Hepatitis B Symptoms: ਲੀਵਰ ਸਰੀਰ ਦਾ ਇੱਕ ਮਹੱਤਵਪੂਰਨ ਅੰਗ ਹੈ। ਇਸ ਦੇ ਸਹੀ ਹੋਣ ਨਾਲ ਪਾਚਨ ਤੰਤਰ ਠੀਕ ਰਹਿੰਦਾ ਹੈ। ਖਾਣਾ ਸਹੀ ਪਚਣ ਨਾਲ ਡਾਈਟ ਵੀ ਚੰਗੀ ਹੁੰਦੀ ਹੈ ਅਤੇ ਮਨੁੱਖ ਵੀ ਤੰਦਰੁਸਤ ਰਹਿੰਦਾ ਹੈ। ਡਾਕਟਰ ਸਲਾਹ ਦਿੰਦੇ ਹਨ ਕਿ ਖਾਣਾ ਵਧੀਆ ਅਤੇ ਸਾਫ਼ ਹੋਣਾ ਚਾਹੀਦਾ ਹੈ। ਜ਼ਿਆਦਾਤਰ ਲੋਕਾਂ ਦਾ ਲੀਵਰ ਗੰਦਾ ਭੋਜਨ ਖਾਣ, ਦੂਸ਼ਿਤ ਪਾਣੀ ਪੀਣ ਨਾਲ ਪ੍ਰਭਾਵਿਤ ਹੁੰਦਾ ਹੈ। ਕਈ ਵਾਰ ਸ਼ਰਾਬ ਪੀਣ ਨਾਲ ਵੀ ਲੀਵਰ ਖਰਾਬ ਹੋ ਜਾਂਦਾ ਹੈ। ਲੀਵਰ ਕੈਂਸਰ, ਲੀਵਰ ਸਿਰੋਸਿਸ ਵਰਗੀਆਂ ਬਿਮਾਰੀਆਂ ਵੀ ਹੁੰਦੀਆਂ ਹਨ। ਹੋਰ ਬਿਮਾਰੀਆਂ ਵਾਂਗ ਲੀਵਰ ਵੀ ਇੰਡੀਕੇਸ਼ਨ ਦਿੰਦਾ ਹੈ। ਹੈਪੇਟਾਈਟਸ ਬੀ ਵੀ ਲੀਵਰ ਦੀ ਇੱਕ ਅਜਿਹੀ ਗੰਭੀਰ ਬਿਮਾਰੀ ਹੈ। ਇਸ ਤੋਂ ਬਚਣ ਲਈ ਇਨ੍ਹਾਂ ਲੱਛਣਾਂ ਦੀ ਪਛਾਣ ਕਰਨ ਦੀ ਲੋੜ ਹੁੰਦੀ ਹੈ।


