ਓਟਾਵਾ : ਬਲੱਡ ਪ੍ਰੈਸ਼ਰ ਤੇ ਕੋਲੈਸਟ੫ੋਲ ਘੱਟ ਕਰਨ ਵਾਲੀਆਂ ਦਵਾਈਆਂ ਹਾਰਟ ਅਟੈਕ ਦਾ ਖ਼ਤਰਾ ਘੱਟ ਕਰਨ 'ਚ ਕਾਰਗਰ ਹੋ ਸਕਦੀਆਂ ਹਨ। ਹਾਲਾਂਕਿ ਇਹ ਦਵਾਈਆਂ ਜ਼ਿਆਦਾ ਉਮਰ ਵਾਲੇ ਉਨ੍ਹਾਂ ਲੋਕਾਂ ਦੀ ਯਾਦਦਾਸ਼ਤ 'ਚ ਗਿਰਾਵਟ ਰੋਕਣ 'ਚ ਨਾਕਾਮ ਹੋਈਆਂ ਜਿਨ੍ਹਾਂ 'ਚ ਦਿਲ ਦੇ ਰੋਗ ਹੋਣ ਦਾ ਖ਼ਦਸ਼ਾ ਪਾਇਆ ਗਿਆ।
ਖੋਜਾਰਥੀਆਂ ਨੇ 12 ਹਜ਼ਾਰ ਰੋਗੀਆਂ 'ਤੇ ਅਧਿਐਨ ਦੇ ਆਧਾਰ 'ਤੇ ਇਹ ਦਾਅਵਾ ਕੀਤਾ ਗਿਆ ਹੈ। ਇਸ ਨੂੰ ਹੋਪ-3 ਨਾਂ ਦਿੱਤਾ ਗਿਆ ਹੈ। ਅਧਿਐਨ 'ਚ ਪਾਇਆ ਗਿਆ ਕਿ ਹਾਈਪਰਟੈਂਸ਼ਨ ਤੇ ਦਿਲ ਦੀ ਬਿਮਾਰੀ ਦੇ ਪੀੜਤਾਂ 'ਚ ਬਲੱਡ ਪ੍ਰੈਸ਼ਰ ਤੇ ਕੋਲੈਸਟ੫ੋਲ ਦੀਆਂ ਦਵਾਈਆਂ ਨਾਲ ਹਾਰਟ ਅਟੈਕ ਤੇ ਸਟ੫ੋਕ ਦਾ ਖ਼ਤਰਾ 40 ਫੀਸਦੀ ਘੱਟ ਹੋ ਗਿਆ।
ਇਹ ਦਵਾਈਆਂ ਉਨ੍ਹਾਂ ਦੇ ਦਿਲ ਤੇ ਦਿਮਾਗ ਲਈ ਵੀ ਠੀਕ ਪਾਈਆਂ ਗਈਆਂ। ਹੋਪ-3 ਦੇ ਤਹਿਤ 70 ਸਾਲ ਜਾਂ ਜ਼ਿਆਦਾ ਉਮਰ ਵਾਲੇ 1626 ਲੋਕਾਂ 'ਤੇ ਵੀ ਅਧਿਐਨ ਕੀਤਾ ਗਿਆ ਪਰ ਇਹ ਦਵਾਈਆਂ ਯਾਦਦਾਸ਼ਤ 'ਚ ਗਿਰਾਵਟ ਰੋਕਣ 'ਚ ਕਾਮਯਾਬ ਰਹੀਆਂ। ਮੈਕਮਾਸਟਰ ਯੂਨੀਵਰਸਿਟੀ ਦੇ ਖੋਜਕਰਤਾ ਡਾ. ਜੈਕੀ ਬੋਸਕ ਨੇ ਕਿਹਾ ਕਿ ਸਾਨੂੰ ਇਸ ਤੋਂ ਬਹੁਤ ਨਿਰਾਸ਼ਾ ਹੱਥ ਲੱਗੀ ਹੈ।