Eating Fruit At Night: ਅੱਜਕੱਲ੍ਹ ਲੋਕ ਫਿਟਨੈਸ ਲਈ ਵੱਖ-ਵੱਖ ਤਰ੍ਹਾਂ ਦੇ ਕੰਮ ਕਰਦੇ ਹਨ। ਕੁਝ ਜਿਮ ਜਾ ਰਹੇ ਹਨ ਅਤੇ ਕੁਝ ਘੱਟ ਖਾਣਾ ਖਾ ਰਹੇ ਹਨ। ਕੁਝ ਲੋਕ ਅਜਿਹੇ ਹੁੰਦੇ ਹਨ ਜੋ ਰਾਤ ਦੇ ਖਾਣੇ 'ਚ ਫਲ (Fruit) ਖਾ ਕੇ ਹੀ ਸੌਂ ਜਾਂਦੇ ਹਨ। ਪਰ ਉਹ ਨਹੀਂ ਜਾਣਦੇ ਕਿ ਅਜਿਹਾ ਕਰਨਾ ਸਿਹਤ (Health) ਲਈ ਬਹੁਤ ਖ਼ਤਰਨਾਕ ਹੈ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਫਲ ਨੁਕਸਾਨ ਕਿਵੇਂ ਕਰ ਸਕਦਾ ਹੈ? ਇਹ ਜਾਣਕਾਰੀ ਨਿਊਟ੍ਰੀਸ਼ਨਿਸਟ ਜੂਹੀ ਕਪੂਰ (Juhi Kapoor) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਇਸ ਪੋਸਟ 'ਚ ਉਨ੍ਹਾਂ ਦੱਸਿਆ ਹੈ ਕਿ ਬਗੈਰ ਸੋਚੇ-ਸਮਝੇ ਕਿਸੇ ਵੀ ਭੋਜਨ ਦਾ ਸੇਵਨ ਨੁਕਸਾਨ ਹੀ ਕਰਦਾ ਹੈ। ਕੁਝ ਲੋਕ ਰਾਤ ਦੇ ਖਾਣੇ 'ਚ ਸਿਰਫ਼ ਫਲ ਹੀ ਖਾਂਦੇ ਹਨ ਜੋ ਉਨ੍ਹਾਂ ਲਈ ਚੰਗਾ ਨਹੀਂ ਹੁੰਦਾ।


ਰਾਤ ਨੂੰ ਫਲ ਕਿਉਂ ਨਹੀਂ ਖਾਣਾ ਚਾਹੀਦਾ?


ਨਿਊਟ੍ਰੀਸ਼ਨਿਸਟ ਜੂਹੀ ਕਪੂਰ ਦੱਸਦੀ ਹੈ ਕਿ ਜੇਕਰ ਤੁਸੀਂ ਰਾਤ ਦੇ ਖਾਣੇ 'ਚ ਫਲ ਖਾ ਰਹੇ ਹੋ ਤਾਂ ਅਜਿਹਾ ਬਿਲਕੁਲ ਨਾ ਕਰੋ। ਉਨ੍ਹਾਂ ਦਾ ਕਹਿਣਾ ਹੈ ਕਿ ਡਿਨਰ ਹਲਕਾ ਅਤੇ ਸੰਤੁਲਿਤ ਹੋਣਾ ਚਾਹੀਦਾ ਹੈ। ਇਸ ਲਈ ਰਾਤ ਦੇ ਖਾਣੇ 'ਚ ਪੁਲਾਵ, ਖਿਚੜੀ, ਦਲੀਆ ਅਤੇ ਬਾਜਰੇ ਦਾ ਡੋਸਾ ਵਰਗੀਆਂ ਚੀਜ਼ਾਂ ਹੀ ਲੈਣ ਦੀ ਕੋਸ਼ਿਸ਼ ਕਰੋ। ਪ੍ਰੋਟੀਨ ਦੀ ਮਾਤਰਾ ਲਈ ਇਨ੍ਹਾਂ ਚੀਜ਼ਾਂ ਦੇ ਉੱਪਰ ਘਿਓ ਪਾਇਆ ਜਾਂਦਾ ਹੈ। ਇਹ ਸੰਪੂਰਨ ਭੋਜਨ ਹਨ, ਜਿਨ੍ਹਾਂ ਨੂੰ ਖਾਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜੋ ਭਾਰ ਘਟਾਉਣ ਲਈ ਸਿਰਫ਼ ਫਲ ਖਾਣਾ ਸ਼ੁਰੂ ਕਰ ਦਿੰਦੇ ਹਨ, ਅਜਿਹਾ ਕਰਨ ਤੋਂ ਹਮੇਸ਼ਾ ਬਚਣਾ ਚਾਹੀਦਾ ਹੈ।


