Health Tips : ਬਰਸਾਤ ਦੇ ਮੌਸਮ ਵਿੱਚ ਇਨਫੈਕਸ਼ਨ ਦਾ ਖਤਰਾ ਜ਼ਿਆਦਾ ਹੁੰਦਾ ਹੈ। ਇਸ ਲਈ ਸਿਹਤ ਦਾ ਖਾਸ ਖਿਆਲ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਮੌਸਮ 'ਚ ਹੋਣ ਵਾਲੇ ਬਦਲਾਅ ਕਾਰਨ ਸਰੀਰ ਦਾ ਮੇਟਾਬੋਲਿਜ਼ਮ ਹੌਲੀ ਹੋ ਜਾਂਦਾ ਹੈ। ਇਸ ਕਾਰਨ ਇਮਿਊਨ ਸਿਸਟਮ ਕਮਜ਼ੋਰ ਹੋ ਜਾਂਦਾ ਹੈ, ਜਿਸ ਕਾਰਨ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ। ਅਜਿਹੇ ਮੌਸਮ ਵਿੱਚ ਸਭ ਤੋਂ ਜ਼ਰੂਰੀ ਚੀਜ਼ ਭੋਜਨ ਹੈ। ਇਸ ਲਈ ਕੁਝ ਚੀਜ਼ਾਂ ਤੋਂ ਬਚਣਾ ਚਾਹੀਦਾ ਹੈ। ਕਈ ਘਰਾਂ 'ਚ ਇਸ ਮੌਸਮ 'ਚ ਆਟਾ ਗੁੰਨ੍ਹ ਕੇ ਫਰਿੱਜ 'ਚ ਰੱਖਿਆ ਜਾਂਦਾ ਹੈ ਅਤੇ ਬਾਅਦ 'ਚ ਇਸ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਕਿ ਖਤਰਨਾਕ ਹੋ ਸਕਦਾ ਹੈ। ਅਜਿਹੀ ਗਲਤੀ ਕਰਨ ਨਾਲ ਸਿਹਤ (Kneaded Dough Side Effects) ਖਰਾਬ ਹੋ ਸਕਦੀ ਹੈ। ਆਓ ਜਾਣਦੇ ਹਾਂ ਕਿਉਂ...


ਆਟਾ ਖ਼ਰਾਬ ਹੋਣ ਦਾ ਖਤਰਾ


ਕਈ ਵਾਰ ਗੁੰਨੇ ਹੋਏ ਆਟੇ ਨੂੰ ਕਈ ਦਿਨਾਂ ਤੱਕ ਵਰਤਿਆ ਜਾਂਦਾ ਹੈ। ਆਟੇ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਫਰਿੱਜ ਵਿੱਚ ਸਟੋਰ ਕੀਤਾ ਜਾਂਦਾ ਹੈ, ਪਰ ਬਾਰਿਸ਼ ਵਿੱਚ ਗੁੰਨੇ ਹੋਏ ਆਟੇ ਵਿੱਚ ਬੈਕਟੀਰੀਆ ਪੈਦਾ ਹੋ ਸਕਦੇ ਹਨ। ਕੁਝ ਬੈਕਟੀਰੀਆ ਅਜਿਹੇ ਹੁੰਦੇ ਹਨ, ਜੋ ਕਿ ਫੂਡ ਪਾਇਜ਼ਨਿੰਗ ਦੇ ਖਤਰੇ ਨੂੰ ਵੀ ਵਧਾ ਸਕਦੇ ਹਨ। ਇਸ ਤੋਂ ਇਲਾਵਾ ਐਸੀਡਿਟੀ ਅਤੇ ਕਬਜ਼ ਦੀ ਸਮੱਸਿਆ ਵੀ ਹੋ ਸਕਦੀ ਹੈ।


