ਚੰਡੀਗੜ੍ਹ : ਆਖ਼ਰ ਕੌਣ ਨਹੀਂ ਚਾਹੁੰਦਾ ਕਿ ਉਸ ਦਾ ਲਾਈਫ਼ ਪਾਰਟਨਰ ਖੁਸਮਿਜਾਜ਼ ਹੋਵੇ।ਪਰ ਕੀ ਤੁਸੀਂ ਜਾਣਦੇ ਹੋ ਕਿ ਜੇਕਰ ਤੁਹਾਡਾ ਸਾਥੀ ਖੁਸ਼ਮਿਜਾਜ਼ ਰਹਿੰਦਾ ਹੈ , ਹੱਸਦਾ ਹੈ ਤਾਂ ਉਸ ਦਾ ਅਸਰ ਤੁਹਾਡੀ ਸਿਹਤ ‘ਤੇ ਵੀ ਪੈਂਦਾ ਹੈ।


‘ਹੈਲਥ ਸਾਇਕੋਾਲਜੀ’ ‘ਚ ਪਬਲਿਸ਼ ਇੱਕ ਨਵੀਂ ਰਿਸਰਚ ‘ਚ ਇਹ ਸਾਹਮਣੇ ਆਇਆ ਹੈ ਕਿ ਖ਼ੁਸ਼ ਰਹਿਣ ਵਾਲਾ ਜੀਵਨ ਸਾਥੀ ਆਪਣੇ ਪਾਰਟਨਰ ਨੂੰ ਵੀ ਕਈ ਗੰਭੀਰ ਬਿਮਾਰੀਆਂ ਅਤੇ ਲਗਭਗ ਹਰ ਤਰਾਂ ਦੀ ਦਿੱਕਤਾਂ ਤੋਂ ਦੂਰ ਰੱਖਦਾ ਹੈ।

ਮਿਸ਼ੀਗਨ ਸਟੇਟ ਯੂਨੀਵਰਸਿਟੀ ‘ਚ ਮਨੋਵਿਗਿਆਨ ਦੇ ਸਹਾਇਕ ਪ੍ਰੋਫੈਸਰ ਵਿਲੀਅਮ ਚੋਪਿਕ ਮੁਤਾਬਿਕ ਅਜੇਹੀਆਂ ਜੋੜੀਆਂ ਦੀ ਉਮਰ ਬਾਕੀ ਜੋੜੀਆਂ ਦੇ ਮੁਕਾਬਲੇ ਜ਼ਿਆਦਾ ਹੁੰਦੀ ਹੈ। ਅਜੇਹੀਆਂ ਜੋੜੀਆਂ ਘੱਟ ਬਿਮਾਰ ਹੁੰਦੀਆਂ ਹਨ ਅਤੇ ਉਨ੍ਹਾਂ ਨੂੰ ਡਿਪ੍ਰੈਸ਼ਨ ਨਹੀਂ ਹੁੰਦਾ।ਮਾਹਿਰਾਂ ਦਾ ਕਹਿਣਾ ਹੈ ਕਿ ਇੱਕ ਖ਼ੁਸ਼ ਸਾਥੀ ਨਾਲ ਰਹਿਣ ਨਾਲ ਉਮਰ ਲੰਬੀ ਹੁੰਦੀ ਹੈ।