ਸਰਦੀਆਂ ਦੀ ਹੌਲੀ ਧੁੱਪ ਵਿੱਚ ਮੂੰਗਫਲੀ ਛਿੱਲ-ਛਿੱਲ ਕੇ ਖਾਣ ਦਾ ਮਜ਼ਾ ਹੀ ਵੱਖਰਾ ਹੁੰਦਾ ਹੈ। ਛੋਟੇ ਸ਼ਹਿਰਾਂ ਵਿੱਚ ਲੋਕ ਇਸਨੂੰ ਟਾਈਮਪਾਸ ਦੇ ਨਾਲ-ਨਾਲ ਹੈਲਦੀ ਸਮਝ ਕੇ ਵੀ ਖਾਂਦੇ ਹਨ। ਕਿਉਂਕਿ ਇਸ ਦੇ ਸੇਵਨ ਨਾਲ ਮਹਿੰਗੇ ਬਦਾਮਾਂ ਜਿੰਨੇ ਲਾਭ ਮਿਲਦੇ ਹਨ। ਪਰ ਗੱਲਾਂ-ਬਾਤਾਂ ਵਿੱਚ ਕਈ ਵਾਰੀ ਜ਼ਰੂਰਤ ਤੋਂ ਵੱਧ ਮੂੰਗਫਲੀ ਖਾ ਲਈ ਜਾਂਦੀ ਹੈ, ਜੋ ਫਾਇਦੇ ਦੀ ਬਜਾਏ ਨੁਕਸਾਨ ਕਰ ਸਕਦੀ ਹੈ।

Continues below advertisement

ਜੇ ਤੁਸੀਂ ਵੀ ਸ਼ਾਮ ਦੇ ਸਨੈਕਸ ਵਿੱਚ ਇੱਕ ਬਾਊਲ ਭਰਕੇ ਮੂੰਗਫਲੀ ਖਾਂਦੇ ਹੋ, ਤਾਂ ਜਾਣ ਲਓ—ਇੱਕ ਵਾਰ ਵਿੱਚ ਕਿੰਨੀ ਮੂੰਗਫਲੀ ਖਾਣਾ ਸੁਰੱਖਿਅਤ ਹੈ ਤੇ ਵੱਧ ਖਾਣ ਨਾਲ ਕਿਹੜੇ ਨੁਕਸਾਨ ਹੋ ਸਕਦੇ ਹਨ।

ਇੱਕ ਦਿਨ ਵਿੱਚ ਕਿੰਨੀ ਮੂੰਗਫਲੀ ਖਾ ਸਕਦੇ ਹੋ?

Continues below advertisement

ਮੂੰਗਫਲੀ ਨੂੰ ਗਰੀਬਾਂ ਦਾ ਬਦਾਮ ਵੀ ਕਿਹਾ ਜਾਂਦਾ ਹੈ। ਇਹ ਬਦਾਮ ਨਾਲੋਂ ਸਸਤੀ ਹੈ ਪਰ ਨਿਊਟ੍ਰਿਸ਼ਨ ਨਾਲ ਭਰਪੂਰ ਹੁੰਦੀ ਹੈ। ਮੂੰਗਫਲੀ ਵਿੱਚ ਪ੍ਰੋਟੀਨ, ਫੈਟ, ਫਾਈਬਰ ਅਤੇ ਹੋਰ ਕਈ ਜਰੂਰੀ ਪੋਸ਼ਕ ਤੱਤ ਹੁੰਦੇ ਹਨ। ਇਸ ਵਿੱਚ ਮੌਜੂਦ ਹੈਲਦੀ ਫੈਟ ਬੁਰੀ ਕੋਲੇਸਟਰੋਲ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ। ਇਸਦੇ ਨਾਲ ਹੀ ਮੈਗਨੀਸ਼ੀਅਮ, ਫੋਲੇਟ, ਕਾਪਰ ਅਤੇ ਆਰਜੀਨਿਨ ਵਰਗੇ ਮਿੰਨਰਲ ਵੀ ਮਿਲਦੇ ਹਨ।

ਨਿਊਟ੍ਰਿਸ਼ਨ ਰਿਚ ਹੋਣ ਕਰਕੇ ਮੂੰਗਫਲੀ ਨੂੰ ਰੋਜ਼ਾਨਾ ਡਾਇਟ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ, ਪਰ ਹੋਰ ਨਟਸ ਦੀ ਤਰ੍ਹਾਂ ਇਸਨੂੰ ਖਾਂਦੇ ਸਮੇਂ ਮਾਤਰਾ ਦਾ ਖਾਸ ਧਿਆਨ ਰੱਖਣਾ ਜ਼ਰੂਰੀ ਹੈ।

