CM Bhagwan Mann diagnosed with leptospirosis: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੈਪਟੋਸਪਾਇਰੋਸਿਸ (leptospirosis) ਨਾਮਕ ਬੈਕਟੀਰੀਆ ਦੀ ਲਾਗ ਦਾ ਸ਼ਿਕਾਰ ਹੋ ਗਏ ਸਨ। ਉਹ ਕਈ ਦਿਨ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਰਹੇ। ਐਤਵਾਰ ਨੂੰ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ। ਹਸਪਤਾਲ ਵੱਲੋਂ ਜਾਰੀ ਸਿਹਤ ਬੁਲੇਟਿਨ ਮੁਤਾਬਕ ਮੁੱਖ ਮੰਤਰੀ ਫਿਲਹਾਲ ਠੀਕ ਹਨ। 


ਹਾਸਲ ਜਾਣਕਾਰੀ ਮੁਤਾਬਕ ਬੁਖਾਰ ਦੀ ਸ਼ਿਕਾਇਤ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਕੁਝ ਲੱਛਣ ਦਿਖਾਈ ਦੇਣ ਤੋਂ ਬਾਅਦ ਉਨ੍ਹਾਂ ਦੇ ਖੂਨ ਦੀ ਜਾਂਚ ਕੀਤੀ ਗਈ। ਜਾਂਚ ਰਿਪੋਰਟ ਵਿੱਚ ਉਹ leptospirosis ਤੋਂ ਸੰਕਰਮਿਤ ਪਾਏ ਗਏ। ਡਾਕਟਰਾਂ ਨੇ ਕਿਹਾ, ਸੀਐਮ ਨੂੰ ਪਲਮਨਰੀ ਆਰਟਰੀ ਪ੍ਰੈਸ਼ਰ ਤੇ ਬਲੱਡ ਪ੍ਰੈਸ਼ਰ ਵਿੱਚ ਉਤਰਾਅ-ਚੜ੍ਹਾਅ ਦੀ ਸਮੱਸਿਆ ਸੀ। 



ਡਾਕਟਰਾਂ ਮੁਤਾਬਕ ਲੈਪਟੋਸਪਾਇਰੋਸਿਸ ਨਾਮਕ ਇੱਕ ਛੂਤ ਵਾਲੀ ਬਿਮਾਰੀ ਲੈਪਟੋਸਪੀਰਾ ਬੈਕਟੀਰੀਆ ਕਾਰਨ ਹੁੰਦੀ ਹੈ। ਇਹ ਸੰਕਰਮਣ ਚੂਹਿਆਂ ਰਾਹੀਂ ਮਨੁੱਖਾਂ ਵਿੱਚ ਫੈਲਦਾ ਹੈ। ਇਹ ਲਾਗ ਉਦੋਂ ਹੋ ਸਕਦੀ ਹੈ ਜਦੋਂ ਜਾਨਵਰਾਂ ਦੇ ਪਿਸ਼ਾਬ ਦੇ ਸੰਪਰਕ ਵਿੱਚ ਆਇਆ ਭੋਜਨ, ਪਾਣੀ ਜਾਂ ਮਿੱਟੀ ਨੱਕ, ਮੂੰਹ, ਅੱਖਾਂ ਜਾਂ ਜ਼ਖਮੀ ਚਮੜੀ ਦੇ ਸੰਪਰਕ ਵਿੱਚ ਆਉਂਦੀ ਹੈ। ਇੱਕ ਅੰਦਾਜ਼ੇ ਮੁਤਾਬਕ ਹਰ ਸਾਲ 10 ਲੱਖ ਤੋਂ ਵੱਧ ਲੋਕ ਇਸ ਲਾਗ ਦਾ ਸ਼ਿਕਾਰ ਹੁੰਦੇ ਹਨ। ਆਓ ਜਾਣਦੇ ਹਾਂ ਇਸ ਛੂਤ ਵਾਲੀ ਬੀਮਾਰੀ ਬਾਰੇ।


ਪੰਜਾਬ 'ਚ ਸਕੂਲਾਂ ਦਾ ਸਮਾਂ ਬਦਲਿਆ, ਭਲਕ ਤੋਂ ਇੰਨੇ ਵਜੇ ਲੱਗਣਗੇ ਸਕੂਲ


ਲੈਪਟੋਸਪਾਇਰੋਸਿਸ ਬਾਰੇ ਜਾਣੋ
ਤੁਸੀਂ ਚਮੜੀ 'ਤੇ ਖੁਰਚਣ ਜਾਂ ਕੱਟਣ ਨਾਲ ਜਾਂ ਅੱਖਾਂ, ਨੱਕ ਜਾਂ ਮੂੰਹ ਰਾਹੀਂ ਲੈਪਟੋਸਪੀਰਾ ਨਾਲ ਸੰਕਰਮਿਤ ਹੋ ਸਕਦੇ ਹੋ। ਲੈਪਟੋਸਪਾਇਰੋਸਿਸ ਇੱਕ ਜ਼ੂਨੋਟਿਕ ਬਿਮਾਰੀ ਹੈ, ਭਾਵ ਇਹ ਜਾਨਵਰਾਂ ਤੇ ਮਨੁੱਖਾਂ ਵਿੱਚ ਫੈਲਦੀ ਹੈ। ਇਹ ਬੈਕਟੀਰੀਆ ਬਰਸਾਤ ਦੇ ਮੌਸਮ ਦੌਰਾਨ ਪਾਣੀ ਵਾਲੀਆਂ ਥਾਵਾਂ 'ਤੇ ਜ਼ਿਆਦਾ ਪਾਇਆ ਜਾਂਦਾ ਹੈ। 


