ਕੈਂਸਰ ਦੇ ਖ਼ਾਤਮੇ ਲਈ ਖੋਜਿਆ ਨਵਾਂ ਰਾਹ..
ਏਬੀਪੀ ਸਾਂਝਾ | 28 Nov 2016 05:32 PM (IST)
ਲੰਡਨ : ਕੈਂਸਰ ਨੂੰ ਖ਼ਤਮ ਕਰਨ ਲਈ ਦਿਸ਼ਾ 'ਚ ਉਮੀਦ ਦੀ ਨਵੀਂ ਆਸ ਦਿਸੀ ਹੈ। ਖੋਜਾਰਥੀਆਂ ਨੇ ਕੋਸ਼ਿਕਾਵਾਂ 'ਚ ਖਾਸ ਜੈਨੇਟਿਕ ਸਰਕਟ ਵਿਕਸਿਤ ਕੀਤਾ ਹੈ। ਇਸ ਦੀ ਮਦਦ ਨਾਲ ਕੋਸ਼ਿਕਾਵਾਂ ਅਜਿਹੇ ਅਣੁ ਮੁਕਤ ਕਰਦੀ ਹੈ, ਜੋ ਕੈਂਸਰ ਕੋਸ਼ਿਕਾਵਾਂ ਦੇ ਵਿਕਾਸ ਨੂੰ ਰੋਕਦੀ ਹੈ ਅਤੇ ਉਨ੍ਹਾਂ ਨੂੰ ਖ਼ਤਮ ਕਰਦੇ ਹਨ। ਖੋਜਾਰਥੀਆਂ ਨੇ ਦੱਸਿਆ ਕਿ ਇਹ ਜੈਨੇਟਿਕ ਸਰਕਟ ਕੋਸ਼ਿਕਾਵਾਂ ਨੂੰ ਇਕ ਖਾਸ ਪਦਾਰਥ ਮੁਕਤ ਕਰਨ 'ਚ ਸਹਾਇਤਾ ਕਰਦਾ ਹੈ। ਇਹ ਪਦਾਰਥ ਕੈਂਸਰ ਕੋਸ਼ਿਕਾਵਾਂ ਦੇ ਵਿਕਾਸ ਲਈ ਜ਼ਰੂਰੀ ਪ੍ਰੋਟੀਨ ਦੇ ਉਤਪਾਦਨ ਨੂੰ ਰੋਕ ਦਿੰਦਾ ਹੈ। ਬਰਤਾਨੀਆ ਦੀ ਯੂਨੀਵਰਸਿਟੀ ਆਫ ਸਾਊਥੈਪਟਨ ਦੇ ਪ੍ਰੋਫੈਸਰ ਅਲੀ ਤਵਾਸੋਲੀ ਨੇ ਕਿਹਾ ਕਿ ਅਸੀਂ ਸਰੀਰ ਦੀਆਂ ਕੋਸ਼ਿਕਾਵਾਂ ਨੂੰ ਹੀ ਕੈਂਸਰ ਨਾਲ ਲੜਨ ਦੀ ਤਾਕਤ ਦੇ ਦਿੱਤੀ ਹੈ। ਤਾਜ਼ਾ ਖੋਜ ਦੀ ਸਫਲਤਾ ਨੇ ਇਸ ਦਿਸ਼ਾ 'ਚ ਵੱਡੇ ਪੱਧਰ 'ਤੇ ਰਾਹ ਖੋਲ੍ਹ ਦਿੱਤੇ ਹਨ। ਅਸੀਂ ਸਰੀਰ 'ਚ ਹੀ ਅਜਿਹੀ ਰੱਖਿਅਕ ਕੋਸ਼ਿਕਾਵਾਂ ਵਿਕਸਿਤ ਕਰ ਸਕਦੇ ਹਨ, ਜੋ ਕੈਂਸਰ ਨੂੰ ਖਤਮ ਕਰਨ 'ਚ ਸਮਰੱਥ ਹੋਵੇਗੀ।