ਚੰਡੀਗੜ੍ਹ: ਚਾਹ ਪੀਣ ਲਈ ਇਨ੍ਹੀਂ ਦਿਨੀਂ ਡਿਸਪੋਜ਼ਲ ਜਾਂ ਥਰਮਾਕੋਲ ਦੀ ਬਹੁਤ ਜ਼ਿਆਦਾ ਵਰਤੋਂ ਕੀਤੀ ਜਾ ਰਹੀ ਹੈ। ਦੁਕਾਨਾਂ ਤੋਂ ਇਲਾਵਾ ਕਈ ਲੋਕ ਆਪਣੇ ਘਰਾਂ ਵਿੱਚ ਡਿਸਪੋਜ਼ੇਬਲ ਕੱਪ ਵੀ ਵਰਤਦੇ ਹਨ। ਇਸ ਦੀ ਵਰਤੋਂ ਕਰਨਾ ਆਸਾਨ ਹੈ ਪਰ ਰੋਜ਼ਾਨਾ ਨਿਪਟਾਰਾ ਵੀ ਤੁਹਾਡੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ।


ਇਨ੍ਹਾਂ ਪੌਲੀ-ਸਟਾਇਰੀਨ ਡਿਸਪੋਸੇਬਲਜ਼ 'ਚ ਗਰਮ ਚਾਹ ਪੀਣ ਤੋਂ ਬਾਅਦ ਇਸ ਦੇ ਕੁਝ ਤੱਤ ਚਾਹ 'ਚ ਮਿਲ ਕੇ ਪੇਟ ਦੇ ਅੰਦਰ ਚਲੇ ਜਾਂਦੇ ਹਨ। ਇਸ ਵਿਚ ਕੈਂਸਰ ਹੋਣ ਦੀ ਵੀ ਸੰਭਾਵਨਾ ਹੁੰਦੀ ਹੈ। ਇਸ ਦੇ ਨਾਲ ਹੀ ਥਕਾਵਟ, ਇਕਾਗਰਤਾ ਦੀ ਕਮੀ, ਹਾਰਮੋਨਸ 'ਚ ਅਸੰਤੁਲਨ ਆਦਿ ਕਈ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਸਭ ਤੋਂ ਇਲਾਵਾ ਇਨ੍ਹਾਂ ਕੱਪਾਂ ਦੀ ਵਰਤੋਂ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ, ਜਿਸ ਬਾਰੇ ਅਸੀਂ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ।


– ਗਲਾਸ ਆਪਸ ਵਿੱਚ ਚਿਪਕੇ ਨਾਂ ਇਸ ਲਈ ਮਸ਼ੀਨ ਦੁਆਰਾ ਇਹਨਾਂ ਵਿੱਚ ਹਲਕੀ ਜਿਹੀ ਮੋਮ ਦੀ ਤਹਿ ਲੱਗਾ ਦਿੱਤੀ ਜਾਂਦੀ ਹੈ।


– ਜਦੋਂ ਅੱਸੀ ਇਸ ਵਿੱਚ ਗਰਮਾ ਗਰਮ ਚਾਹ ਪਾਉਂਦੇ ਹੈ ਤਾਂ ਇਹ ਜ਼ਹਿਰੀਲਾ ਮੋਮ ਪਿਘਲ ਕੇ ਚਾਹ ਵਿੱਚ ਮਿਲਕੇ ਸਾਡੇ ਅੰਦਰ ਚਲਾ ਜਾਂਦਾ ਹੈ।


– ਚਾਹ ਗਰਮ ਹੋਣ ਦੇ ਕਾਰਨ ਇਸ ਦੇ ਸਵਾਦ ਦਾ ਸਾਨੂੰ ਪਤਾ ਨਹੀਂ ਲੱਗਦਾ।


– ਜੇਕਰ ਤੁਸੀਂ ਸਿੱਧ ਕਰਨਾ ਚਾਹੁੰਦੇ ਹੈ ਕਿ ਅਜਿਹਾ ਹੈ ਜਾਂ ਨਹੀਂ ਬਹੁਤ ਆਸਾਨ ਹੈ।


– ਗਰਮ ਚਾਹ ਡਿਸਪੋਜ਼ਲ ਗਲਾਸ ਵਿੱਚ ਪਾਓ ਅਤੇ ਉਸ ਚਾਹ ਨੂੰ ਪਾਣੀ ਤਰ੍ਹਾਂ ਠੰਢਾ ਹੋਣ ਦਿਓ ਫਿਰ ਠੰਢੀ ਚਾਹ ਦੀ ਘੁੱਟ ਭਰੋ।


– ਭਰੋਸਾ ਮੰਨੋ ਸਾਰ ਦਿਨ ਤੁਹਾਡੇ ਮੂੰਹ ਦਾ ਸਵਾਦ ਕੋਈ ਠੀਕ ਨਹੀਂ ਕਰ ਸਕਦਾ


– ਇਹ ਕੈਮੀਕਲ ਵਾਲੀ ਚਾਹ ਪੀ ਕੇ ਅਸੀਂ ਕੈਂਸਰ ਨੂੰ ਸੱਦਾ ਦੇ ਰਹੇ ਹਾਂ


–ਜੇਕਰ ਤੁਹਾਡੀ ਉਮਰ ਜ਼ਿਆਦਾ ਹੋ ਚੁੱਕੀ ਹੈ ਭਾਵੇਂ ਤੁਸੀਂ ਇਸ ਜ਼ਹਿਰ ਨੂੰ ਪੀਣਾ ਨਾਂ ਛੱਡੋ ਪਰ ਕਿਰਪਾ ਕਰਕੇ ਆਪਣੇ ਬੱਚਿਆ ਨੂੰ ਇਹ ਜ਼ਹਿਰ ਪੀਣ ਤੋਂ ਰੋਕੋ..


ਵਧੇਰੇ ਜਾਣਕਾਰੀ ਲਈ ਇਸ ਬਾਰੇ ਕੀਤੀ ਖੋਜ ਬਾਰੇ ਪੜ੍ਹੋ। ਜਿਸ ਦਾ ਲਿੰਕ ਹੇਠ ਹੈ। http://www.naturalnews.com/032732_styrofoam_chemicals.html



ਇਹ ਵੀ ਪੜ੍ਹੋ: ਚੈਕ ਦੇਣ ਵੇਲੇ ਨਾ ਕਰ ਬੈਠਿਓ ਇਹ ਗਲਤੀਆਂ, ਹੋ ਸਕਦਾ ਵੱਡਾ ਨੁਕਸਾਨ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904