ਇੱਕ ਰਿਸਰਚ ਦੱਸਦੀ ਹੈ ਕਿ ਸਾਨੂੰ ਸਰੀਰ ਤੋਂ ਅਜਿਹੇ ਕਈ ਸਿਗਨਲਸ ਮਿਲਦੇ ਹਨ, ਜੋ ਦੱਸਦੇ ਹਨ ਕਿ ਸਾਡੀ ਜਵਾਨੀ ਵਿੱਚ ਮੌਤ ਹੋ ਸਕਦੀ ਹੈ। ਉਮਰ ਵਧਣ ਦੇ ਨਾਲ-ਨਾਲ ਵਾਲਾਂ ਦਾ ਚਿੱਟਾ ਹੋਣਾ ਅਤੇ ਝੁਰੜੀਆਂ ਪੈਣ ਵਰਗੇ ਲੱਛਣ ਦਿਖਾਈ ਦਿੰਦੇ ਹਨ। ਇਨ੍ਹਾਂ ਨੂੰ ਦੇਖ ਕੇ ਅਸੀਂ ਆਸਾਨੀ ਨਾਲ ਕਿਸੇ ਦੀ ਉਮਰ ਦਾ ਅੰਦਾਜ਼ਾ ਲਗਾ ਸਕਦੇ ਹਾਂ। ਇਸੇ ਤਰ੍ਹਾਂ ਅਸੀਂ ਉਨ੍ਹਾਂ ਨਿਸ਼ਾਨੀਆਂ ਦੀ ਵੀ ਪਛਾਣ ਕਰ ਸਕਦੇ ਹਾਂ, ਜਿਨ੍ਹਾਂ ਦੁਆਰਾ ਇਹ ਜਾਣਿਆ ਜਾ ਸਕਦਾ ਹੈ ਕਿ ਸਾਡੀ ਮੌਤ ਜਵਾਨੀ ਵਿੱਚ ਹੋ ਸਕਦੀ ਹੈ।


ਜਰਨਲ ਆਫ਼ ਕੈਚੈਕਸੀਆ, ਸਰਕੋਪੇਨੀਆ ਅਤੇ ਮਾਸਪੇਸ਼ੀ ਵਿੱਚ ਪ੍ਰਕਾਸ਼ਿਤ ਖੋਜ ਦੇ ਅਨੁਸਾਰ, ਗ੍ਰਿਪ ਸਟ੍ਰੈਂਥ ਦੀ ਕਮੀ ਇੱਕ ਸ਼ੋਰਟ ਲਾਈਫ ਦਾ ਵਾਰਨਿੰਗ ਸਿਗਨਲ ਹੈ। ਅਮਰੀਕੀ ਰਿਸਰਚ ਨੇ ਪਾਇਆ ਕਿ ਗ੍ਰਿਪ ਸਟ੍ਰੈਂਥ ਵਾਲੇ ਲੋਕਾਂ ਨੇ 'ਡੀਐਨਏ ਮੈਥਾਈਲੇਸ਼ਨ ਏਜ ਐਕਸੀਲਿਰੇਸ਼ਨ' ਦਾ ਪ੍ਰਦਰਸ਼ਨ ਕੀਤਾ। ਜਿਸ ਦਾ ਮਤਲਬ ਹੈ ਕਿ ਉਹਨਾਂ ਨੇ ਗ੍ਰਿਪ ਸਟ੍ਰੈਂਥ ਵਾਲੇ ਲੋਕਾਂ ਦੀ ਤੁਲਨਾ ਵਿੱਚ ਤੇਜ਼ੀ ਨਾਲ ਉਮਰ ਵੱਧਣ ਦੇ ਸਿਗਨਲ ਦਿਖਾਏ ਹਨ। ਫੋਕਸ ਨਿਊਜ਼ ਦੀ ਰਿਪੋਰਟ ਮੁਤਾਬਕ ਇਸ ਅਧਿਐਨ ਦੇ ਮੁੱਖ ਲੇਖਕ ਡਾਕਟਰ ਮਾਰਕ ਪੀਟਰਸਨ ਨੇ ਕਿਹਾ ਕਿ ਉਨ੍ਹਾਂ ਨੇ ਕਮਜ਼ੋਰੀ ਅਤੇ ਤੇਜ਼ੀ ਨਾਲ ਬੁਢਾਪੇ ਵਿਚਕਾਰ ਲਿੰਕ ਲੱਭਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਨ੍ਹਾਂ ਨੂੰ ਉਮੀਦ ਨਹੀਂ ਸੀ ਕਿ ਇਨ੍ਹਾਂ ਦੋਵਾਂ ਵਿਚਾਲੇ ਲਿੰਕ ਇੰਨਾ ਮਜ਼ਬੂਤ ਨਿਕਲੇਗਾ।


