ਲੰਡਨ: ਇੱਕ ਵਿਸ਼ਵ ਅਨੁਮਾਨ ਮੁਤਾਬਿਕ ਦੁਨੀਆ 'ਚ 2025 ਤੱਕ 9.1 ਕਰੋੜ ਮੋਟੇ ਵਿਅਕਤੀਆਂ ਸਣੇ ਪੰਜ ਤੋਂ ਲੈ ਕੇ 17 ਸਾਲ ਤੱਕ ਦੀ ਉਮਰ ਦੇ ਘੱਟ ਤੋਂ ਘੱਟ 26.8 ਕਰੋੜ ਬੱਚੇ ਮੋਟਾਪੇ ਨਾਲ ਗ੍ਰਸਤ ਹੋ ਸਕਦੇ ਹਨ।
ਇਸ ਸਾਲ 11 ਅਕਤੂਬਰ ਨੂੰ ਆਯੋਜਿਤ ਹੋ ਰਹੇ 'ਵਿਸ਼ਵ ਮੋਟਾਪਾ ਦਿਵਸ' ਦੇ ਮੌਕੇ 'ਤੇ ਬ੍ਰਿਟੇਨ 'ਚ 'ਵਰਲਡ ਓਬੇਸਿਟੀ ਫੈਡਰੇਸ਼ਨ' ਦੇ ਖੋਜਕਾਰਾਂ ਨੇ ਅੰਕੜਾ ਜਾਰੀ ਕੀਤਾ ਹੈ, ਜਿਸ 'ਚ ਦੱਸਿਆ ਗਿਆ ਹੈ ਕਿ ਬੱਚਿਆਂ 'ਚ ਮੋਟਾਪੇ ਸੰਬੰਧੀ ਹਾਲਤਾਂ 'ਚ ਵਾਧਾ ਹੋਵੇਗਾ।
ਖੋਜਕਾਰਾਂ ਮੁਤਾਬਿਕ 2025 'ਚ 1.2 ਕਰੋੜ ਬੱਚਿਆਂ 'ਚ ਗਲੁਕੋਜ ਲੈਣ ਦੀ ਸਮਰੱਥਾ ਪ੍ਰਭਾਵਿਤ ਹੋਵੇਗੀ, 40 ਲੱਖ 'ਚ ਟਾਈਪ 2 ਸ਼ੂਗਰ ਦੀ ਸ਼ਿਕਾਇਤ ਹੋਵੇਗੀ, 2.7 ਲੱਖ ਨੂੰ ਹਾਈਪਰ ਟੈਨਸ਼ਨ ਅਤੇ 3.8 ਕਰੋੜ ਨੂੰ ਜਿਗਰ 'ਚ ਚਰਬੀ ਦੀ ਸ਼ਿਕਾਇਤ ਹੋਵੇਗੀ।