ਇਹ ਵੀ ਪੜ੍ਹੋ: ਪੰਜਾਬ 'ਚ ਛੁੱਟੀਆਂ, ਸਕੂਲ-ਕਾਲਜ, ਬੈਂਕ ਤੇ ਦਫਤਰ ਬੰਦ ਰਹਿਣਗੇ


ਡਾਕਟਰਾਂ ਦਾ ਕਹਿਣਾ ਹੈ ਕਿ ਲੈਪਟੋਸਪਾਇਰੋਸਿਸ ਨਾਲ ਸੰਕਰਮਿਤ 10 ਪ੍ਰਤੀਸ਼ਤ ਲੋਕ ਮਰਦੇ ਹਨ। ਇਸ ਲਈ ਜਿਨ੍ਹਾਂ ਲੋਕਾਂ ਵਿੱਚ ਲਾਗ ਦੇ ਲੱਛਣ ਦਿਖਾਈ ਦਿੰਦੇ ਹਨ, ਉਨ੍ਹਾਂ ਲਈ ਸਮੇਂ ਸਿਰ ਡਾਕਟਰ ਦੀ ਸਲਾਹ ਲੈਣੀ ਤੇ ਇਲਾਜ ਕਰਵਾਉਣਾ ਜ਼ਰੂਰੀ ਹੈ। ਜੇਕਰ ਸਮੇਂ ਸਿਰ ਬਿਮਾਰੀ ਦੀ ਪਛਾਣ ਨਾ ਕੀਤੀ ਜਾਵੇ, ਤਾਂ ਬਿਮਾਰੀ ਦੇ ਗੰਭੀਰ ਰੂਪ ਧਾਰਨ ਕਰਕੇ ਘਾਤਕ ਹੋਣ ਦਾ ਖ਼ਤਰਾ ਵੱਧ ਸਕਦਾ ਹੈ।


ਇਹ ਵੀ ਪੜ੍ਹੋ: ਦੋ-ਦੋ ਕਰੋੜ 'ਚ ਵਿਕਣ ਲੱਗੀਆਂ ਸਰਪੰਚੀਆਂ! ਚੋਣਾਂ ਤੋਂ ਪਹਿਲਾਂ ਟੁੱਟਣ ਲੱਗੇ ਰਿਕਾਰਡ


ਲੈਪਟੋਸਪਾਇਰੋਸਿਸ ਦੀ ਲਾਗ ਦੇ ਲੱਛਣ 
ਲੈਪਟੋਸਪਾਇਰੋਸਿਸ ਦੀ ਲਾਗ ਦੇ ਮਾਮਲੇ ਵਿੱਚ ਮਰੀਜ਼ ਵਿੱਚ ਸ਼ੁਰੂ ਵਿੱਚ ਫਲੂ ਵਰਗੇ ਲੱਛਣ ਦਿਖਾਈ ਦਿੰਦੇ ਹਨ। ਹਾਲਾਂਕਿ, ਗੰਭੀਰ ਮਾਮਲਿਆਂ ਵਿੱਚ, ਅੰਦਰੂਨੀ ਖੂਨ ਵਹਿਣ ਤੇ ਅੰਗ ਨੂੰ ਨੁਕਸਾਨ ਹੋਣ ਦਾ ਖਤਰਾ ਹੋ ਸਕਦਾ ਹੈ। ਇਨਫੈਕਸ਼ਨ ਦੇ ਸ਼ੁਰੂਆਤੀ ਦੌਰ 'ਚ ਤੇਜ਼ ਬੁਖਾਰ, ਅੱਖਾਂ 'ਚ ਇਨਫੈਕਸ਼ਨ-ਲਾਲੀ ਹੋਣਾ, ਸਿਰ ਦਰਦ, ਠੰਢ ਲੱਗਣਾ, ਮਾਸਪੇਸ਼ੀਆਂ 'ਚ ਦਰਦ, ਦਸਤ ਤੇ ਪੀਲੀਆ ਵਰਗੀਆਂ ਸਮੱਸਿਆਵਾਂ ਹੁੰਦੀਆਂ ਹਨ। ਗੰਭੀਰ ਸਥਿਤੀਆਂ ਵਿੱਚ, ਅੰਦਰੂਨੀ ਖੂਨ ਵਹਿਣ ਦੇ ਲੱਛਣ ਹੋ ਸਕਦੇ ਹਨ ਜਿਵੇਂ ਕਿ ਖੰਘ ਵਿੱਚ ਖੂਨ ਆਉਣਾ (ਹੇਮੋਪਟਿਸਿਸ), ਛਾਤੀ ਵਿੱਚ ਦਰਦ, ਸਾਹ ਲੈਣ ਵਿੱਚ ਮੁਸ਼ਕਲ, ਪਿਸ਼ਾਬ ਵਿੱਚ ਖੂਨ ਆਦਿ।