ਵੱਧ ਮੂੰਗਫਲੀ ਖਾਣ ਦੇ ਨੁਕਸਾਨ

ਮਿੰਨਰਲਸ ਦੇ ਅੱਬਜ਼ਾਰਪਸ਼ਨ ਵਿੱਚ ਰੁਕਾਵਟ

ਜੇ ਤੁਸੀਂ ਮੂੰਗਫਲੀ ਬਹੁਤ ਜ਼ਿਆਦਾ ਖਾਂਦੇ ਹੋ, ਤਾਂ ਇਹ ਸਰੀਰ ਦੀ ਮਿੰਨਰਲਸ ਨੂੰ ਜਜ਼ਬ ਕਰਨ ਦੀ ਸਮਰੱਥਾ ਘਟਾ ਸਕਦੀ ਹੈ। ਮੂੰਗਫਲੀ ਵਿੱਚ ਫਾਸਫੋਰਸ ਵੱਧ ਹੁੰਦਾ ਹੈ, ਜੋ ਫਾਇਟਿਕ ਐਸਿਡ ਦੇ ਰੂਪ ਵਿੱਚ ਮਿਲਦਾ ਹੈ। ਜਦੋਂ ਫਾਇਟਿਕ ਐਸਿਡ ਵੱਧ ਮਾਤਰਾ ਵਿੱਚ ਸਰੀਰ ਵਿੱਚ ਜਾਂਦਾ ਹੈ, ਤਾਂ ਇਹ ਆਇਰਨ, ਜ਼ਿੰਕ, ਕੈਲਸ਼ੀਅਮ ਅਤੇ ਮੈਗਨੀਸ਼ੀਅਮ ਵਰਗੇ ਮਿੰਨਰਲਸ ਦੇ ਅੱਬਜ਼ਾਰਪਸ਼ਨ ਨੂੰ ਰੋਕ ਦਿੰਦੇ ਹਨ। ਲੰਮੇ ਸਮੇਂ ਤੱਕ ਵੱਧ ਮੂੰਗਫਲੀ ਖਾਣ ਨਾਲ ਸਰੀਰ ਵਿੱਚ ਪੋਸ਼ਕ ਤੱਤਾਂ ਦੀ ਕਮੀ ਵੀ ਹੋ ਸਕਦੀ ਹੈ, ਜਿਸ ਕਾਰਨ ਹੋਰ ਸਿਹਤ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।

ਵਧਦੀਆਂ ਕੈਲੋਰੀਆਂ ਕਰਕੇ ਵਜ਼ਨ ਦਾ ਵੱਧਣਾ

ਮੂੰਗਫਲੀ ਸਸਤੀ ਅਤੇ ਹੈਲਦੀ ਸਨੈਕ ਹੈ, ਪਰ ਇਸ ਵਿੱਚ ਕੈਲੋਰੀਆਂ ਜ਼ਿਆਦਾ ਹੁੰਦੀਆਂ ਹਨ। ਜੇ ਤੁਸੀਂ ਡਾਇਟ ਫਾਲੋ ਕਰ ਰਹੇ ਹੋ ਤਾਂ ਮੂੰਗਫਲੀ ਲਿਮਿਟ ਵਿੱਚ ਹੀ ਖਾਓ, ਨਹੀਂ ਤਾਂ ਵਜ਼ਨ ਤੇਜ਼ੀ ਨਾਲ ਵਧ ਸਕਦਾ ਹੈ।

ਪੇਟ ਤੇ ਪਾਚਣ ਦੀਆਂ ਸਮੱਸਿਆਵਾਂ

ਵੱਧ ਮਾਤਰਾ ਵਿੱਚ ਮੂੰਗਫਲੀ ਖਾਣ ਨਾਲ ਪੇਟ ਅਤੇ ਪਾਚਣ ਨਾਲ ਸਬੰਧਤ ਦਿੱਕਤਾਂ ਜਿਵੇਂ ਕਿ ਕਬਜ਼, ਦਸਤ, ਗੈਸ ਜਾਂ ਫੂਲਣਾ (ਬਲੋਟਿੰਗ) ਹੋ ਸਕਦਾ ਹੈ। ਜੇ ਤੁਹਾਡਾ ਪਾਚਣ ਪਹਿਲਾਂ ਹੀ ਕਮਜ਼ੋਰ ਹੈ, ਤਾਂ ਮੂੰਗਫਲੀ ਬਹੁਤ ਥੋੜ੍ਹੀ ਮਾਤਰਾ ਵਿੱਚ ਹੀ ਖਾਓ।

ਮੂੰਗਫਲੀ ਨਾਲ ਐਲਰਜੀ ਦੀ ਸਮੱਸਿਆ

ਕਾਫ਼ੀ ਲੋਕਾਂ ਨੂੰ ਮੂੰਗਫਲੀ ਨਾਲ ਐਲਰਜੀ ਹੁੰਦੀ ਹੈ। ਕਈ ਵਾਰੀ ਬਹੁਤ ਥੋੜ੍ਹੀ ਮਾਤਰਾ ਵਿੱਚ ਵੀ ਮੂੰਗਫਲੀ ਖਾਣ ਨਾਲ ਤੁਰੰਤ ਐਲਰਜਿਕ ਰਿਐਕਸ਼ਨ ਹੋ ਸਕਦਾ ਹੈ।

ਕਿੰਨੀ ਮਾਤਰਾ ਵਿੱਚ ਮੂੰਗਫਲੀ ਖਾਣਾ ਸੁਰੱਖਿਅਤ ਹੈ?

ਜੇ ਤੁਸੀਂ ਵਜ਼ਨ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਤਾਂ ਦਿਨ ਵਿੱਚ ਇੱਕ ਮੁੱਠੀ ਮੂੰਗਫਲੀ ਖਾਣਾ ਕਾਫ਼ੀ ਹੈ। ਇੱਕ ਮੁੱਠੀ ਮੂੰਗਫਲੀ ਵਿੱਚ ਲਗਭਗ 170 ਕੈਲੋਰੀ ਹੁੰਦੀ ਹੈ, ਜੋ ਤੁਹਾਨੂੰ ਕਾਫੀ ਦੇਰ ਤੱਕ ਭੁੱਖ ਨਹੀਂ ਲੱਗਣ ਦਿੰਦੀ ਅਤੇ ਐਨਰਜੀ ਵੀ ਪ੍ਰਦਾਨ ਕਰਦੀ ਹੈ।