ਗ੍ਰਿਪ ਟੈਸਟ ਕਰਨਾ ਕਿਉਂ ਜ਼ਰੂਰੀ ਹੈ?
ਉਨ੍ਹਾਂ ਕਿਹਾ ਕਿ ਅਸੀਂ ਨਵੀਂ ਟੈਗਲਾਈਨ ਦੀ ਵਰਤੋਂ ਕਰ ਰਹੇ ਹਾਂ ਕਿ ‘ਕਮਜ਼ੋਰੀ ਹੀ ਨਵੀਂ ਸਮੋਕਿੰਗ ਹੈ’। ਡਾ. ਮਾਰਕ ਨੇ ਕਿਹਾ ਕਿ ਫੰਕਸ਼ਨਲ ਸਟ੍ਰੈਂਥ ਦੀ ਜਾਂਚ ਕਰਨ ਲਈ, ਡਾਕਟਰ ਨੂੰ ਰੁਟੀਨ ਮੁਲਾਕਾਤ ਦੇ ਦੌਰਾਨ ਗ੍ਰਿਪ ਟੈਸਟ ਕਰਵਾਉਣਾ ਚਾਹੀਦਾ ਹੈ। ਗ੍ਰਿਪ ਸਟ੍ਰੈਂਥ ਦਾ ਸਬੰਧ ਪੂਰੇ ਸਰੀਰ ਦੀ ਤਾਕਤ ਦੇ ਨਾਲ ਹੈ। ਇਸ ਦਾ ਮਤਲਬ ਹੈ ਕਿ ਜੇਕਰ ਤੁਹਾਡੀ ਗ੍ਰਿਪ ਸਟ੍ਰੈਂਥ ਕਮਜ਼ੋਰ ਹੈ, ਤਾਂ ਇਹ ਪੂਰੇ ਸਰੀਰ ਨੂੰ ਪ੍ਰਭਾਵਿਤ ਕਰ ਸਕਦੀ ਹੈ। ਤੁਹਾਡੇ ਸਰੀਰ ਦੇ ਹੋਰ ਅੰਗਾਂ ਦੇ ਕਮਜ਼ੋਰ ਹੋਣ ਦੀ ਸੰਭਾਵਨਾ ਵੀ ਵੱਧ ਸਕਦੀ ਹੈ। 


ਇਹ ਵੀ ਪੜ੍ਹੋ: Hug Day: ਜੱਫੀ ਪਾਉਣ ਨਾਲ ਤੁਸੀਂ ਨਾ ਸਿਰਫ਼ ਆਪਣੇ ਪਿਆਰ ਨੂੰ ਮਜ਼ਬੂਤ ​​ਕਰਦੇ ਹੋ, ਸਗੋਂ ਇਨ੍ਹਾਂ ਬਿਮਾਰੀਆਂ ਤੋਂ ਵੀ ਛੁਟਕਾਰਾ ਪਾਉਂਦੇ ਹੋ


ਕਮਜ਼ੋਰ ਗ੍ਰਿਪ ਸਟ੍ਰੈਂਥ ਵਾਲਿਆਂ ਵਾਲੇ ਲੋਕਾਂ ਇਨ੍ਹਾਂ ਬਿਮਾਰੀਆਂ ਦਾ ਖਤਰਾ!


