Alcohol Cancer Risk : ਕੀ ਤੁਸੀਂ ਵੀ ਹਰ ਰੋਜ਼ ਸ਼ਰਾਬ ਪੀਂਦੇ ਹੋ? ਜੇਕਰ ਹਾਂ, ਤਾਂ ਸਾਵਧਾਨ ਹੋ ਜਾਓ, ਕਿਉਂਕਿ ਇਸ ਦੀ ਥੋੜੀ ਜਿਹੀ ਮਾਤਰਾ ਵੀ ਤੁਹਾਨੂੰ ਇੱਕ ਜਾਂ ਦੋ ਨਹੀਂ ਸਗੋਂ ਛੇ ਤਰ੍ਹਾਂ ਦੇ ਕੈਂਸਰ ਦਾ ਸ਼ਿਕਾਰ ਬਣਾ ਸਕਦੀ ਹੈ। ਅਮਰੀਕਨ ਐਸੋਸੀਏਸ਼ਨ ਫਾਰ ਕੈਂਸਰ ਰਿਸਰਚ (AACR) ਦੀ 2024 ਦੀ ਕੈਂਸਰ ਪ੍ਰੋਗਰੈਸ ਰਿਪੋਰਟ ਦੇ ਅਨੁਸਾਰ, ਘੱਟ ਜਾਂ ਜ਼ਿਆਦਾ ਸ਼ਰਾਬ ਪੀਣ ਨਾਲ ਵੱਖ-ਵੱਖ ਕਿਸਮਾਂ ਦੇ ਕੈਂਸਰ ਦਾ ਖ਼ਤਰਾ ਵੱਧ ਜਾਂਦਾ ਹੈ। ਨਵੀਂ ਖੋਜ ਦਰਸਾਉਂਦੀ ਹੈ ਕਿ ਅਲਕੋਹਲ ਦੀ ਖਪਤ ਸਾਰੇ ਕੈਂਸਰ ਦੇ ਕੇਸਾਂ ਵਿੱਚੋਂ 5% ਤੋਂ ਵੱਧ ਨਾਲ ਜੁੜੀ ਹੋਈ ਹੈ। ਮੋਟਾਪੇ ਅਤੇ ਸਿਗਰਟ ਤੋਂ ਬਾਅਦ ਸ਼ਰਾਬ ਖਤਰਨਾਕ ਕੈਂਸਰ ਦੇ ਖ਼ਤਰੇ ਨੂੰ ਵਧਾਉਣ ਦਾ ਤੀਜਾ ਕਾਰਨ ਹੈ। ਅਜਿਹੇ 'ਚ ਸ਼ਰਾਬ ਤੋਂ ਦੂਰ ਰਹਿਣਾ ਹੀ ਅਕਲਮੰਦੀ ਦੀ ਗੱਲ ਹੈ।



ਸ਼ਰਾਬ ਪੀਣ ਨਾਲ ਹੋ ਸਕਦਾ ਇੰਨੇ ਤਰ੍ਹਾਂ ਦਾ ਕੈਂਸਰ


1. ਬ੍ਰੇਨ ਕੈਂਸਰ


2. ਧੋਣ ਦਾ ਕੈਂਸਰ


3. ਏਸੋਫੇਜੀਅਲ ਸਕਵੈਮਸ ਸੇਲ ਕਾਰਸੀਨੋਮਾ


4. ਬ੍ਰੈਸਟ ਕੈਂਸਰ


5. ਕੋਲੋਰੈਕਟਲ ਕੈਂਸਰ


6. ਪੇਟ ਦਾ ਕੈਂਸਰ


ਇਹ ਵੀ ਪੜ੍ਹੋ: Lifestyle 'ਚ ਕਰ ਲਓ ਆਹ 10 ਬਦਲਾਅ, ਲਾਗੇ ਨਹੀਂ ਆਉਣਗੀਆਂ ਦਿਲ ਦੀਆਂ ਬਿਮਾਰੀਆਂ


ਕੀ ਸ਼ਰਾਬ ਪੀਣ ਨਾਲ ਹੁੰਦਾ ਕੈਂਸਰ ਦਾ ਖਤਰਾ?


