Government Big Decision on Painkillers : ਦਵਾਈਆਂ ਦੀ ਵਿਕਰੀ ਨੂੰ ਲੈ ਕੇ ਸਰਕਾਰ ਨਿਯਮ ਕਾਨੂੰਨ ਬਣਾਉਂਦੀ ਰਹਿੰਦੀ ਹੈ। ਕਈ ਵਾਰ ਵੱਖ-ਵੱਖ ਤਰ੍ਹਾਂ ਦੀਆਂ ਦਵਾਈਆਂ 'ਤੇ ਵੀ ਪਾਬੰਦੀ ਲੱਗ ਚੁੱਕੀ ਹੈ। ਪਰ ਹੁਣ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਕੋਈ ਵੀ ਮੈਡੀਕਲ ਸਟੋਰ ਤੋਂ ਦਰਦ ਨਿਵਾਰਕ ਦਵਾਈਆਂ (Painkillers) ਨਹੀਂ ਖਰੀਦ ਸਕਦਾ। ਦਿੱਲੀ ਸਰਕਾਰ (Delhi government)  ਦੇ ਨਵੇਂ ਨਿਯਮ ਮੁਤਾਬਕ ਹੁਣ ਕੋਈ ਵੀ ਕੈਮਿਸਟ ਬਿਨਾਂ ਪਰਚੀ ਦੇ ਦਰਦ ਨਿਵਾਰਕ ਦਵਾਈਆਂ (Painkillers) ਨਹੀਂ ਦੇ ਸਕਦਾ। ਜੇ ਕੋਈ ਅਜਿਹਾ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।


ਕੀ ਹੈ ਹੁਕਮ 


ਦਿੱਲੀ ਸਰਕਾਰ (Delhi government) ਵੱਲੋਂ, ਡਰੱਗ ਕੰਟਰੋਲ ਵਿਭਾਗ (Department of Drug Control) ਨੇ ਹੁਕਮ ਜਾਰੀ ਕਰਦਿਆਂ ਕਿਹਾ ਹੈ ਕਿ ਦਿੱਲੀ (Delhi) ਦੇ ਸਾਰੇ ਕੈਮਿਸਟ ਦਰਦ ਨਿਵਾਰਕ ਦਵਾਈਆਂ ਦਾ ਪੂਰਾ ਰਿਕਾਰਡ ਰੱਖਣਗੇ। ਇਸ ਦੇ ਨਾਲ ਹੀ ਕੋਈ ਵੀ ਕੈਮਿਸਟ ਡਾਕਟਰ ਦੀ ਪਰਚੀ ਤੋਂ ਬਿਨਾਂ ਕਿਸੇ ਵਿਅਕਤੀ ਨੂੰ ਦਰਦ ਨਿਵਾਰਕ ਦਵਾਈ ਨਹੀਂ ਦੇਵੇਗਾ। ਦਿੱਲੀ ਸਰਕਾਰ ਨੇ ਇਹ ਫੈਸਲਾ ਡੇਂਗੂ ਤੇ ਚਿਕਨਗੁਨੀਆ ਵਰਗੀਆਂ ਵੈਕਟਰ-ਬੋਰਨ ਬਿਮਾਰੀਆਂ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਲਿਆ ਹੈ।


ਦਰਦ ਨਿਵਾਰਕ ਦਵਾਈਆਂ ਨਾਲ ਹੁੰਦੀਆਂ ਹਨ ਕਿਹੜੀਆਂ ਬਿਮਾਰੀਆਂ?


ਦੱਸ ਦਈਏ ਕਿ ਜੇ ਤੁਸੀਂ ਮਾਮੂਲੀ ਸਰੀਰਕ ਦਰਦ ਵਿੱਚ ਵੀ ਪੇਨ ਕਿਲਰ (Painkillers) ਦੀ ਵਰਤੋਂ ਕਰਦੇ ਹੋ ਤਾਂ ਹੁਣੇ ਹੋ ਜਾਓ ਸਾਵਧਾਨ। ਕਿਉਂਕਿ ਦਰਦ ਨਿਵਾਰਕ ਦਵਾਈ ਤੁਹਾਡੇ ਸਰੀਰ ਦੇ ਉਸ ਹਲਕੇ ਦਰਦ ਨੂੰ ਤਾਂ ਠੀਕ ਕਰ ਦੇਵੇਗਾ, ਪਰ ਤੁਹਾਡੇ ਅੰਦਰ ਅਜਿਹੀ ਗੰਭੀਰ ਬਿਮਾਰੀ ਛੱਡ ਦੇਵੇਗਾ, ਜਿਸ ਨਾਲ ਤੁਹਾਡੀ ਮੌਤ ਵੀ ਹੋ ਸਕਦੀ ਹੈ।


ਰਿਪੋਰਟਾਂ ਮੁਤਾਬਕ ਜੇ ਤੁਸੀਂ ਜ਼ਿਆਦਾ ਦਰਦ ਨਿਵਾਰਕ ਦਵਾਈਆਂ (Painkillers) ਦਾ ਸੇਵਨ ਕਰਦੇ ਹੋ ਤਾਂ ਇਹ ਤੁਹਾਡੇ ਸਰੀਰ 'ਤੇ ਕਈ ਗੰਭੀਰ ਪ੍ਰਭਾਵ ਛੱਡਦਾ ਹੈ। ਇਹ ਤੁਹਾਡੇ ਗੁਰਦੇ, ਜਿਗਰ ਅਤੇ ਦਿਲ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੰਦਾ ਹੈ। ਦੂਜੇ ਪਾਸੇ, ਜੇ ਤੁਸੀਂ ਲੋੜ ਤੋਂ ਵੱਧ ਦਰਦ ਨਿਵਾਰਕ ਦਵਾਈ ਲੈ ਲਈ ਹੈ, ਤਾਂ ਤੁਸੀਂ ਵੀ ਹਾਰਟ ਅਟੈਕ ਜਾਂ ਸਟ੍ਰੋਕ ਦਾ ਸ਼ਿਕਾਰ ਹੋ ਸਕਦੇ ਹੋ। ਇਸ ਲਈ ਮਾਹਿਰਾਂ ਦੀ ਸਲਾਹ ਹੈ ਕਿ ਕੋਈ ਵੀ ਦਰਦ ਨਿਵਾਰਕ ਦਵਾਈ (Painkillers) ਲੈਣ ਤੋਂ ਪਹਿਲਾਂ ਡਾਕਟਰ ਦੀ ਜ਼ਰੂਰੀ ਸਲਾਹ ਜ਼ਰੂਰ ਲਓ।