ਇਹ ਵੀ ਪੜ੍ਹੋ: ਕੀ ਛੋਟੇ ਬੱਚਿਆਂ ਨੂੰ 'ਕਾਜਲ' ਲਗਾਉਣਾ ਚਾਹੀਦੈ ਜਾਂ ਨਹੀਂ? ਜ਼ਰੂਰ ਜਾਣ ਲਓ


ਬੈਕਟੀਰੀਆ ਵਧਾ ਸਕਦਾ ਹੈ ਖਤਰਾ


ਕਈ ਖੋਜਾਂ ਵਿੱਚ ਇਹ ਦੱਸਿਆ ਗਿਆ ਹੈ ਕਿ ਘੱਟ ਤਾਪਮਾਨ ਵਿੱਚ ਵੱਧ ਤੋਂ ਵੱਧ ਬੈਕਟੀਰੀਆ ਪੈਦਾ ਹੋ ਸਕਦੇ ਹਨ। ਬਰਸਾਤ ਦੇ ਮੌਸਮ ਦੌਰਾਨ ਲਿਸਟੇਰੀਆ ਮੋਨੋਸਾਈਟੋਜੇਨਸ ਨਾਮਕ ਬੈਕਟੀਰੀਆ ਕਈ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ। ਇਹ ਫਰਿੱਜ ਦੇ ਘੱਟ ਤਾਪਮਾਨ 'ਤੇ ਆਸਾਨੀ ਨਾਲ ਵੱਧ ਸਕਦਾ ਹੈ। ਇਸ ਲਈ ਜਦੋਂ ਵੀ ਤੁਸੀਂ ਕੋਈ ਚੀਜ਼ ਫਰਿੱਜ 'ਚ ਰੱਖੋ ਤਾਂ ਉਸ ਤੋਂ ਪਹਿਲਾਂ ਉਸ ਨੂੰ ਚੰਗੀ ਤਰ੍ਹਾਂ ਸਾਫ ਕਰ ਲਓ।


ਆਟਾ ਗੁੰਨ੍ਹ ਕੇ ਰੱਖਣ ਦਾ ਸਹੀ ਤਰੀਕਾ


ਸਿਹਤ ਮਾਹਰਾਂ ਅਨੁਸਾਰ ਬਰਸਾਤ ਦੇ ਮੌਸਮ ਵਿੱਚ ਤਾਜ਼ੇ ਆਟੇ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ। ਜੇਕਰ ਤੁਸੀਂ ਆਟੇ ਨੂੰ ਫਰਿੱਜ 'ਚ ਗੁੰਨ੍ਹ ਕੇ ਰੱਖਣਾ ਚਾਹੁੰਦੇ ਹੋ, ਤਾਂ ਇਸ ਨੂੰ ਗੁੰਨਣ ਵੇਲੇ ਇਸ 'ਚ ਜ਼ਿਆਦਾ ਪਾਣੀ ਨਾ ਪਾਓ। ਕਿਉਂਕਿ ਜ਼ਿਆਦਾ ਪਾਣੀ ਆਟੇ ਨੂੰ ਜਲਦੀ ਖਰਾਬ ਕਰ ਸਕਦਾ ਹੈ। ਤੁਸੀਂ ਆਟੇ ਨੂੰ ਫਰਿੱਜ ਵਿੱਚ ਰੱਖਣ ਲਈ ਇੱਕ ਕੰਟੇਨਰ ਜਾਂ ਜ਼ਿਪ ਲਾਕ ਬੈਗ ਦੀ ਵਰਤੋਂ ਕਰ ਸਕਦੇ ਹੋ।


ਇਹ ਵੀ ਪੜ੍ਹੋ: Period Rashes Remedies: ਗਰਮੀਆਂ 'ਚ ਪੀਰੀਅਡਜ਼ ਦੌਰਾਨ ਹੋ ਜਾਂਦੀ ਹੈ ਰੈਸ਼ਜ਼ ਦੀ ਸਮੱਸਿਆ, ਤਾਂ ਇੰਝ ਪਾਓ ਛੁਟਕਾਰਾ