ਲੰਦਨ ਦੇ ਮੈਨਚੈਸਟਰ ਵਿਸ਼ਵਵਿਦਿਆਲਾ ਦੇ ਖੋਜ ਕਰਤਾ ਪ੍ਰੋ: ਇਸ਼ਲੇ ਬੁਡਲਾਕ ਅਨੁਸਾਰ ਸਿਰਹਾਣੇ ਵਿਚ ਪਨਪਣ ਵਾਲੇ ਫੰਗਸ ਉਸ 'ਤੇ ਸੌਣ ਵਾਲੇ ਦੀ ਜਾਨ ਵੀ ਲੈ ਸਕਦੇ ਹਨ ।


ਖੋਜ ਕਰਤਾ ਅਨੁਸਾਰ ਲੰਬੇ ਸਮੇਂ ਤੱਕ ਇਸਤੇਮਾਲ ਵਿਚ ਆਉਣ ਵਾਲੇ ਸਿਰਹਾਣੇ ਦੀ ਸਾਫ-ਸਫਾਈ ਨਾ ਰੱਖੀ ਜਾਵੇ ਤਾਂ ਉਸ ਵਿਚ ਫੰਗਸ ਰੋਗ ਪੈਦਾ ਕਰਨ ਦੀ ਸ਼ਕਤੀ ਆ ਜਾਂਦੀ ਹੈ ਅਤੇ ਇਹ ਫੰਗਸ ਨੱਕ ਰਾਹੀਂ ਸਰੀਰ ਵਿਚ ਦਾਖਲ ਹੋ ਕੇ ਘਾਤਕ ਰੋਗ ਫੈਲਾਅ ਸਕਦੇ ਹਨ ਅਤੇ ਕਦੇ-ਕਦੇ ਸੌਣ ਵਾਲੇ ਦੀ ਜਾਨ ਵੀ ਇਸ ਨਾਲ ਚਲੀ ਜਾਂਦੀ ਹੈ ।

ਖੋਜ ਕਰਤਾ ਅਨੁਸਾਰ ਜੇਕਰ ਸਿਰਹਾਣੇ 'ਤੇ ਪਤੀ-ਪਤਨੀ ਨਾਲ-ਨਾਲ ਸੌਾਦੇ ਹਨ ਤਾਂ ਉਸ ਵਿਚ ਲੱਖਾਂ ਦੀ ਗਿਣਤੀ ਵਿਚ ਫੰਗਸ ਪੈਦਾ ਹੋ ਜਾਂਦੇ ਹਨ | ਸਿਰਹਾਣੇ ਦੇ ਕਵਰ ਨੂੰ ਹਫਤੇ ਵਿਚ ਇਕ ਵਾਰ ਧੋ ਕੇ ਇਸ ਤੋਂ ਬਚਿਆ ਜਾ ਸਕਦਾ ਹੈ ।