Heart Attack And Hair: ਪਿਛਲੇ ਕੁੱਝ ਸਾਲਾਂ ਦੇ ਵਿੱਚ ਹਾਰਟ ਅਟੈਕ ਦੇ ਮਾਮਲੇ ਤੇਜ਼ੀ ਦੇ ਨਾਲ ਵੱਧੇ ਹਨ। ਜਿਸ ਕਰਕੇ ਸਿਹਤ ਮਾਹਿਰਾਂ ਤੋਂ ਲੈ ਕੇ WHO ਤੱਕ ਚਿੰਤਤ ਹਨ। ਹਰ ਦੂਜੇ ਦਿਨ ਸੋਸ਼ਲ ਮੀਡੀਆ 'ਤੇ ਹਾਰਟ ਅਟੈਕ ਦੀਆਂ ਹੈਰਾਨ ਕਰਨ ਵਾਲੀਆਂ ਵੀਡੀਓਜ਼ ਦੇਖਣ ਨੂੰ ਮਿਲਦੀਆਂ ਰਹਿੰਦੀਆਂ ਹਨ। ਇਹ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਲੋਕਾਂ ਨੂੰ ਸੈਰ ਜਾਂ ਡਾਂਸ ਕਰਦੇ ਸਮੇਂ ਦਿਲ ਦਾ ਦੌਰਾ ਪਿਆ। ਹਾਲ ਹੀ ਵਿੱਚ ਹੋਈ ਇੱਕ ਖੋਜ ਵਿੱਚ ਸਾਹਮਣੇ ਆਇਆ ਹੈ ਕਿ ਵਿਅਕਤੀ ਦੇ ਵਾਲ ਦੱਸ ਸਕਦੇ ਹਨ ਕਿ ਭਵਿੱਖ ਵਿੱਚ ਉਸਨੂੰ ਦਿਲ ਦਾ ਦੌਰਾ ਪੈ ਸਕਦਾ ਹੈ ਜਾਂ ਨਹੀਂ। ਖੋਜਕਰਤਾਵਾਂ ਨੇ ਪਾਇਆ ਕਿ ਤਣਾਅ ਦੇ ਹਾਰਮੋਨ ਮਨੁੱਖੀ ਵਾਲਾਂ ਵਿੱਚ ਮੌਜੂਦ ਹੁੰਦੇ (Stress hormones are present in human hair) ਹਨ। ਇਸ ਦੀ ਜਾਂਚ ਕਰਨ ਤੋਂ ਬਾਅਦ ਹਾਰਟ ਅਟੈਕ (ਸੀਵੀਡੀ) ਦੇ ਖਤਰੇ ਦਾ ਪਤਾ ਲਗਾਇਆ ਜਾ ਸਕਦਾ ਹੈ।



ਹਾਰਮੋਨ ਦੇ ਪੱਧਰ ਦੁਆਰਾ ਖੋਜਿਆ ਜਾ ਸਕਦਾ ਹੈ
ਡਬਲਿਨ, ਆਇਰਲੈਂਡ ਵਿੱਚ ਇਸ ਸਾਲ ਦੀ ਯੂਰਪੀਅਨ ਕਾਂਗਰਸ ਆਨ ਓਬੇਸਿਟੀ (ਈਸੀਓ) ਵਿੱਚ ਪੇਸ਼ ਕੀਤੇ ਗਏ ਅਧਿਐਨ ਨੇ ਖੁਲਾਸਾ ਕੀਤਾ ਹੈ ਕਿ ਇੱਕ ਵਿਅਕਤੀ ਦੇ ਵਾਲਾਂ ਵਿੱਚ ਗਲੂਕੋਕਾਰਟੀਕੋਇਡ - ਇੱਕ ਸਟੀਰੌਇਡ ਹਾਰਮੋਨ - ਦਾ ਪੱਧਰ ਮੌਜੂਦ ਹੁੰਦਾ ਹੈ। ਜੋ ਕੁਝ ਸਮੇਂ ਬਾਅਦ ਵਧਦਾ ਹੈ। ਜਾਂਚ ਤੋਂ ਬਾਅਦ ਪਤਾ ਲੱਗਾ ਹੈ ਕਿ ਭਵਿੱਖ ਵਿੱਚ ਇਨ੍ਹਾਂ ਹਾਰਮੋਨਾਂ ਦਾ ਪੱਧਰ ਵਧਣ ਨਾਲ ਦਿਲ ਦੇ ਦੌਰੇ ਦਾ ਖ਼ਤਰਾ ਵੀ ਵੱਧ ਜਾਂਦਾ ਹੈ।


