Breakfast Tips: ਕੀ ਤੁਸੀਂ ਵੀ ਚਾਹ ਅਤੇ ਪਰੌਂਠਾ ਇੱਕਠਿਆ ਖਾਂਧੇ ਹੋ ਤਾਂ ਇਹ ਆਰਟੀਕਲ ਤੁਹਾਡੇ ਲਈ ਹੈ। ਦਰਅਸਲ, ਅਕਸਰ ਦੇਖਿਆ ਗਿਆ ਹੈ ਕਿ ਲੋਕ ਚਾਹ ਦੇ ਨਾਲ ਪਰੌਂਠਾ ਖਾਣਾ ਪਸੰਦ ਕਰਦੇ ਹਨ। ਮਾਹਰਾਂ ਅਨੁਸਾਰ ਇਹ ਫੂਡ ਕੰਬੀਨੇਸ਼ਨ ਸਿਹਤ ਲਈ ਠੀਕ ਨਹੀਂ ਹੈ ਅਤੇ ਇਸ ਨਾਲ ਸਿਹਤ ਸਬੰਧੀ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਅਜਿਹੇ 'ਚ ਪਰੌਂਠੇ ਨੂੰ ਚਾਹ ਦੇ ਨਾਲ ਕਿਉਂ ਨਹੀਂ ਖਾਣਾ ਚਾਹੀਦਾ ਅਤੇ ਇਸ ਦੇ ਕੀ ਨੁਕਸਾਨ ਹਨ, ਆਓ ਜਾਣਦੇ ਹਾਂ।
ਚਾਹ ਨਾਲ ਪਰੌਂਠਾ ਖਾਣ ਨਾਲ ਸਰੀਰ 'ਤੇ ਕੀ ਹੁੰਦਾ ਅਸਰ?
ਇਸ ਮਾਮਲੇ ਨਾਲ ਜੁੜੇ ਮਾਹਰਾਂ ਮੁਤਾਬਕ ਚਾਹ ਦੇ ਨਾਲ ਪਰੌਂਠਾ ਖਾਣ ਨਾਲ ਲੀਵਰ 'ਤੇ ਬੁਰਾ ਪ੍ਰਭਾਵ ਪੈਂਦਾ ਹੈ ਅਤੇ ਇਹ ਤੁਹਾਡੇ ਲੀਵਰ ਨੂੰ ਖਰਾਬ ਵੀ ਕਰ ਸਕਦਾ ਹੈ। ਪਰੌਂਠੇ 'ਚ ਤੇਲ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਸ ਨੂੰ ਚਾਹ ਦੇ ਨਾਲ ਖਾਣ ਨਾਲ ਤੁਹਾਡੀ ਸਮੱਸਿਆ ਵੱਧ ਸਕਦੀ ਹੈ। ਇੰਨਾ ਹੀ ਨਹੀਂ ਤੁਹਾਨੂੰ ਫੈਟੀ ਲਿਵਰ ਦੀ ਸਮੱਸਿਆ ਵੀ ਹੋ ਸਕਦੀ ਹੈ। ਇਹੀ ਕਾਰਨ ਹੈ ਕਿ ਮਾਹਰ ਇਸ ਤੋਂ ਦੂਰ ਰਹਿਣ ਦੀ ਸਲਾਹ ਦਿੰਦੇ ਹਨ।
ਇਹ ਵੀ ਪੜ੍ਹੋ: ਸਰਦੀ ਅਤੇ ਗਰਮੀ 'ਚ ਲੋਕ ਹੋ ਰਹੇ ਕਨਫਿਊਜ਼, ਜਾਣੋ ਇਸ ਮੌਸਮ 'ਚ ਬਿਮਾਰੀਆਂ ਤੋਂ ਬਚਣ ਦਾ ਤਰੀਕਾ
ਕੀ ਕਹਿੰਦੇ ਹਨ ਮਾਹਰ?
ਮਾਹਰਾਂ ਦਾ ਇਹ ਵੀ ਕਹਿਣਾ ਹੈ ਕਿ ਚਾਹ ਅਤੇ ਪਰੌਂਠਾ ਇਕੱਠੇ ਖਾਣ ਨਾਲ ਤੁਹਾਡੇ 'ਚ ਹਾਈ ਕੋਲੈਸਟ੍ਰੋਲ ਅਤੇ ਸ਼ੂਗਰ ਦੀ ਸਮੱਸਿਆ ਵੱਧਣ ਦੀ ਸੰਭਾਵਨਾ ਬਹੁਤ ਤੇਜ਼ ਹੋ ਜਾਂਦੀ ਹੈ। ਅਜਿਹਾ ਇਸ ਲਈ ਹੈ ਕਿਉਂਕਿ ਪਰੌਂਠੇ 'ਚ ਸੈਚੂਰੇਟਿਡ ਫੈਟ ਜ਼ਿਆਦਾ ਹੁੰਦਾ ਹੈ, ਜਿਸ ਕਾਰਨ ਇਨ੍ਹਾਂ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ।
ਇਨ੍ਹਾਂ ਬਿਮਾਰੀਆਂ ਦੇ ਹੋ ਸਕਦੇ ਹੋ ਸ਼ਿਕਾਰ
ਇੰਨਾ ਹੀ ਨਹੀਂ ਚਾਹ ਅਤੇ ਪਰੌਂਠਾ ਇਕੱਠਿਆਂ ਖਾਣ ਨਾਲ ਤੁਹਾਡੇ ਸਰੀਰ 'ਚ ਸ਼ੂਗਰ ਦੀ ਸਮੱਸਿਆ ਨੂੰ ਵੀ ਵਧਾ ਸਕਦੀ ਹੈ। ਇਸ ਤੋਂ ਇਲਾਵਾ ਤੁਹਾਡੇ ਸਰੀਰ ਵਿਚ ਬਲੱਡ ਸ਼ੂਗਰ ਦੀ ਮਾਤਰਾ ਵੀ ਇਸ ਕਾਰਨ ਵੱਧ ਸਕਦੀ ਹੈ। ਇਨ੍ਹਾਂ ਸਾਰੇ ਕਾਰਨਾਂ ਨੂੰ ਦੇਖਦੇ ਹੋਏ ਇਹ ਕਿਹਾ ਜਾ ਸਕਦਾ ਹੈ ਕਿ ਲੋਕਾਂ ਨੂੰ ਇਸ ਫੂਡ ਕੰਬੀਨੇਸ਼ਨ ਤੋਂ ਜਿੰਨਾ ਹੋ ਸਕੇ ਪਰਹੇਜ਼ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ: ਕੀ ਕੈਂਸਰ ਦਾ ਸੁੰਘਣ ਤੋਂ ਵੀ ਲੱਗ ਸਕਦਾ ਹੈ ਪਤਾ? ਜੇਕਰ ਨਜ਼ਰ ਆਉਂਦੇ ਇਹ 10 ਲੱਛਣ, ਤਾਂ ਖਤਰੇ 'ਚ ਹੋ ਤੁਸੀਂ