ਬੁਖਾਰ ਅਤੇ ਜੋੜਾਂ ਵਿੱਚ ਹੋ ਸਕਦਾ ਹੈ ਦਰਦ


ਲੀਵਰ ਖਰਾਬ ਹੁੰਦਿਆਂ ਹੀ ਹੈਪੇਟਾਈਟਸ ਬੀ ਦੀ ਬਿਮਾਰੀ ਹੋਣਾ ਆਮ ਗੱਲ ਹੈ। ਇਸ ਕਰਕੇ ਲੀਵਰ ਵਿੱਚ ਸੋਜ ਆ ਜਾਂਦੀ ਹੈ। ਹਲਕੇ ਬੁਖਾਰ ਵਰਗੇ ਲੱਛਣ ਨਜ਼ਰ ਆਉਣੇ ਸ਼ੁਰੂ ਹੋ ਜਾਂਦੇ ਹਨ। ਤਾਪਮਾਨ ਵਧਣ ਦੇ ਨਾਲ-ਨਾਲ ਥਕਾਵਟ, ਸਿਰ ਦਰਦ ਅਤੇ ਜੋੜਾਂ ਦਾ ਦਰਦ ਵੀ ਹੋ ਸਕਦਾ ਹੈ। ਹਾਲਾਂਕਿ, ਇਸ ਗੱਲ ਤੇ ਵੀ ਧਿਆਨ ਦਿਓ ਕਿ ਬੁਖਾਰ ਕਿਸੇ ਹੋਰ ਸਥਿਤੀ ਕਰਕੇ ਵੀ ਹੋ ਸਕਦਾ ਹੈ, ਜ਼ਰੂਰੀ ਨਹੀਂ ਹੈ ਕਿ ਜੇਕਰ ਤੁਹਾਨੂੰ ਬੁਖਾਰ ਹੁੰਦਾ ਹੈ, ਤਾਂ ਤੁਹਾਨੂੰ ਹੈਪੇਟਾਈਟਸ ਬੀ ਦੀ ਹੀ ਬਿਮਾਰੀ ਹੈ।


ਇਹ ਵੀ ਪੜ੍ਹੋ: ਜੇਕਰ ਤੁਸੀਂ ਵੀ ਪੀਰੀਅਡਸ ਲੇਟ ਹੋਣ ਦੀ ਦਵਾਈ ਲੈਂਦੇ ਹੋ, ਤਾਂ ਰੁੱਕ ਜਾਓ, ਹੋ ਸਕਦੀ ਇਹ ਖਤਰਨਾਕ ਬਿਮਾਰੀ


ਗਾੜ੍ਹਾ ਪੀਲਾ ਹੋ ਸਕਦਾ ਹੈ ਯੂਰਿਨ ਦਾ ਰੰਗ


ਡਾਕਟਰਾਂ ਦਾ ਕਹਿਣਾ ਹੈ ਕਿ ਹੈਪੇਟਾਈਟਸ ਬੀ ਨਾਲ ਸੰਕਰਮਿਤ ਲੋਕਾਂ ਦੇ ਪਿਸ਼ਾਬ ਦਾ ਰੰਗ ਗਾੜ੍ਹਾ ਪੀਲਾ ਹੋ ਸਕਦਾ ਹੈ। ਮਿੱਟੀ ਦੇ ਰੰਗ ਵਰਗਾ ਮਲ ਆਉਣਾ ਵੀ ਹੈਪੇਟਾਈਟਸ ਬੀ ਦੀ ਨਿਸ਼ਾਨੀ ਹੈ। ਜੇਕਰ ਅਜਿਹੇ ਕੋਈ ਲੱਛਣ ਨਜ਼ਰ ਆਉਣ ਤਾਂ ਤੁਰੰਤ ਡਾਕਟਰ ਕੋਲ ਜਾ ਕੇ ਜਾਂਚ ਕਰਵਾਉਣ ਦੀ ਲੋੜ ਹੈ।


ਉਲਟੀ ਅਤੇ ਭੁੱਖ ਨਾ ਲੱਗਣਾ ਵੀ ਹੈ ਸ਼ਾਮਲ


ਜਿਹੜੇ ਵਿਅਕਤੀ ਹੈਪੇਟਾਈਟਸ ਬੀ ਨਾਲ ਸੰਕਰਮਿਤ ਹੋ ਜਾਂਦੇ ਹਨ, ਉਨ੍ਹਾਂ ਦੇ ਲੀਵਰ ਵਿੱਚ ਸੋਜ ਨਜ਼ਰ ਆਉਣੀ ਸ਼ੁਰੂ ਹੋ ਜਾਂਦੀ ਹੈ। ਲੀਵਰ ਠੀਕ ਤਰ੍ਹਾਂ ਕੰਮ ਨਹੀਂ ਕਰ ਪਾਉਂਦਾ। ਇਸ ਨਾਲ ਗੈਸਟਰੋਇੰਟੇਸਟਾਈਨਲ ਵਰਗੇ ਲੱਛਣ ਨਜ਼ਰ ਆ ਸਕਦੇ ਹਨ। ਇਸ ਵਿੱਚ ਉਲਟੀਆਂ, ਭੁੱਖ ਨਾ ਲੱਗਣਾ, ਚੱਕਰ ਆਉਣੇ ਵੀ ਸ਼ਾਮਲ ਹਨ।


