ਚੰਡੀਗੜ੍ਹ: ਹਾਰਟ ਅਟੈਕ ਅਜਿਹੀ ਬਿਮਾਰੀ ਹੈ, ਜਿਸ ਦੀ ਲਪੇਟ ‘ਚ ਕਿਸੇ ਵੀ ਉਮਰ ਦਾ ਵਿਅਕਤੀ ਆ ਸਕਦਾ ਹੈ। ਜੇ ਸਹੀ ਸਮੇਂ ‘ਤੇ ਮਰੀਜ਼ ਨੂੰ ਮੈਡੀਕਲ ਸਹੂਲਤ ਨਾ ਦਿੱਤੀ ਜਾਵੇ ਤਾਂ ਉਸ ਦੀ ਜਾਨ ਵੀ ਜਾ ਸਕਦੀ ਹੈ ਪਰ ਇਹ ਜ਼ਰੂਰੀ ਨਹੀਂ ਕਿ ਤੁਰੰਤ ਮੈਡੀਕਲ ਨਾ ਮਿਲਣ ‘ਤੇ ਸਿਰਫ਼ ਹਸਪਤਾਲ ਜਾਣ ਦਾ ਹੀ ਇੰਤਜ਼ਾਰ ਕੀਤਾ ਜਾਵੇ। ਜੇ ਹਾਰਟ ਅਟੈਕ ਆਉਣ ‘ਤੇ ਕੁਝ ਸਾਵਧਾਨੀਆਂ ਤੇ ਸਟੈੱਪ ਫਾਲੋ ਕੀਤੇ ਜਾਣ ਤਾਂ ਮਰੀਜ਼ ਦੀ ਜਾਨ ਬਚਾਈ ਜਾ ਸਕਦੀ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਗੱਲਾਂ ਦੱਸਾਂਗੇ, ਜਿਨ੍ਹਾਂ ਨੂੰ ਫਾਲੋ ਕਰਕੇ ਤੁਸੀਂ ਮਰੀਜ਼ ਦੀ ਜਾਨ ਬਚਾ ਸਕਦੇ ਹੋ।
ਹਾਰਟ ਅਟੈਕ ਆਉਣ ‘ਤੇ ਚੁੱਕੋ ਇਹ ਜ਼ਰੂਰੀ ਕਦਮ..
ਪਹਿਲਾ ਕਦਮ: ਸਭ ਤੋਂ ਪਹਿਲਾਂ ਹਾਰਟ ਅਟੈਕ ਪੀੜਤ ਵਿਅਕਤੀ ਦੀ ਸੰਵੇਦਨਸ਼ੀਲਤਾ ਵੱਲ ਧਿਆਨ ਦਿਓ, ਜੇ ਉਹ ਕੋਈ ਪ੍ਰਤੀਕਿਰਿਆ ਨਹੀਂ ਦਿਖਾ ਰਿਹਾ ਤੇ ਸਹੀ ਸਾਹ ਨਹੀਂ ਲੈ ਰਿਹਾ ਤਾਂ ਛੇਤੀ ਮੈਡੀਕਲ ਮਦਦ ਲਈ ‘ਤੇ ਕਾਲ ਕਰੋ ਤਾਂ ਕਿ ਐਮਰਜੈਂਸੀ ਵਾਲੇ ਹਾਲਾਤ ਵਿੱਚ ਮਰੀਜ਼ ਨੂੰ ਛੇਤੀ ਤੋਂ ਛੇਤੀ ਸੀ. ਪੀ.ਆਰ. (ਕਾਰਡੀਓਪਲਮੋਨਰੀ ਪੁਨਰ ਜੀਵਨ) ਦਿੱਤਾ ਜਾ ਸਕੇ।
ਦੂਜਾ ਕਦਮ: ਜਦੋਂ ਤੱਕ ਐਂਬੂਲੈਂਸ ਨਾ ਆਵੇ, ਉਦੋਂ ਤੱਕ ਇਨ੍ਹਾਂ ਗੱਲਾਂ ਵੱਲ ਗ਼ੌਰ ਕਰੋ। ਮਰੀਜ਼ ਬਹੁਤ ਤੇਜ਼ ਜਾਂ ਸਹੀ ਢੰਗ ਨਾਲ ਸਾਹ ਨਾ ਲੈ ਰਿਹਾ ਹੋਵੇ, ਖਾਂਸੀ ਕਰ ਰਿਹਾ ਹੋਵੇ ਤੇ ਵਾਰ-ਵਾਰ ਹਿੱਲਜੁਲ ਕਰ ਰਿਹਾ ਹੋਵੇ ਤਾਂ ਛਾਤੀ ‘ਤੇ ਦਬਾਅ ਬਣਾਓ। ਛਾਤੀ ਵਿੱਚ ਦੋ ਇੰਚ ਹੇਠਾਂ ਪੰਪ ਕਰੋ। 100/ਮਿੰਟ ਪ੍ਰਤੀ ਦਰ ਨਾਲ ਛਾਤੀ ਵਿੱਚ ਤੇਜ਼ੀ ਨਾਲ ਪੰਪ ਕਰੋ।
ਤੀਜਾ ਕਦਮ: ਰੋਗੀ ਦੇ ਸਿਰ ਨੂੰ ਪਿੱਛੇ ਝੁਕਾਓ ਤੇ ਠੋਡੀ ਨੂੰ ਉੱਪਰ ਵੱਲ ਚੁੱਕ ਦਿਓ। ਨੱਕ ਨੂੰ ਪਿੰਚ ਕਰਕੇ ਮੂੰਹ ਰਾਹੀਂ ਉਨ੍ਹਾਂ ਨੂੰ ਸਾਹ ਦਿਓ ਤਾਂ ਕਿ ਸਾਹ ਸੌਖਾ ਆਵੇ। ਇਸ ਤਰ੍ਹਾਂ ਉਨ੍ਹਾਂ ਨੂੰ ਦੋ ਵਾਰ ਸਾਹ ਦਿਓ। ਹਰੇਕ ਸਾਹ ਇੱਕ ਸਕਿੰਟ ਹੀ ਹੋਵੇ।
ਇਸ ਤੋਂ ਇਲਾਵਾ ਇਨ੍ਹਾਂ ਗੱਲਾਂ ਦਾ ਵੀ ਧਿਆਨ ਰੱਖੋ...
