੇਰੇ ਉੱਠ ਕੇ ਖਾਓ। ਇਸ ਨੁਸਖ਼ੇ ਨਾਲ ਦਿਨ-ਭਰ ਆਰਾਮ ਮਿਲੇਗਾ ਅਤੇ ਸਿਰਦਰਦ ਵੀ ਠੀਕ ਹੋਵੇਗਾ। ਕਰੀ ਪੱਤਾ ਐਂ ਕਰੀ ਪੱਤੇ ਦੇ ਰਸ ‘ਚ ਨਿੰਬੂ ਦਾ ਰਸ ਅਤੇ ਸ਼ਹਿਦ ਮਿਲਾਓ। ਜਦੋਂ ਜ਼ਰੂਰਤ ਹੋਵੇ ਜਾਂ ਸਵੇਰੇ ਉੱਠ ਕੇ ਪੀਣ ਨਾਲ ਆਰਾਮ ਮਹਿਸੂਸ ਹੋਵੇਗਾ।