ਰਾਤ ਨੂੰ ਫਲ ਖਾਣਾ ਖ਼ਤਰਨਾਕ


ਰਾਤ ਨੂੰ ਫਲ ਖਾ ਕੇ ਸੌਂਣ ਨਾਲ ਸਰੀਰ ਦੀ ਭੁੱਖ ਨਹੀਂ ਲਗਦੀ। ਰਾਤ ਦੇ ਖਾਣੇ 'ਚ ਸਿਰਫ਼ ਫਲ ਖਾਣ ਨਾਲ ਸਰੀਰ ਨੂੰ ਸੁਚਾਰੂ ਢੰਗ ਨਾਲ ਕੰਮ ਕਰਨ ਲਈ ਜ਼ਰੂਰੀ ਪੌਸ਼ਟਿਕ ਤੱਤ ਨਹੀਂ ਮਿਲਦੇ ਅਤੇ ਸਰੀਰ 'ਚ ਕਈ ਪੌਸ਼ਟਿਕ ਤੱਤਾਂ ਦੀ ਕਮੀ ਹੋ ਸਕਦੀ ਹੈ। ਲੋੜੀਂਦਾ ਪ੍ਰੋਟੀਨ ਨਾ ਲੈਣਾ ਵੀ ਠੀਕ ਨਹੀਂ ਕਿਉਂਕਿ ਇਹ ਮਾਸਪੇਸ਼ੀਆਂ ਬਣਾਉਣ ਲਈ ਜ਼ਰੂਰੀ ਹੈ। ਸਿਹਤਮੰਦ ਚਰਬੀ ਦਾ ਸੇਵਨ ਨਾ ਕਰਨ ਕਾਰਨ ਜੋੜਾਂ ਨੂੰ ਸਿਹਤਮੰਦ ਰੱਖਣ ਅਤੇ ਹਾਰਮੋਨਲ ਫੰਕਸ਼ਨ 'ਚ ਸੁਧਾਰ ਕਰਨ ਵਿੱਚ ਮੁਸ਼ਕਲ ਆਉਂਦੀ ਹੈ। ਸਿਰਫ਼ ਫਲਾਂ ਤੋਂ ਲੋੜੀਂਦੀ ਊਰਜਾ ਨਹੀਂ ਮਿਲਦੀ ਅਤੇ ਵਾਲ ਵੀ ਝੜਨ ਲੱਗਦੇ ਹਨ। ਇੰਨਾ ਹੀ ਨਹੀਂ ਇਹ ਚਮੜੀ ਨੂੰ ਖੁਸ਼ਕ, ਨੀਰਸ ਅਤੇ ਬੇਜਾਨ ਵੀ ਬਣਾ ਸਕਦਾ ਹੈ। ਹੱਡੀਆਂ ਨੂੰ ਵੀ ਬੁਰੀ ਤਰ੍ਹਾਂ ਨੁਕਸਾਨ ਹੋ ਸਕਦਾ ਹੈ। ਰਾਤ ਨੂੰ ਸਿਰਫ਼ ਫਲ ਖਾਣ ਨਾਲ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ।


ਰਾਤ ਨੂੰ ਕੀ ਖਾਣਾ ਚਾਹੀਦਾ ਹੈ?


ਨਿਊਟ੍ਰੀਸ਼ਨਿਸਟ ਜੂਹੀ ਕਪੂਰ ਨੇ ਦੱਸਿਆ ਕਿ ਰਾਤ ਦਾ ਖਾਣਾ ਸੰਤੁਲਿਤ ਹੋਣਾ ਚਾਹੀਦਾ ਹੈ। ਸਾਡੇ ਪਿਉ-ਦਾਦੇ ਵੀ ਇਸੇ ਖੁਰਾਕ ਦੀ ਪਾਲਣਾ ਕਰਦੇ ਸਨ। ਰਵਾਇਤੀ ਭੋਜਨ ਰਾਤ ਨੂੰ ਫ਼ਾਇਦੇਮੰਦ ਹੁੰਦਾ ਹੈ। ਫਲਾਂ ਦੀ ਗੱਲ ਕਰੀਏ ਤਾਂ ਇਹ ਮਿਡ ਮੀਲ ਹੈ, ਨਾ ਕਿ ਮੇਨ ਮੀਲ। ਇਸ ਲਈ ਸਿਰਫ਼ ਇਸ ਤੋਂ ਬਚਣਾ ਚਾਹੀਦਾ ਹੈ ਅਤੇ ਰਾਤ ਨੂੰ ਇਨ੍ਹਾਂ ਆਪਸ਼ਨਾਂ ਵੱਲ ਧਿਆਨ ਦੇਣਾ ਚਾਹੀਦਾ ਹੈ।


ਚੌਲ ਅਤੇ ਦਾਲ


ਚੌਲ-ਕੜੀ


ਖਿਚੜੀ-ਕੜੀ


ਬਾਜਰੇ ਦੀ ਖਿਚੜੀ


ਰੋਟੀ, ਸਬਜ਼ੀ ਅਤੇ ਦਾਲ


ਰੋਟੀ ਸਬਜ਼ੀ ਅਤੇ ਕੜੀ


ਬਾਜਰੇ ਦਾ ਡੋਸਾ-ਸਾਂਭਰ


ਦੁੱਧ ਤੋਂ ਬਣਿਆ ਦਲੀਆ


ਅੰਡੇ ਪੁਲਾਵ


ਅੰਡਾ-ਕੜੀ ਅਤੇ ਚੌਲ


ਸਬਜ਼ੀਆਂ ਦੇ ਨਾਲ ਆਮਲੇਟ