ਸਟਾਕਹੋਮ : ਕੋਲਡ ਡਰਿੰਕ, ਚਾਕਲੇਟ, ਆਈਸਯੀਮ, ਕੇਕ ਆਦਿ 'ਚ ਮਿਲੀ ਖੰਡ ਵੀ ਹਾਰਟ ਦੌਰੇ ਦਾ ਖ਼ਤਰਾ ਵਧਾ ਦਿੰਦੀ ਹੈ। ਇਹ ਗੱਲ ਸਵੀਡਨ ਦੀ ਲੁੰਡ ਯੂਨੀਵਰਸਿਟੀ ਦੀ ਪ੍ਰੋਫੈਸਰ ਏਮਿਲੀ ਸੋਨੇਸਟਿਡ ਦੀ ਖੋਜ 'ਚ ਸਾਹਮਣੇ ਆਈ ਹੈ।
ਉਨ੍ਹਾਂ ਪਾਇਆ ਕਿ ਦਿਲ ਸਬੰਧੀ ਬਿਮਾਰੀਆਂ ਲਈ ਬੇਤਰਤੀਬ ਜੀਵਨ ਸ਼ੈਲੀ, ਸਿਗਰਟਨੋਸ਼ੀ ਤੇ ਸ਼ਰਾਬ ਦੀ ਵਰਤੋਂ ਦੇ ਇਲਾਵਾ ਖੰਡ ਦੀ ਜ਼ਿਆਦਾ ਵਰਤੋਂ ਵੀ ਖ਼ਤਰਨਾਕ ਹੈ। ਇਸ ਨਾਲ ਹੋਰ ਬਿਮਾਰੀਆਂ ਨਾਲ ਹੀ ਦਿਲ ਦੀ ਬਿਮਾਰੀ ਹੋਣ ਦਾ ਖ਼ਤਰਾ ਵੀ ਵੱਧ ਜਾਂਦਾ ਹੈ।