Carbon Baby Syndrome: ਦੁਨੀਆਂ ਵਿੱਚ ਇੱਕ ਤੋਂ ਵੱਧ ਕੇ ਇੱਕ ਬਿਮਾਰੀਆਂ ਹਨ, ਕਈ ਬਿਮਾਰੀਆਂ ਦਾ ਇਲਾਜ਼ ਮੁਮਕਿਨ ਹੈ ਤੇ ਕਈ ਬਿਮਾਰੀਆਂ ਦਾ ਇਲਾਜ਼ ਵੀ ਨਹੀਂ ਹੁੰਦਾ ਹੈ। ਇਨ੍ਹਾਂ 'ਚੋਂ ਇਕ ਬਿਮਾਰੀ ਹੈ ਕਾਰਬਨ ਬੇਬੀ ਸਿੰਡਰੋਮ, ਜਿਸ 'ਚ ਬੱਚਾ ਜਨਮ ਹੋਣ ਵੇਲੇ ਗੋਰਾ ਹੁੰਦਾ ਹੈ ਪਰ ਜਿਵੇਂ-ਜਿਵੇਂ ਸਮਾਂ ਬੀਤਦਾ ਜਾਂਦਾ ਹੈ, ਉਵੇਂ-ਉਵੇਂ ਰੰਗ ਰੰਗ ਕਾਲਾ ਹੋ ਜਾਂਦਾ ਹੈ। ਅਜਿਹਾ ਹੀ ਇਕ ਮਾਮਲਾ ਪਿਛਲੇ ਮਹੀਨੇ ਬਿਹਾਰ ਦੇ ਭਾਗਲਪੁਰ ਤੋਂ ਸਾਹਮਣੇ ਆਇਆ ਸੀ ਜਦੋਂ ਢਾਈ ਸਾਲ ਦੇ ਬੱਚੇ ਦਾ ਰੰਗ ਅਚਾਨਕ ਕਾਲਾ ਪੈਣਾ ਸ਼ੁਰੂ ਹੋ ਗਿਆ। ਬੱਚਾ ਜਨਮ ਵੇਲੇ ਬਿਲਕੁਲ ਠੀਕ ਸੀ, ਪਰ ਸਮੇਂ ਦੇ ਨਾਲ-ਨਾਲ ਉਸ ਦਾ ਰੰਗ ਸਿਆਹੀ ਵਰਗਾ ਕਾਲਾ ਹੋ ਗਿਆ.. ਆਓ ਜਾਣਦੇ ਹਾਂ ਇਸ ਬਿਮਾਰੀ ਬਾਰੇ.. ਕੀ ਹਨ ਇਸ ਦੇ ਲੱਛਣ ਅਤੇ ਇਸ ਦਾ ਇਲਾਜ ਕਿਵੇਂ ਕੀਤਾ ਜਾਂਦਾ ਹੈ।
ਕੀ ਹੈ ਕਾਰਬਨ ਬੇਬੀ ਸਿੰਡਰੋਮ?
ਇਹ ਬਿਮਾਰੀ ਬਹੁਤ ਘੱਟ ਹੁੰਦੀ ਹੈ। ਇਸਨ ਨੂੰ ਯੂਨੀਵਰਸਲ ਐਕੁਵਾਇਰਡ ਮੇਲਾਨੋਸਿਸ ਕਿਹਾ ਜਾਂਦਾ ਹੈ। ਇਹ ਬਿਮਾਰੀ 10,000 ਲੋਕਾਂ ਵਿੱਚੋਂ ਸਿਰਫ਼ ਇੱਕ ਨੂੰ ਹੁੰਦੀ ਹੈ। ਬੱਚੇ ਦੇ ਜਨਮ ਤੋਂ ਕੁਝ ਮਹੀਨਿਆਂ ਬਾਅਦ, ਸਰੀਰ ਦਾ ਰੰਗ ਸਿਆਹੀ ਵਰਗਾ ਕਾਲਾ ਹੋਣ ਲੱਗ ਜਾਂਦਾ ਹੈ। ਇਹ ਸਕਿਨ ਵਿੱਚ ਮੇਲੇਨਿਨ ਦੇ ਘੱਟ ਮਾਤਰਾ ਹੋਣ ਕਰਕੇ ਹੁੰਦਾ ਹੈ। ਖੂਨ ਵਿੱਚ ਬੀਟਾ ਮੇਲਾਨੋਸਾਈਟਸ ਅਤੇ ਸਟੂਮੇਲਿਟਨ ਵਧਣ ਨਾਲ ਇਹ ਸਮੱਸਿਆ ਸ਼ੁਰੂ ਹੋ ਜਾਂਦੀ ਹੈ, ਡਾਕਟਰਾਂ ਦਾ ਮੰਨਣਾ ਹੈ ਕਿ ਸੂਰਜ ਦੀ ਰੌਸ਼ਨੀ ਕਾਰਨ ਮਰੀਜ਼ ਦੀ ਸਮੱਸਿਆ ਹੋਰ ਵੀ ਵੱਧਣ ਲੱਗ ਜਾਂਦੀ ਹੈ ਅਤੇ ਜੇਕਰ ਸਮੇਂ ਸਿਰ ਇਲਾਜ ਨਾ ਕਰਵਾਇਆ ਜਾਵੇ ਤਾਂ ਇਸ ਕਾਰਨ ਦਿਮਾਗ, ਗੁਰਦੇ , ਲੀਵਰ ਵਰਗੇ ਅੰਗ ਵੀ ਪ੍ਰਭਾਵਿਤ ਹੋ ਜਾਂਦੇ ਹਨ, ਜਿਸ ਕਾਰਨ ਬੱਚੇ ਦੀ ਜਾਨ ਵੀ ਜਾ ਸਕਦੀ ਹੈ।
ਇਹ ਵੀ ਪੜ੍ਹੋ: ਜੇਕਰ ਤੁਹਾਡੇ ਸਰੀਰ 'ਚ ਇਹ 5 ਲੱਛਣ ਆਉਂਦੇ ਹਨ ਨਜ਼ਰ, ਤਾਂ ਤੁਸੀਂ ਵੀ ਇਸ ਖਤਰਨਾਕ ਬਿਮਾਰੀ ਦੇ ਹੋ ਗਏ ਸ਼ਿਕਾਰ
ਕੀ ਹਨ ਕਾਰਬਨ ਬੇਬੀ ਸਿੰਡਰੋਮ ਦੇ ਲੱਛਣ?