ਹੋਰ ਪੜ੍ਹੋ : ਪੇਟ ਲਈ ਵਰਦਾਨ 'ਬਿਲ' ਦਾ ਜੂਸ! ਜਾਣੋ ਇਸ ਦੇ ਚਮਤਕਾਰੀ ਫਾਇਦੇ


ਅਜਿਹੇ ਲੋਕਾਂ ਲਈ ਦਿਲ ਦੇ ਦੌਰੇ ਦਾ ਖ਼ਤਰਾ ਦੋ ਗੁਣਾ ਵੱਧ ਜਾਂਦਾ
ਖੋਜਕਰਤਾਵਾਂ ਨੇ ਖੋਜ ਲਈ ਪੁਰਸ਼ਾਂ ਅਤੇ ਔਰਤਾਂ ਦੀ ਇੱਕ ਟੀਮ ਬਣਾਈ। ਇਸ ਟੀਮ ਵਿੱਚ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ। ਇਨ੍ਹਾਂ ਲੋਕਾਂ ਤੋਂ ਕੁੱਲ 6,341 ਵਾਲਾਂ ਦੇ ਨਮੂਨੇ ਲਏ ਗਏ ਸਨ। ਇਸ ਤੋਂ ਬਾਅਦ ਉਨ੍ਹਾਂ ਦੇ ਵਾਲਾਂ ਵਿੱਚ ਕੋਰਟੀਸੋਲ ਅਤੇ ਕੋਰਟੀਸੋਨ ਦੇ ਪੱਧਰ ਦੀ ਜਾਂਚ ਕੀਤੀ ਗਈ। ਜਾਂਚ 'ਚ ਸਾਹਮਣੇ ਆਇਆ ਕਿ ਲੋਕਾਂ ਦੇ ਵਾਲਾਂ 'ਚ ਕੋਰਟੀਸੋਨ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਅਤੇ ਇਹ ਲੰਬੇ ਸਮੇਂ ਤੱਕ ਵਧਦੀ ਰਹਿੰਦੀ ਹੈ, ਜਿਸ ਨੂੰ ਕੰਟਰੋਲ ਨਹੀਂ ਕੀਤਾ ਜਾ ਸਕਦਾ। ਅਜਿਹੇ ਲੋਕਾਂ ਲਈ ਦਿਲ ਦੇ ਦੌਰੇ ਦਾ ਖ਼ਤਰਾ ਦੋ ਗੁਣਾ ਵੱਧ ਜਾਂਦਾ ਹੈ।


ਇਸ ਉਮਰ ਤੋਂ ਬਾਅਦ ਦਿਲ ਦੇ ਦੌਰੇ ਦਾ ਖ਼ਤਰਾ ਜ਼ਿਆਦਾ ਹੋ ਜਾਂਦਾ


ਅਧਿਐਨ ਵਿੱਚ ਸਾਹਮਣੇ ਆਇਆ ਕਿ 57 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਦੇ ਵਾਲਾਂ ਵਿੱਚ ਕੋਰਟੀਸੋਲ ਦੇ ਪੱਧਰ ਵਿੱਚ ਕਾਫ਼ੀ ਵਾਧਾ ਹੋਇਆ ਸੀ। ਇਨ੍ਹਾਂ 'ਚ ਹਾਰਟ ਅਟੈਕ ਦਾ ਖਤਰਾ ਤਿੰਨ ਗੁਣਾ ਵੱਧ ਜਾਂਦਾ ਹੈ। ਹਾਲਾਂਕਿ, CVD ਦੇ ਜ਼ਿਆਦਾਤਰ ਮਾਮਲੇ 57 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਵਿੱਚ ਹੁੰਦੇ ਹਨ। ਉਮੀਦ ਕੀਤੀ ਜਾਂਦੀ ਹੈ ਕਿ ਵਾਲਾਂ ਦਾ ਇਹ ਵਿਸ਼ੇਸ਼ ਟੈਸਟ ਇਸ ਪੂਰੇ ਟੈਸਟ ਲਈ ਬਹੁਤ ਲਾਭਦਾਇਕ ਸਾਬਤ ਹੋਵੇਗਾ।


ਇਸ ਜਾਂਚ ਪ੍ਰਕਿਰਿਆ ਦੇ ਆਧਾਰ 'ਤੇ ਡਾਕਟਰ ਕੁਝ ਹੱਦ ਤੱਕ ਇਹ ਪਤਾ ਲਗਾ ਸਕਦੇ ਹਨ ਕਿ ਕਿਹੜੇ-ਕਿਹੜੇ ਲੋਕਾਂ ਨੂੰ ਦਿਲ ਦੇ ਰੋਗ ਅਤੇ ਦਿਲ ਦੇ ਦੌਰੇ ਦਾ ਖਤਰਾ ਹੋ ਸਕਦਾ ਹੈ। ਭਵਿੱਖ ਵਿੱਚ, ਸਰੀਰ ਵਿੱਚ ਤਣਾਅ ਦੇ ਹਾਰਮੋਨਾਂ ਦੇ ਪ੍ਰਭਾਵਾਂ ਨੂੰ ਕੰਟਰੋਲ ਕਰਨ ਲਈ ਕੁਝ ਵੱਖਰੇ ਕਦਮ ਚੁੱਕੇ ਜਾਣਗੇ।