-ਮਰੀਜ਼ ਨੂੰ ਸਿੱਧਾ ਕਰ ਕੇ ਲਿਟਾਓ। ਉਸ ਦੇ ਕੱਪੜਿਆਂ ਨੂੰ ਲੂਜ਼ ਕਰੋ ਤਾਂ ਕਿ ਉਸ ਨੂੰ ਬੇਚੈਨੀ ਘੱਟ ਹੋਵੇ।
-ਮਰੀਜ਼ ਨੂੰ ਲੰਮਾ ਸਾਹ ਲੈਣ ਲਈ ਕਹੋ। ਆਲੇ-ਦੁਆਲੇ ਭੀੜ ਇਕੱਠੀ ਨਾ ਕਰੋ।
-ਹਾਰਟ ਅਟੈਕ ਆਉਣ ‘ਤੇ ਕਈ ਵਾਰ ਰੋਗੀ ਨੂੰ ਉਲਟੀ ਦੀ ਫੀਲਿੰਗ ਹੁੰਦੀ ਹੈ, ਅਜਿਹੇ ‘ਚ ਉਸ ਨੂੰ ਇੱਕ ਪਾਸੇ ਮੋੜ ਦਿਓ ਤੇ ਉਲਟੀ ਕਰਨ ਲਈ ਕਹੋ।
-ਮਰੀਜ਼ ਦੀ ਨਬਜ਼ ਚੈੱਕ ਕਰੋ, ਜੇ ਨਬਜ਼ 60-70 ਤੋਂ ਘੱਟ ਹੈ ਤਾਂ ਸਮਝ ਲਓ ਕਿ ਉਸ ਦੀ ਹਾਲਤ ਗੰਭੀਰ ਹੈ।
-ਰੋਗੀ ਦੇ ਪੈਰ ਉੱਪਰ ਚੁੱਕ ਦਿਓ ਤਾਂ ਕਿ ਖ਼ੂਨ ਦੀ ਸਪਲਾਈ ਹਾਰਟ ਵੱਲ ਹੋਵੇ।
ਨਾ ਕਰੋ ਇਹ ਗ਼ਲਤੀਆਂ...
-ਰੋਗੀ ਨੂੰ ਕੁਝ ਖੁਆਓ-ਪਿਆਓ ਨਾ।
-ਪਲਸ ਰੇਟ ਬਹੁਤ ਘੱਟ ਹੋਣ ‘ਤੇ ਸੀਨੇ ‘ਚ ਦਬਾਅ ਬਣਾਉਣ ਨਾਲ ਰਾਹਤ ਮਿਲਦੀ ਹੈ ਪਰ ਜੇ ਤਰੀਕਾ ਗ਼ਲਤ ਹੋਵੇ ਤਾਂ ਸਮੱਸਿਆ ਵਧ ਸਕਦੀ ਹੈ, ਇਸ ਲਈ ਇਸ ਦਾ ਸਹੀ ਤਰੀਕਾ ਦੇਖ ਕੇ ਹੀ ਅਜਿਹਾ ਕਰੋ।
-ਹਸਪਤਾਲ ਲਿਜਾਉਣ ਲਈ ਉਸ ਨੂੰ ਪੈਦਲ ਚਲਾਉਣ ਦੀ ਕੋਸ਼ਿਸ਼ ਨਾ ਕਰੋ। ਰੋਗੀ ਨੂੰ ਚੁੱਕ ਕੇ ਲਿਆਓ।
-ਉਸ ਨੂੰ ਸਿੱਧਾ ਲਿਟਾਓ। ਇਸ ਨਾਲ ਬਲੱਡ ਸਰਕੁਲੇਸ਼ਨ ਸਹੀ ਰੱਖਣ ਵਿੱਚ ਮਦਦ ਮਿਲਦੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin