ਚੰਡੀਗੜ੍ਹ: ਮਨੁੱਖੀ ਸਰੀਰ ਲਈ ਪ੍ਰੋਟੀਨ ਦੇ ਫਾਇਦੇ ਪਹਿਲਾਂ ਹੀ ਸਾਬਿਤ ਹੋ ਚੁੱਕੇ ਹਨ। ਕੈਨੇਡੀ ਸ਼ੋਧਕਰਤਾਵਾਂ ਨੇ ਇਸ ਦੇ ਲਗਾਤਾਰ ਸੇਵਨ ਨਾਲ ਹੋਣ ਵਾਲੇ ਇਕ ਹੋਰ ਫਾਇਦੇ ਦਾ ਪਤਾ ਲਗਾਇਆ ਹੈ। ਮੈਕਗਿਲ ਯੂਨੀਵਰਸਿਟੀ ਦੇ ਮਾਹਿਰਾਂ ਮੁਤਾਬਿਕ ਸਵੇਰ ਦਾ ਨਾਸ਼ਤਾ ਤੇ ਦੁਪਹਿਰ ਤੇ ਰਾਤ ਦੇ ਭੋਜਨ 'ਚ ਲੋੜੀਂਦੀ ਮਾਤਰਾ 'ਚ ਪ੍ਰੋਟੀਨ ਲੈਣ ਨਾਲ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ।

ਇਹ ਖ਼ਾਸ ਕਰਕੇ ਬਜ਼ੁਰਗਾਂ ਲਈ ਫਾਇਦੇਮੰਦ ਹੈ। ਵਧਦੀ ਉਮਰ ਨਾਲ ਮਾਸਪੇਸ਼ੀਆਂ ਦਾ ਕਮਜ਼ੋਰ ਹੋਣਾ ਆਮ ਗੱਲ ਹੈ ਪਰ ਕਈ ਵਾਰ ਮਾਸਪੇਸ਼ੀਆਂ ਬੇਹੱਦ ਕਮਜ਼ੋਰ ਹੋ ਜਾਂਦੀਆਂ ਹਨ, ਜਿਸ ਨਾਲ ਸਰੀਰ ਦੀ ਕਾਰਜ ਪ੍ਰਣਾਲੀ 'ਤੇ ਬੁਰਾ ਅਸਰ ਪੈਂਦਾ ਹੈ।

ਸੋਧਕਰਤਾਵਾਂ ਨੇ ਆਪਣੇ ਅਧਿਐਨ 'ਚ 67 ਤੇ ਉਸ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਸ਼ਾਮਿਲ ਕੀਤਾ ਸੀ। ਇਸ 'ਚ ਪ੍ਰੋਟੀਨ ਦਾ ਸੇਵਨ ਤੇ ਉਸ ਦੇ ਡਿਸਟ੍ਰੀਬਿਊਸ਼ਨ ਬਾਰੇ ਪਤਾ ਲਗਾਇਆ ਗਿਆ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਦੀ ਮਦਦ ਨਾਲ ਵਧਦੀ ਉਮਰ 'ਚ ਸਿਹਤ ਨੂੰ ਬਿਹਤਰ ਬਣਾਈ ਰੱਖਣ 'ਚ ਮਦਦ ਮਿਲੇਗੀ।