- ਜਦੋਂ ਇਹ ਸਿੰਡਰੋਮ ਹੁੰਦਾ ਹੈ, ਤਾਂ ਚਮੜੀ ਦਾ ਰੰਗ ਗੂੜ੍ਹਾ ਕਾਲਾ ਹੋ ਜਾਂਦਾ ਹੈ।
- ਪੈਰਾਂ ਅਤੇ ਹਥੇਲੀਆਂ ਦੇ ਤਲੀਆਂ ਦੇ ਰੰਗ ਵਿੱਚ ਬਦਲਾਅ ਆਉਣਾ ਸ਼ੁਰੂ ਹੋ ਜਾਂਦਾ ਹੈ।
- ਪੂਰੇ ਸਰੀਰ ਦਾ ਰੰਗ ਵੀ ਬਦਲਣਾ ਸ਼ੁਰੂ ਹੋ ਜਾਂਦਾ ਹੈ।
- ਪਤਲੀ ਚਮੜੀ ਦੀ ਦਿੱਖ ਵੀ ਇਸ ਦੇ ਲੱਛਣਾਂ ਵਿੱਚੋਂ ਇੱਕ ਹੈ।
ਕੀ ਹੈ ਕਾਰਬਨ ਬੇਬੀ ਸਿੰਡਰੋਮ ਦਾ ਇਲਾਜ?
ਕਾਰਬਨ ਬੇਬੀ ਸਿੰਡਰੋਮ ਦਾ ਪਤਾ ਲਗਾਉਣ ਲਈ ਸਭ ਤੋਂ ਪਹਿਲਾਂ ਮੇਲੇਨਿਨ ਸਟੀਮੂਲੇਟਿੰਗ ਹਾਰਮੋਨ ਦੀ ਜਾਂਚ ਕੀਤੀ ਜਾਂਦੀ ਹੈ, ਇਸ ਬਿਮਾਰੀ ਦਾ ਪਤਾ ਲਗਾਉਣ ਲਈ ਚਮੜੀ ਦੀ ਬਾਇਓਪਸੀ ਵੀ ਕੀਤੀ ਜਾਂਦੀ ਹੈ। ਹਾਲਾਂਕਿ ਇਸ ਦਾ ਇਲਾਜ ਸੰਭਵ ਨਹੀਂ ਹੈ ਕਿਉਂਕਿ ਹੁਣ ਤੱਕ ਇਸ ਬੀਮਾਰੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਹਾਂ, ਪਰ ਬੱਚੇ ਨੂੰ ਧੁੱਪ ਤੋਂ ਬਚਾਉਣ ਨਾਲ ਯਕੀਨੀ ਤੌਰ 'ਤੇ ਇਸ ਬਿਮਾਰੀ ਦੇ ਲੱਛਣਾਂ ਨੂੰ ਵਧਣ ਤੋਂ ਰੋਕਿਆ ਜਾ ਸਕਦਾ ਹੈ। ਇਸ ਦਾ ਸੰਪੂਰਨ ਇਲਾਜ ਸੰਭਵ ਨਹੀਂ ਹੈ, ਪਰ ਜਿਹੜਾ ਵੀ ਇਲਾਜ ਹੋਵੇਗਾ, ਉਹ ਸਿਰਫ ਲੱਛਣਾਂ ਨੂੰ ਵਧਣ ਤੋਂ ਰੋਕ ਸਕਦਾ ਹੈ। ਜੇਕਰ ਕਿਸੇ ਨੂੰ ਵੀ ਇਹ ਸਮੱਸਿਆ ਹੈ ਤਾਂ ਉਸ ਬੱਚੇ ਨੂੰ ਧੁੱਪ 'ਚ ਨਹੀਂ ਲਿਆਉਣਾ ਚਾਹੀਦਾ। ਸਨਸਕ੍ਰੀਨ ਦੀ ਵਰਤੋਂ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ: ਕਦੋਂ ਹੋਵੇਗੀ ਤੁਹਾਡੀ ਮੌਤ, ਇਹ ਇੱਕ ਟੈਸਟ ਕਰੇਗਾ ਖੁਲਾਸਾ, ਜਾਣੋ ਇਸ ਟੈਸਟ ਬਾਰੇ