ਕਿਡਨੀ ਤੇ ਲੀਵਰ ਫੇਲ ਹੋਣ ਦਾ ਵੀ ਖਤਰਾ
ਲੈਪਟੋਸਪਾਇਰੋਸਿਸ ਦੀ ਲਾਗ ਦੀ ਸਥਿਤੀ ਕੁਝ ਮਾਮਲਿਆਂ ਵਿੱਚ ਗੰਭੀਰ ਤੇ ਘਾਤਕ ਵੀ ਹੋ ਸਕਦੀ ਹੈ। ਸਮੇਂ ਸਿਰ ਇਲਾਜ ਦੀ ਘਾਟ ਜਾਂ ਲਾਗ ਦੇ ਬਹੁਤ ਜ਼ਿਆਦਾ ਫੈਲਣ ਕਾਰਨ ਸਾਹ ਲੈਣ ਵਿੱਚ ਮੁਸ਼ਕਲ ਤੇ ਮੈਨਿਨਜਾਈਟਿਸ ਹੋ ਜਾਂਦੀ ਹੈ। ਮੈਨਿਨਜਾਈਟਿਸ ਵਿੱਚ, ਦਿਮਾਗ ਤੇ ਰੀੜ੍ਹ ਦੀ ਹੱਡੀ ਦੀ ਰੱਖਿਆ ਕਰਨ ਵਾਲੀ ਝਿੱਲੀ ਸੁੱਜ ਜਾਂਦੀ ਹੈ। ਇਨਫੈਕਸ਼ਨ ਦੀ ਗੰਭੀਰਤਾ ਦੇ ਕਾਰਨ, ਕਿਡਨੀ ਤੇ ਲੀਵਰ ਫੇਲ੍ਹ ਹੋਣ ਦਾ ਖਤਰਾ ਵੀ ਹੁੰਦਾ ਹੈ, ਜੋ ਘਾਤਕ ਮੰਨਿਆ ਜਾਂਦਾ ਹੈ।


ਲਾਗ ਨੂੰ ਕਿਵੇਂ ਰੋਕਿਆ ਜਾਵੇ?
ਲੈਪਟੋਸਪਾਇਰੋਸਿਸ ਦੀ ਲਾਗ ਬੈਕਟੀਰੀਆ ਕਾਰਨ ਹੁੰਦੀ ਹੈ ਤੇ ਇਸ ਲਈ ਕੁਝ ਕਿਸਮ ਦੀਆਂ ਐਂਟੀਬਾਇਓਟਿਕਸ ਦੀ ਮਦਦ ਨਾਲ ਲੱਛਣਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਛੂਤ ਦੀਆਂ ਬਿਮਾਰੀਆਂ ਤੋਂ ਬਚਣ ਲਈ ਸਾਰੇ ਲੋਕਾਂ ਨੂੰ ਲਗਾਤਾਰ ਯਤਨ ਕਰਨੇ ਚਾਹੀਦੇ ਹਨ। 


ਜੋਖਮਾਂ ਤੋਂ ਬਚਣ ਲਈ, ਇਹ ਸਭ ਤੋਂ ਮਹੱਤਵਪੂਰਨ ਹੈ ਕਿ ਤੁਸੀਂ ਦੂਸ਼ਿਤ ਪਾਣੀ ਦੇ ਸੰਪਰਕ ਵਿੱਚ ਆਉਣ ਤੋਂ ਬਚੋ। ਜਾਨਵਰਾਂ ਦੇ ਸੰਪਰਕ ਤੋਂ ਵੀ ਦੂਰੀ ਬਣਾਈ ਰੱਖੋ। ਪੀਣ ਲਈ ਸਾਫ਼ ਪਾਣੀ ਦੀ ਵਰਤੋਂ ਕਰੋ ਜਾਂ ਪਾਣੀ ਨੂੰ ਉਬਾਲ ਕੇ ਠੰਢਾ ਕਰਕੇ ਪੀਓ। ਜੇਕਰ ਤੁਹਾਡੇ ਸਰੀਰ 'ਤੇ ਕਿਸੇ ਥਾਂ 'ਤੇ ਜ਼ਖ਼ਮ ਹੈ ਤਾਂ ਉਸ ਦਾ ਸਹੀ ਧਿਆਨ ਰੱਖੋ।