ਸਰੀਰ ਦਾ ਰੰਗ ਪੈ ਸਕਦਾ ਹੈ ਪੀਲਾ


ਸੋਜ ਅਤੇ ਹੋਰ ਇਨਫੈਕਸ਼ਨਾਂ ਕਾਰਨ ਬਿਲੀਰੂਬਿਨ ਵੱਧਣਾ ਸ਼ੁਰੂ ਹੋ ਜਾਂਦਾ ਹੈ। ਇਸ ਨਾਲ ਪੀਲੀਆ ਹੋ ਜਾਂਦਾ ਹੈ। ਬਿਲੀਰੂਬਿਨ ਖੂਨ ਵਿੱਚ ਇੱਕ ਰਸਾਇਣ ਹੈ ਜੋ ਚਮੜੀ ਨੂੰ ਪੀਲਾ ਕਰ ਸਕਦਾ ਹੈ। ਇਸ ਨਾਲ ਅੱਖਾਂ ਅਤੇ ਚਮੜੀ ਪੀਲੀ ਦਿਖਾਈ ਦਿੰਦੀ ਹੈ। ਹੈਪੇਟਾਈਟਸ ਬੀ ਅਤੇ ਪੀਲੀਆ ਵਿੱਚ ਫਰਕ ਕਰਨ ਲਈ, ਤੁਹਾਨੂੰ ਆਪਣੇ ਆਪ ਦੀ ਜਾਂਚ ਅਤੇ ਇਲਾਜ ਕਰਵਾਉਣਾ ਚਾਹੀਦਾ ਹੈ।


ਇਹ ਵੀ ਪੜ੍ਹੋ: ਕਦੋਂ ਹੋਵੇਗੀ ਤੁਹਾਡੀ ਮੌਤ, ਇਹ ਇੱਕ ਟੈਸਟ ਕਰੇਗਾ ਖੁਲਾਸਾ, ਜਾਣੋ ਇਸ ਟੈਸਟ ਬਾਰੇ


ਭਾਰ ਘੱਟ ਹੋਣਾ ਅਤੇ ਪੇਟ ਵਿੱਚ ਦਰਦ ਹੋਣਾ


ਜੇਕਰ ਲੀਵਰ ਜ਼ਿਆਦਾ ਸੰਕਰਮਿਤ ਹੁੰਦਾ ਹੈ ਤਾਂ ਇਸ ਦਾ ਅਸਰ ਪੇਟ 'ਤੇ ਦਿਖਾਈ ਦੇਣ ਲੱਗਦਾ ਹੈ। ਭੁੱਖ ਨਾ ਲੱਗਣ ਕਾਰਨ ਭਾਰ ਤੇਜ਼ੀ ਨਾਲ ਘਟਣ ਲੱਗ ਜਾਂਦਾ ਹੈ। ਇਸ ਦੇ ਨਾਲ ਹੀ ਪੇਟ 'ਚ ਦਰਦ ਵੀ ਹੁੰਦਾ ਹੈ। ਲੀਵਰ ਨੂੰ ਦਬਾਉਣ 'ਤੇ ਵੀ ਦਰਦ ਮਹਿਸੂਸ ਹੁੰਦਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਲੱਛਣਾਂ ਨੂੰ ਦੇਖਦੇ ਹੋਏ ਤੁਰੰਤ ਚੈੱਕਅਪ ਕਰਵਾ ਕੇ ਇਲਾਜ ਕਰਵਾਉਣਾ ਜ਼ਰੂਰੀ ਹੈ।