Gallbladder Stones Symptoms And Precaution :  ਅੱਜਕੱਲ੍ਹ ਬਹੁਤ ਸਾਰੇ ਲੋਕਾਂ ਨੂੰ ਪਿੱਤੇ ਦੀ ਪੱਥਰੀ ਦੀ ਸਮੱਸਿਆ ਹੋਣ ਲੱਗੀ ਹੈ। ਅਸਲ ਵਿੱਚ ਇਹ ਸਰੀਰ ਵਿੱਚ ਹਾਨੀਕਾਰਕ ਪਦਾਰਥਾਂ ਅਤੇ ਰਹਿੰਦ-ਖੂੰਹਦ ਦੇ ਜਮ੍ਹਾਂ ਹੋਣ ਕਾਰਨ ਹੁੰਦਾ ਹੈ। ਇਸ ਨਾਲ ਬਲੈਡਰ ਵਿੱਚ ਪੱਥਰੀ ਬਣ ਜਾਂਦੀ ਹੈ। ਤੁਹਾਨੂੰ ਗੁਰਦੇ ਜਾਂ ਪਿੱਤੇ ਵਿੱਚ ਪੱਥਰੀ ਹੋ ਸਕਦੀ ਹੈ। ਜੇਕਰ ਗੁਰਦੇ 'ਚ ਪੱਥਰੀ ਹੈ ਤਾਂ ਉਸ ਨੂੰ ਦਵਾਈਆਂ ਨਾਲ ਦੂਰ ਕੀਤਾ ਜਾ ਸਕਦਾ ਹੈ ਪਰ ਜੇਕਰ ਪਿੱਤੇ ਦੀ ਥੈਲੀ 'ਚ ਪੱਥਰੀ ਹੈ ਤਾਂ ਉਸ ਨੂੰ ਸਰਜਰੀ ਤੋਂ ਬਾਅਦ ਹੀ ਠੀਕ ਕੀਤਾ ਜਾ ਸਕਦਾ ਹੈ। ਗਾਲ ਬਲੈਡਰ ਇੱਕ ਬੰਦ ਥੈਲੀ ਦੀ ਤਰ੍ਹਾਂ ਹੁੰਦਾ ਹੈ ਜੋ ਜ਼ਿਆਦਾਤਰ ਉਦੋਂ ਹਟਾ ਦਿੱਤਾ ਜਾਂਦਾ ਹੈ ਜਦੋਂ ਇਸ ਵਿਚ ਪੱਥਰੀ ਮੌਜੂਦ ਹੁੰਦੀ ਹੈ। ਜੇਕਰ ਸਿਹਤ ਮਾਹਿਰਾਂ ਦੀ ਮੰਨੀਏ ਤਾਂ ਪਿੱਤੇ ਦੀ ਥੈਲੀ 'ਚ ਪੱਥਰੀ ਦਾ ਕਾਰਨ ਭੋਜਨ 'ਚ ਗੜਬੜੀ ਹੈ।


ਪਿੱਤੇ ਦੀ ਪੱਥਰੀ ਦੇ ਲੱਛਣ

ਜਦੋਂ ਪਿੱਤੇ ਦੀ ਥੈਲੀ ਵਿੱਚ ਪੱਥਰੀ ਹੁੰਦੀ ਹੈ, ਤਾਂ ਤੁਹਾਨੂੰ ਪੇਟ ਵਿੱਚ ਤੇਜ਼ ਦਰਦ ਮਹਿਸੂਸ ਹੋਣ ਲੱਗਦਾ ਹੈ। ਇਸ ਤੋਂ ਬਚਣ ਲਈ ਆਪਣੀ ਜੀਵਨ ਸ਼ੈਲੀ ਅਤੇ ਭੋਜਨ ਨੂੰ ਸਹੀ ਰੱਖਣਾ ਸਭ ਤੋਂ ਜ਼ਰੂਰੀ ਹੈ। ਜਾਣੋ ਪਿੱਤੇ ਦੀ ਥੈਲੀ 'ਚ ਪੱਥਰੀ ਕਿਉਂ ਬਣਦੀ ਹੈ।


