ਨਵੀਂ ਦਿੱਲੀ: ਸਾਰੇ 2018 ਦਾ ਸਵਾਗਤ ਕਰਨ ਲਈ ਤਿਆਰ ਹਨ ਤੇ ਆਉਣ ਵਾਲੇ ਸਾਲ ਵਿੱਚ ਹਰ ਕੋਈ ਆਪਣੀ ਬਿਹਤਰੀ ਲਈ ਪ੍ਰਣ ਲੈਂਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਸਿਹਤਮੰਦ ਆਦਤਾਂ ਦੇ ਬਾਰੇ ਦੱਸ ਰਹੇ ਹਾਂ ਜਿਨ੍ਹਾਂ ਨੂੰ ਤੁਸੀਂ ਆਪਣੇ ਜੀਵਨ ਵਿੱਚ ਅਪਣਾ ਸਕਦੇ ਹੋ।
- 1. ਆਪਣੇ ਆਪ ਨਾਲ ਵਾਅਦਾ ਕਰੋ ਕਿ ਤੁਸੀਂ ਹਰ ਦਿਨ ਘੱਟ ਤੋਂ ਘੱਟ 40 ਮਿੰਟ ਕਸਰਤ ਕਰੋਗੇ। ਤੁਹਾਨੂੰ ਇੱਕੋ ਵਾਂਗ ਹੀ ਹਰ ਦਿਨ ਦਾ ਪਾਲਣ ਕਰਨ ਦੀ ਜ਼ਰੂਰਤ ਹੈ, ਬਸ ਇਹ ਤੈਅ ਕਰੋ ਕਿ ਤੁਸੀਂ ਹਰ ਦਿਨ ਕੰਮ ਕਰੋ। ਯੋਗ ਜਾਂ ਮੌਜ-ਮਸਤੀ ਭਰਿਆ ਡਾਂਸ ਜਿੱਦਾਂ ਕਿ ਸਾਲਸਾ, ਜ਼ੁੰਬਾ ਕਰਨਾ ਨਵੇਂ ਸਾਲ ਦੇ ਸੰਕਲਪ ਨੂੰ ਪੂਰਾ ਕਰਨ ਦਾ ਇੱਕ ਸ਼ਾਨਦਾਰ ਤਰੀਕਾ ਹੋ ਸਕਦਾ ਹੈ। ਕਸਰਤ ਕਰਨਾ ਰੋਮਾਂਚਕ ਹੋਣਾ ਚਾਹੀਦਾ ਹੈ ਕੁਝ ਅਜਿਹਾ ਜਿਸ ਨੂੰ ਤੁਸੀਂ ਨਿਯਮਿਤ ਰੂਪ ਨਾਲ ਕਰਨ ਦੀ ਉਮੀਦ ਰੱਖਦੇ ਹੋ।
- 2. ਭਰਪੂਰ ਨੀਂਦ ਤੁਹਾਡੇ ਦਿਲ ਤੇ ਖੂਨ ਦੀਆਂ ਨਾੜੀਆਂ ਨੂੰ ਠੀਕ ਕਰਨ ਤੇ ਉਨ੍ਹਾਂ ਨੂੰ ਸੁਧਾਰਨ ਲਈ ਜ਼ਰੂਰੀ ਹੈ। ਨਿਰੰਤਰ ਸੌਣ ਦੀ ਕਮੀ ਕਰਕੇ ਵੱਖ-ਵੱਖ ਸਿਹਤ ਸਬੰਧੀ ਸਮੱਸਿਆਵਾਂ ਸਾਹਮਣੇ ਆਉਂਦੀਆਂ ਹਨ ਜੋ ਹਾਰਟ ਤੇ ਕਿਡਨੀ ਨੂੰ ਪ੍ਰਭਾਵਿਤ ਕਰਦੀਆਂ ਹਨ। ਇਸ ਦੇ ਨਾਲ ਹੀ ਹਾਈ ਬੱਲਡ ਪ੍ਰੈਸ਼ਰ, ਡਾਇਬਟੀਜ਼ ਤੇ ਸਟ੍ਰੋਕ ਵਰਗੀਆਂ ਬਿਮਾਰੀਆਂ ਦਾ ਖਤਰਾ ਵਧਾਉਂਦੀਆਂ ਹਨ।
- 3. ਇਸ ਸਾਲ ਸਿਹਤ ਸਬੰਧੀ ਸਮੱਸਿਆ ਨਾਲ ਪ੍ਰੇਸ਼ਾਨ ਹੋਣ ਦੀ ਥਾਂ ਆਯੁਰਵੇਦ ਦਾ ਸਹਾਰਾ ਲਵੋ। ਇਹ ਹਿਊਮਨ ਸਿਸਟਮ ਵੀ ਵਧਾਉਂਦਾ ਹੈ। ਇਹ ਸਾਹ ਨਾਲ ਸਬੰਧੀ ਸਮੱਸਿਆਵਾਂ ਨਾਲ ਲੜਨ ਵਿੱਚ ਸਹਾਇਕ ਹੁੰਦਾ ਹੈ। ਇਸ ਦੇ ਨਾਲ ਹੀ ਸਿਹਤਮੰਦ ਰਹਿਣ ਵਿੱਚ ਤੁਹਾਡੀ ਮਦਦ ਕਰਦਾ ਹੈ।
- 4. ਜੇਕਰ ਤੁਸੀਂ ਡਾਕਟਰ ਤੋਂ ਦੂਰ ਰਹਿਣਾ ਚਾਹੁੰਦੇ ਹੋ ਤਾਂ ਇੱਕ ਦਿਨ ਵਿੱਚ 8 ਗਲਾਸ ਪਾਣੀ ਪੀਣਾ ਅਜਿਹਾ ਕਰਨ ਦਾ ਤਰੀਕਾ ਹੈ। ਇਹ ਤੁਹਾਡੇ ਸ਼ਰੀਰ ਨੂੰ ਚੰਗੀ ਤਰਾਂ ਨਾਲ ਕੰਮ ਕਰਨ ਲਈ ਜ਼ਰੂਰੀ ਹੈ। ਇਸ ਦੇ ਨਾਲ ਹੀ ਵਜ਼ਨ ਘਟਾਉਣ, ਪਾਚਨ, ਸੁੰਦਰ ਚਮੜੀ ਤੇ ਵਾਲਾਂ ਨੂੰ ਸੁੰਦਰ ਬਣਾਉਣ ਵਿੱਚ ਮਦਦ ਕਰਦਾ ਹੈ।