ਚੰਡੀਗੜ੍ਹ: ਪਿੱਠ ਦਰਦ ਦੀ ਸਮੱਸਿਆ ਆਮ ਹੋ ਚੁੱਕੀ ਹੈ। ਇਹ ਦਰਦ ਕਈ ਘੰਟੇ ਲਗਾਤਾਰ ਕੁਰਸੀ ‘ਤੇ ਬੈਠਣ ਨਾਲ ਜਾਂ ਟੇਢੇ ਸੌਣ ਨਾਲ ਹੁੰਦੀ ਹੈ। ਬਜ਼ੁਰਗਾਂ ਨੂੰ ਇਸ ਸਮੱਸਿਆ ਦਾ ਜ਼ਿਆਦਾ ਸਾਹਮਣਾ ਕਰਨਾ ਪੈਂਦਾ ਹੈ। ਤੁਸੀਂ ਇਨ੍ਹਾਂ ਤਰੀਕਿਆਂ ਨਾਲ ਦਰਦ ਨੂੰ ਘੱਟ ਕਰ ਸਕਦੇ ਹੋ। ਆਓ ਜਾਣਦੇ ਹਾਂ ਇਨ੍ਹਾਂ ਤਰੀਕਿਆਂ ਬਾਰੇ।


1.ਕਸਰਤ-ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਕਈ ਆਸਣ ਹਨ ਪਰ ਕਿਸੇ ਦੀ ਦੇਖ-ਰੇਖ ਕਸਰਤ ਕਰਨੀ ਬਹੁਤ ਹੀ ਜ਼ਰੂਰੀ ਹੈ। ਇਸ ਨਾਲ ਮਾਸਪੇਸ਼ੀਆਂ ਕ੍ਰਿਆਸ਼ੀਲ ਰਹਿਣਗੀਆਂ ਤੇ ਖੂਨ ਦੇ ਜੰਮਣ ਤੋਂ ਛੁਟਕਾਰਾ ਮਿਲ ਜਾਵੇਗਾ।


2.ਦੁੱਧ-ਆਪਣੇ ਭੋਜਨ ‘ਚ ਕੈਲਸ਼ੀਅਮ ਤੇ ਵਿਟਾਮਿਨ ਡੀ ਦੀ ਮਾਤਰਾ ਵਧਾਓ। ਵਿਟਾਮਿਨ ਡੀ ਹੱਡੀਆਂ ਲਈ ਬਹੁਤ ਹੀ ਜ਼ਰੂਰੀ ਹੁੰਦਾ ਹੈ। ਇਸ ਲਈ ਤੁਸੀਂ ਦੁੱਧ, ਪਨੀਰ ਜਾਂ ਮੱਛੀ ਦਾ ਵੀ ਇਸਤੇਮਾਲ ਵੱਧ ਤੋਂ ਵੱਧ ਕਰੋ।


3.ਸਮੇਂ ‘ਤੇ ਸੌਣਾ-ਰੋਜ਼ ਠੀਕ ਸਮੇਂ ‘ਤੇ ਹੀ ਸੌਣਾ ਚਾਹੀਦਾ ਹੈ ਤੇ ਹਮੇਸ਼ਾ ਸਿੱਧੇ ਜਾਂ ਸਹੀ ਅਕਾਰ ‘ਚ ਸੌਣਾ ਚਾਹੀਦਾ ਹੈ। ਟੇਢੇ-ਮੇਢੇ ਸੌਣ ਨਾਲ ਹੀ ਸਰੀਰ ਸ਼ਿਕਾਇਤ ਕਰਦਾ ਹੈ ਤੇ ਕਿਸੇ ਵੀ ਤਰ੍ਹਾਂ ਦੇ ਦਰਦ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਨਾਲ ਤੁਸੀਂ ਪਿੱਠ ਦਰਦ ਤੇ ਮੋਢੇ ਦਰਦ ਤੋਂ ਬਚ ਸਕਦੇ ਹੋ।


4.ਵਜ਼ਨ-ਜੇਕਰ ਤੁਹਾਡਾ ਭਾਰ ਜ਼ਰੂਰਤ ਤੋਂ ਜ਼ਿਆਦਾ ਹੈ ਤਾਂ ਤੁਹਾਨੂੰ ਇਸ ‘ਤੇ ਕੰਟਰੋਲ ਪਾਉਣਾ ਚਾਹੀਦਾ ਹੈ। ਜ਼ਿਆਦਾ ਭਾਰ ਪਿੱਠ ਦਰਦ ਦਾ ਕਾਰਨ ਬਣਦਾ ਹੈ।