ਪਿੱਤੇ ਵਿੱਚ ਪੱਥਰੀ ਦੇ ਕਾਰਨ


ਕੋਲੈਸਟ੍ਰਾਲ ਦਾ ਵਧਣਾ- ਬਾਇਲ 'ਚ ਕੋਲੈਸਟ੍ਰਾਲ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਬਾਇਲ ਵਿੱਚ ਅਜਿਹੇ ਕੈਮੀਕਲ ਪਾਏ ਜਾਂਦੇ ਹਨ ਜੋ ਕੋਲੈਸਟ੍ਰੋਲ ਨੂੰ ਖਤਮ ਕਰਦੇ ਹਨ। ਹਾਲਾਂਕਿ ਜੇਕਰ ਕੋਲੈਸਟ੍ਰਾਲ ਵਧਣ ਲੱਗੇ ਤਾਂ ਇਸ ਨੂੰ ਘੱਟ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਅਜਿਹੀ ਸਥਿਤੀ ਵਿੱਚ, ਕੋਲੈਸਟ੍ਰਾਲ ਕ੍ਰਿਸਟਲ ਦੇ ਰੂਪ ਵਿੱਚ ਪਿੱਤੇ ਦੇ ਬਲੈਡਰ ਵਿੱਚ ਜਮ੍ਹਾਂ ਹੋਣਾ ਸ਼ੁਰੂ ਹੋ ਜਾਂਦਾ ਹੈ। ਜੋ ਪੱਥਰ ਵਿੱਚ ਬਦਲ ਜਾਂਦਾ ਹੈ।


ਬਿਲੀਰੂਬਿਨ ਦੀ ਮਾਤਰਾ ਵਿੱਚ ਵਾਧਾ- ਬਿਲੀਰੂਬਿਨ ਇੱਕ ਰਸਾਇਣ ਹੈ ਜੋ ਕਿ ਪਿਤ ਵਿੱਚ ਪਾਇਆ ਜਾਂਦਾ ਹੈ। ਕਈ ਵਾਰ ਲੀਵਰ ਬਹੁਤ ਜ਼ਿਆਦਾ ਬਿਲੀਰੂਬਿਨ ਬਣਾਉਣਾ ਸ਼ੁਰੂ ਕਰ ਦਿੰਦਾ ਹੈ, ਜਿਸ ਨਾਲ ਲੀਵਰ ਸਿਰੋਸਿਸ, ਗਾਲ ਬਲੈਡਰ ਇਨਫੈਕਸ਼ਨ, ਪੀਲੀਆ ਅਤੇ ਪਿੱਤੇ ਦੀ ਪੱਥਰੀ ਹੋ ਸਕਦੀ ਹੈ।


ਪਿੱਤੇ ਦੀ ਥੈਲੀ ਦਾ ਸਹੀ ਢੰਗ ਨਾਲ ਖ਼ਾਲੀ ਨਹੀਂ ਹੋਣਾ- ਜੇਕਰ ਤੁਹਾਡੀ ਪਿੱਤ ਦੀ ਥੈਲੀ ਠੀਕ ਤਰ੍ਹਾਂ ਖ਼ਾਲੀ ਨਹੀਂ ਹੋ ਰਹੀ ਹੈ ਅਤੇ ਪਿੱਤ ਦੀ ਮਾਤਰਾ ਵੱਧ ਰਹੀ ਹੈ ਤਾਂ ਇਸ ਨਾਲ ਪਿੱਤੇ ਦੀ ਥੈਲੀ ਵਿੱਚ ਪੱਥਰੀ ਦਾ ਖ਼ਤਰਾ ਵੱਧ ਜਾਂਦਾ ਹੈ। ਪਿੱਤੇ ਦੇ ਖਾਲੀ ਹੋਣ ਦੇ ਕਈ ਕਾਰਨ ਹਨ।


ਪਿੱਤੇ ਦੀ ਪੱਥਰੀ ਤੋਂ ਕਿਵੇਂ ਬਚੀਏ?


- ਤੁਹਾਡੇ ਲਈ ਆਪਣੇ ਵਜ਼ਨ ਨੂੰ ਕੰਟਰੋਲ 'ਚ ਰੱਖਣਾ ਜ਼ਰੂਰੀ ਹੈ। ਵਾਧੂ ਭਾਰ ਵਧਣ ਨਾਲ ਪਿੱਤੇ ਦੀ ਥੈਲੀ ਵਿੱਚ ਪੱਥਰੀ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ।
- ਫਾਈਬਰ ਨਾਲ ਭਰਪੂਰ ਖੁਰਾਕ ਲੈਣੀ ਚਾਹੀਦੀ ਹੈ। ਜਿਹੜੇ ਲੋਕ ਘੱਟ ਫਾਈਬਰ ਲੈਂਦੇ ਹਨ ਉਨ੍ਹਾਂ ਨੂੰ ਪਿੱਤੇ ਦੀ ਪੱਥਰੀ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ।
- ਕਾਫ਼ੀ ਅਤੇ ਸਮੇਂ 'ਤੇ ਖਾਣ ਦੀ ਆਦਤ ਬਣਾਓ। ਜੋ ਲੋਕ ਖਾਣਾ ਛੱਡਦੇ ਹਨ ਜਾਂ ਬਹੁਤ ਜ਼ਿਆਦਾ ਵਰਤ ਰੱਖਦੇ ਹਨ, ਉਨ੍ਹਾਂ ਨੂੰ ਇਹ ਸਮੱਸਿਆ ਹੋ ਸਕਦੀ ਹੈ।