ਚੰਡੀਗੜ੍ਹ: ਮਨੁੱਖੀ ਸਰੀਰ 'ਚ ਕੋਲੇਸਟ੍ਰੌਲ ਦੀ ਮਾਤਰਾ ਨੂੰ ਲੈ ਕੇ ਡੈਨਮਾਰਕ ਦੇ ਵਿਗਿਆਨੀਆਂ ਨੇ ਹੈਰਾਨ ਕਰਨ ਵਾਲਾ ਤੱਥ ਸਾਹਮਣੇ ਰੱਖਿਆ ਹੈ। ਗੁੱਡ ਕੋਲੇਸਟ੍ਰੌਲ ਜਾਂ ਹਾਈ ਡੈਂਸਿਟੀ ਲਿਪੋਪ੍ਰੋਟੀਨ (ਐਚਡੀਐਲ) ਨੂੰ ਸਿਹਤ ਲਈ ਗੁਣਕਾਰੀ ਮੰਨਿਆ ਜਾਂਦਾ ਹੈ। ਡਾਕਟਰਾਂ ਦੀ ਮੰਨੀਏ ਤਾਂ ਸਰੀਰ 'ਚ ਇਸ ਦੀ ਜ਼ਿਆਦਾ ਮਾਤਰਾ ਚੰਗੀ ਸਿਹਤ ਦੀ ਨਿਸ਼ਾਨੀ ਹੈ ਪਰ ਡੈਨਮਾਰਕ ਦੇ ਖੋਜਕਰਤਾਵਾਂ ਦੀ ਰਾਏ ਇਸ ਤੋਂ ਬਿਲਕੁਲ ਵੱਖ ਹੈ।



ਉਨ੍ਹਾਂ ਦੀ ਤਾਜ਼ਾ ਖੋਜ 'ਚ ਪਤਾ ਲੱਗਾ ਹੈ ਕਿ ਗੁੱਡ ਕੋਲੇਸਟ੍ਰੌਲ ਦੀ ਲੋੜ ਤੋਂ ਜ਼ਿਆਦਾ ਮਾਤਰਾ ਸਿਹਤ ਲਈ ਨੁਕਸਾਨਦਾਇਕ ਹੈ। ਇਸ ਨਾਲ ਜਾਨ ਵੀ ਜਾ ਸਕਦੀ ਹੈ। ਖੋਜ 'ਚ 1.16 ਲੱਖ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ।



ਖੋਜਕਰਤਾਵਾਂ ਨੇ ਕਿਹਾ ਕਿ ਸਾਧਾਰਨ ਦੇ ਮੁਕਾਬਲੇ ਗੁੱਡ ਕੋਲੇਸਟ੍ਰੌਲ ਦੀ ਜ਼ਿਆਦਾ ਮਾਤਰਾ ਵਾਲੇ ਮਰਦਾਂ 'ਚ ਮੌਤ ਦਰ 106 ਫ਼ੀਸਦੀ ਤਕ ਜ਼ਿਆਦਾ ਪਾਈ ਗਈ ਹੈ। ਉੱਥੇ ਔਰਤਾਂ 'ਚ ਇਹ ਅੰਕੜਾ 68 ਫ਼ੀਸਦੀ ਹੈ। ਇਸੇ ਤਰ੍ਹਾਂ ਐਚਡੀਐਲ ਦੀ ਘੱਟ ਮਾਤਰਾ ਨੂੰ ਵੀ ਜਾਨਲੇਵਾ ਦੱਸਿਆ ਗਿਆ ਹੈ।