5.ਸਿਗਰੇਟ ਪੀਣਾ-ਸਿਗਰੇਟ ਪੀਣ ਨਾਲ ਖੂਨ ਦੀ ਨਾਲੀਆਂ ਜਾਮ ਹੋ ਜਾਂਦੀਆਂ ਹਨ। ਇਸ ਲਈ ਸਿਗਰੇਟ ਸਿਹਤ ਲਈ ਹਾਨੀਕਾਰਕ ਹੁੰਦੀ ਹੈ।


6.ਬੈਠਣ ਦੀ ਜਗ੍ਹਾ-ਬੈਠਣ ਦੀ ਜਗ੍ਹਾ ਤੇ ਕੁਰਸੀ ਵਧੀਆ ਕਿਸਮ ਦੀ ਹੋਣੀ ਚਾਹੀਦੀ ਹੈ। ਸਹੀ ਤਰੀਕੇ ਨਾਲ ਬੈਠਣਾ ਚਾਹੀਦਾ ਹੈ। ਇਸ ਨਾਲ ਪਿੱਠ ਦਰਦਾ ਘੱਟ ਹੁੰਦਾ ਹੈ। ਸਿੱਧੇ ਪਿੱਠ ‘ਤੇ ਭਾਰ ਪਾਉਣ ਵਾਲੇ ਅਕਾਰ ‘ਚ ਨਾ ਬੈਠੋ।


7.ਭਾਰਾ ਸਮਾਨ ਚੁੱਕਣਾ- ਕੋਈ ਵੀ ਭਾਰੀ ਚੀਜ਼ ਚੁੱਕਦੇ ਸਮੇਂ ਧਿਆਨ ਰੱਖਣਾ ਚਾਹੀਦਾ ਹੈ ਤੇ ਕਦੀ ਆਪਣੀ ਹਿੰਮਤ ਤੋਂ ਜ਼ਿਆਦਾ ਭਾਰ ਨਾ ਚੁੱਕੋ।


8.ਉੱਚੀ ਹੀਲ-ਉੱਚੀ ਹੀਲ ਦਾ ਇਸਤੇਮਾਲ ਘੱਟ ਕਰਨਾ ਚਾਹੀਦਾ ਹੈ। ਇੱਕ ਇੰਚ ਤੋਂ ਜ਼ਿਆਦਾ ਹੀਲ ਨਹੀਂ ਹੋਣੀ ਚਾਹੀਦੀ।


9.ਤੰਗ ਜ਼ੀਨਸ-ਤੰਗ ਜ਼ੀਨਸ ਨਾਲ ਸਰੀਰ ਦੀ ਲਚਕੀਲਾਪਨ ਘੱਟ ਹੁੰਦਾ ਜਾਂਦਾ ਹੈ। ਇਸ ਲਈ ਟਾਈਟ ਜ਼ੀਨਸ ਘੱਟ ਪਾਓ।


10.ਹੈਂਡਬੈਗ-ਹੈਂਡਬੈਗ ਦਾ ਭਾਰ ਜ਼ਿਆਦਾ ਨਹੀਂ ਹੋਣਾ ਚਾਹੀਦਾ, ਸਰੀਰ ਦੇ ਇੱਕ ਪਾਸੇ ਜ਼ਿਆਦਾ ਭਾਰ, ਸਰੀਰ ਦੇ ਪੱਧਰ ‘ਚ ਫ਼ਰਕ ਪਾਉਂਦਾ ਹੈ ਜੋ ਕੇ ਸਰੀਰ ‘ਚ ਕਿਤੇ ਨਾਲ ਕਿਤੇ ਦਰਦ ਦਾ ਕਾਰਨ ਬਣਦੇ ਹਨ। ਇਸੇ ਕਾਰਣ ਹੀ ਥਕਾਵਟ ਅਤੇ ਰੀੜ ਦੀ ਹੱਡੀਆਂ ‘ਤੇ ਫ਼ਰਕ ਪੈਂਦਾ ਹੈ।



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904