ਜੇਕਰ ਕਿਸੇ ਦੀ ਗ੍ਰਿਪ ਸਟ੍ਰੈਂਥ ਕਮਜ਼ੋਰ ਹੈ, ਤਾਂ ਇਹ ਇੱਕ ਵਾਰਨਿੰਗ ਸਿਗਨਲ ਹੈ ਕਿ ਉਹਨਾਂ ਨੂੰ ਉਮਰ-ਸਬੰਧਤ ਪੁਰਾਣੀਆਂ ਬਿਮਾਰੀਆਂ ਦਾ ਵਧੇਰੇ ਖ਼ਤਰਾ ਹੈ। ਉਮਰ-ਸਬੰਧਤ ਬਿਮਾਰੀਆਂ ਵਿੱਚ ਦਿਮਾਗੀ ਕਮਜ਼ੋਰੀ, ਦਿਲ ਦੀ ਬਿਮਾਰੀ ਅਤੇ ਸ਼ੂਗਰ ਸ਼ਾਮਲ ਹਨ। ਰਿਪੋਰਟ ਮੁਤਾਬਕ ਜੇਕਰ ਤੁਸੀਂ ਕਿਸੇ ਚੀਜ਼ ਨੂੰ ਫੜ ਕੇ ਕਮਜ਼ੋਰ ਮਹਿਸੂਸ ਕਰ ਰਹੇ ਹੋ ਜਾਂ ਤੁਸੀਂ ਉਸ ਚੀਜ਼ ਨੂੰ ਠੀਕ ਤਰ੍ਹਾਂ ਨਾਲ ਨਹੀਂ ਫੜ ਪਾ ਰਹੇ ਹੋ ਤਾਂ ਤੁਹਾਨੂੰ ਡਾਕਟਰ ਕੋਲ ਜਾ ਕੇ ਜ਼ਰੂਰੀ ਟੈਸਟ ਕਰਵਾਉਣੇ ਚਾਹੀਦੇ ਹਨ।


ਤੁਹਾਨੂੰ ਕਿਵੇਂ ਰੱਖਣਾ ਚਾਹੀਦਾ ਆਪਣਾ ਖਿਆਲ?


ਗ੍ਰਿਪ ਸਟ੍ਰੈਂਥ ਵਿੱਚ ਸੁਧਾਰਨਾ ਇਸ ਸਮੱਸਿਆ ਦਾ ਹੱਲ ਨਹੀਂ ਹੈ। ਸਗੋਂ ਇਸ ਦਾ ਹੱਲ ਇਹ ਹੈ ਕਿ ਜ਼ਿੰਦਗੀ ਵਿਚ ਉਨ੍ਹਾਂ ਸਾਰੀਆਂ ਚੀਜ਼ਾਂ ਨੂੰ ਸ਼ਾਮਲ ਕੀਤਾ ਜਾਵੇ, ਜੋ ਸਰੀਰ ਦੀ ਮਜ਼ਬੂਤੀ ਲਈ ਜ਼ਰੂਰੀ ਹਨ, ਜਿਵੇਂ ਕਿ ਸੰਤੁਲਿਤ ਭੋਜਨ ਖਾਣਾ, ਸ਼ਰਾਬ ਤੋਂ ਬਚਣਾ ਅਤੇ ਰੋਜ਼ਾਨਾ ਸਰੀਰਕ ਗਤੀਵਿਧੀਆਂ ਕਰਨਾ।


ਇਹ ਵੀ ਪੜ੍ਹੋ: ਜੇਕਰ ਤੁਸੀਂ ਵੀ ਪੀਰੀਅਡਸ ਲੇਟ ਹੋਣ ਦੀ ਦਵਾਈ ਲੈਂਦੇ ਹੋ, ਤਾਂ ਰੁੱਕ ਜਾਓ, ਹੋ ਸਕਦੀ ਇਹ ਖਤਰਨਾਕ ਬਿਮਾਰੀ