AACR ਦੀ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਕੋਈ ਸ਼ਰਾਬ ਪੀਣੀ ਛੱਡ ਦਿੰਦਾ ਹੈ ਤਾਂ ਸਬੰਧਤ ਕੈਂਸਰਾਂ ਦਾ ਖ਼ਤਰਾ 8% ਅਤੇ ਹਰ ਕਿਸਮ ਦੇ ਕੈਂਸਰ ਦੇ ਜੋਖਮ ਨੂੰ 4% ਤੱਕ ਘਟਾਇਆ ਜਾ ਸਕਦਾ ਹੈ। AACR ਦੇ ਡੇਟਾ ਤੋਂ ਪਤਾ ਲੱਗਿਆ ਕਿ 75,000 ਅਮਰੀਕੀ ਲੋਕਾਂ ਵਿੱਚ ਕੈਂਸਰ ਪਾਇਆ ਗਿਆ ਹੈ। ਮਾਹਿਰਾਂ ਅਨੁਸਾਰ ਸ਼ਰਾਬ ਲਗਾਤਾਰ ਪੀਣ ਨਾਲ ਕਈ ਅੰਗ ਪ੍ਰਭਾਵਿਤ ਹੁੰਦੇ ਹਨ। ਕਿਉਂਕਿ ਸ਼ਰਾਬ ਇੱਕ ਜ਼ਹਿਰ ਵਾਂਗ ਕੰਮ ਕਰਦੀ ਹੈ, ਇਸ ਲਈ ਸਰੀਰ ਹੌਲੀ-ਹੌਲੀ ਖਤਰਨਾਕ ਅਤੇ ਜਾਨਲੇਵਾ ਬਿਮਾਰੀਆਂ ਦਾ ਘਰ ਬਣ ਜਾਂਦਾ ਹੈ।



ਇੰਨੇ ਵੱਡੇ ਖਤਰੇ ਦੇ ਬਾਵਜੂਦ ਲੋਕ ਕਿਉਂ ਪੀ ਰਹੇ ਸ਼ਰਾਬ?


AACR ਦੀ ਰਿਪੋਰਟ ਦਰਸਾਉਂਦੀ ਹੈ ਕਿ 51% ਅਮਰੀਕੀ ਇਸ ਗੱਲ ਤੋਂ ਅਣਜਾਣ ਹਨ ਕਿ ਸ਼ਰਾਬ ਪੀਣ ਨਾਲ ਕੈਂਸਰ ਦਾ ਖ਼ਤਰਾ ਵੱਧ ਜਾਂਦਾ ਹੈ, ਇਸ ਲਈ ਜਾਗਰੂਕ ਹੋਣ ਦੀ ਲੋੜ ਹੈ। ਲੋਕਾਂ ਨੂੰ ਸ਼ਰਾਬ ਦੇ ਖ਼ਤਰਿਆਂ ਬਾਰੇ ਸੁਚੇਤ ਕਰਨ ਦੀ ਲੋੜ ਹੈ। ਲੋਕਾਂ ਨੂੰ ਵੀ ਇਸ ਤੋਂ ਦੂਰ ਰਹਿਣਾ ਹੋਵੇਗਾ, ਨਹੀਂ ਤਾਂ ਕਈ ਗੰਭੀਰ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਕਾਰਨ ਜਾਨ ਵੀ ਜਾ ਸਕਦੀ ਹੈ।


ਇਹ ਵੀ ਪੜ੍ਹੋ: ਦਿਨ 'ਚ 2 ਵਾਰ ਚੌਲ ਖਾਣ ਨਾਲ ਵੱਧ ਸਕਦਾ ਮੋਟਾਪਾ, ਜਾਣੋ ਇੱਕ ਦਿਨ 'ਚ ਕਿੰਨੀ ਵਾਰ ਖਾਣੇ ਚਾਹੀਦੇ Rice


Disclaimer: ਖਬਰ 'ਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਆਧਾਰਿਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।